ਸਾਫ਼ ਖੇਡ ਦੀ ਬਦੌਲਤ ਜਾਪਾਨ ਹਾਰ ਕੇ ਵੀ ਨਾੱਕਆਊਟ ‘ਚ

ਘੱਟ ਪੀਲੇ ਕਾਰਡ ਮਿਲਣ ਕਰਕੇ ਸੇਨੇਗਲ ਨੂੰ ਪਛਾੜਿਆ

ਵੋਲਗੋਗ੍ਰਾਦ (ਏਜੰਸੀ) ਏਸ਼ੀਆਈ ਟੀਮ ਜਾਪਾਨ ਨੇ ਪੋਲੈਂਡ ਤੋਂ ਗਰੁੱਪ ਐੱਚ ‘ਚ ਵੀਰਵਾਰ ਨੂੰ 0-1 ਦੀ ਹਾਰ ਝੱਲਣ ਦੇ ਬਾਵਜ਼ੂਦ ਗਰੁੱਪ ਚੋਂ ਦੂਸਰੇ ਸਥਾਨ ਦੀ ਟੀਮ ਦੇ ਰੂਪ ‘ਚ ਫੀਫਾ ਵਿਸ਼ਵ ਕੱਪ ਫੁੱਟਬਾਲ ਟੂਰਨਾਮੈਂਟ ਦੇ ਨਾੱਕਆਊਟ ਗੇੜ ‘ਚ ਪ੍ਰਵੇਸ਼ ਕਰ ਲਿਆ। ਜਾਪਾਨ ਅਤੇ ਸੇਨੇਗਲ ਦੇ ਇੱਕ ਬਰਾਬਰ ਚਾਰ ਅੰਕ ਅਤੇ ਗੋਲ ਔਸਤ ਵੀ ਬਰਾਬਰ ਰਿਹਾ ਪਰ ਜਾਪਾਨ ਨੇ ਸੇਨੇਗਲ ਤੋਂ ਘੱਟ ਪੀਲੇ ਕਾਰਡ ਮਿਲਣ ਕਾਰਨ ਨਾੱਕਆਊਟ ਗੇੜ ‘ਚ ਪ੍ਰਵੇਸ਼ ਕੀਤਾ ਜਦੋਂਕਿ ਸੇਨੇਗਲ ਦੀ ਟੀਮ ਤੀਸਰੇ ਸਥਾਨ ‘ਤੇ ਰਹਿ ਕੇ ਬਾਹਰ ਹੋ ਗਈ ਇਸ ਗਰੁੱਪ ‘ਚ ਕੋਲੰਬੀਆ ਛੇ ਅੰਕਾਂ ਨਾਲ ਚੋਟੀ ‘ਤੇ ਰਹਿ ਕੇ ਅਗਲੇ ਗੇੜ ‘ਚ ਚਲਿਆ ਗਿਆ ਪੋਲੈਂਡ ਦੀ ਟੀਮ ਗਰੁੱਪ ‘ਚ ਚੌਥੇ ਸਥਾਨ ‘ਤੇ ਰਹੀ ਅਤੇ ਜਿੱਤ ਦੇ ਨਾਲ ਵਿਸ਼ਵ ਕੱਪ ਤੋਂ ਵਿਦਾ ਹੋਈ।

ਸੇਨੇਗਲ ਜਾਪਾਨ ਨਾਲ ਅੰਕ, ਗੋਲ ਔਸਤ ਅਤੇ ਗੋਲ ਕਰਨ ਦੇ ਮਾਮਲੇ ‘ਚ ਬਰਾਬਰ

ਸੇਨੇਗਲ ਨੂੰ ਕੋਲੰਬੀਆ ਹੱਥੋਂ 0-1 ਦੀ ਹਾਰ ਝੱਲਣੀ ਪਈ ਇਸ ਹਾਰ ਤੋਂ ਬਾਅਦ ਸੇਨੇਗਲ ਜਾਪਾਨ ਨਾਲ ਅੰਕ, ਗੋਲ ਔਸਤ ਅਤੇ ਗੋਲ ਕਰਨ ਦੇ ਮਾਮਲੇ ‘ਚ ਬਰਾਬਰ ਸੀ ਪਰ ਜ਼ਿਆਦਾ ਪੀਲੇ ਕਾਰਡ ਮਿਲਣਾ ਸੇਨੇਗਲ ਨੂੰ ਲੈ ਡੁੱਬਿਆ। ਸਮੁਰਾਈ ਬਲਿਊ ਦੇ ਨਾਂਅ ਨਾਲ ਪ੍ਰਸਿੱਧ ਏਸ਼ੀਆਈ ਜਾਪਾਨੀ ਟੀਮ ਨੂੰ ਅਗਲੇ ਗੇੜ ‘ਚ ਜਾਣ ਲਈ ਸਿਰਫ਼ ਡਰਾਅ ਦੀ ਜਰੂਰਤ ਸੀ ਅਤੇ ਉਸਨੇ ਪਹਿਲਾ ਅੱਧ ਗੋਲ ਰਹਿਤ ਬਰਾਬਰੀ ‘ਤੇ ਰੱਖਿਆ ਸੀ ਪਰ ਦੂਸਰੇ ਅੱਧ ‘ਚ 58ਵੇਂ ਮਿੰਟ ‘ਚ ਪੋਲੈਂਡ ਦੇ ਰਫਾਲ ਕੁਰਜ਼ਾਵਾ ਨੇ ਲਹਿਰਾਉਂਦੀ ਫ੍ਰੀ ਕਿੱਕ ਲਈ ਅਤੇ ਅਨਮਾਰਕ ਨੇ ਨਜ਼ਦੀਕ ਤੋਂ ਗੋਲ ਕੀਤਾ ਪੋਲੈਂਡ ਦੇ ਸਟਾਰ ਸਟਰਾਈਕਰ ਰੋਬਰਡ ਲੇਵਾਂਡੋਵਸਕੀ ਨੇ 74ਵੇਂ ਮਿੰਟ ‘ਚ ਵਾਧਾ ਦੁੱਗਣਾ ਕਰਨ ਦਾ ਮੌਕਾ ਗੁਆਇਆ ਜਾਪਾਨ ਬਰਾਬਰੀ ਤਾਂ ਨਹੀਂ ਕਰ ਸਕਿਆ ਪਰ ਆਖ਼ਰੀ ਨਤੀਜੇ ਤੋਂ ਬਾਅਦ ਉਸਨੂੰ ਖ਼ੁਸ਼ੀ ਸੀ ਕਿ ਉਹ ਨਾਕਆਊਟ ‘ਚ ਪਹੁੰਚ ਗਿਆ।