ਦੇਹਾਂਤ ਤੋਂ ਬਾਅਦ ਮ੍ਰਿਤਕ ਦੇਹ ਮੈਡੀਕਲ ਖੋਜਾਂ ਲਈ ਕੀਤੀ ਦਾਨ
ਜਗਰਾਓਂ, (ਜਸਵੰਤ ਰਾਏ/ਸੱਚ ਕਹੂੰ ਨਿਊਜ਼)। ‘ਲੇ ਕੇ ਕਹਾਂ ਕੁਝ ਵਾਪਿਸ ਜਾਣਾ, ਯੇ ਸਰੀਰ ਵੀ ਦਾਨ ਹੈ’ ਮਾਨਵਤਾ ਭਲਾਈ ਨੂੰ ਸਮਰਪਿਤ ਡੇਰਾ ਸੱਚਾ ਸੌਦਾ ਜਿੱਥੇ ਸਮਾਜ ਵਿੱਚ ਫੈਲ ਚੁੱਕੀਆਂ ਭਿਆਨਕ ਬਿਮਾਰੀਆਂ ਅਤੇ ਬੁਰਾਈਆਂ ਦਾ ਖਾਤਮਾ ਕਰ ਕੇ ਸਮਾਜ ਨੂੰ ਨਵੀ ਸੇਧ ਦੇ ਰਿਹਾ ਹੈ ਉਸੇ ਲੜੀ ਤਹਿਤ ਡੇਰਾ ਸੱਚਾ ਸੌਦਾ ਵੱਲੋਂ ਦਰਸਾਏ ਜਾਂਦੇ ਮਾਰਗ ਮਾਨਵਤਾ ਭਲਾਈ ਦੇ ਕਾਰਜਾਂ ਨੂੰ ਮੁੱਖ ਰੱਖਦਿਆਂ ਬਲਾਕ ਜਗਰਾਓਂ ਦੇ ਪਿੰਡ ਕੋਠੇ ਪੋਨਾ ਵਿਖੇ ਇੱਕ ਡੇਰਾ ਸ਼ਰਧਾਲੂ ਕਰਨੈਲ ਸਿੰਘ ਇੰਸਾਂ (65) ਪੁੱਤਰ ਜੋਗਿੰਦਰ ਸਿੰਘ ਆਪਣੀ ਸਵਾਸਾਂ ਰੂਪੀ ਪੂੰਜੀ ਨੂੰ ਪੂਰਾ ਕਰਦੇ ਹੋਏ ਮਾਲਕ ਦੇ ਚਰਨਾਂ ‘ਚ ਸੱਚਖੰਡ ਜਾ ਬਿਰਾਜੇ। ਦੇਹਾਂਤ ਤੋਂ ਬਾਅਦ ਉਨਾਂ ਦੀ ਮ੍ਰਿਤਕ ਦੇਹ ਪਰਿਵਾਰ ਵੱਲੋਂ ਮੈਡੀਕਲ ਖੋਜਾਂ ਲਈ ਦਾਨ ਕਰ ਦਿੱਤੀ ਗਈ।
ਜਾਣਕਾਰੀ ਅਨੁਸਾਰ ਕਰਨੈਲ ਸਿੰਘ ਇੰਸਾਂ ਨੇ ਡੇਰਾ ਸੱਚਾ ਸੌਦਾ ਦੇ ਪੂਜਨੀਕ ਹਜ਼ੂਰ ਪਿਤਾ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦੀ ਪੱਵਿਤਰ ਸਿੱਖਿਆ ‘ਤੇ ਚਲਦਿਆ ਉਨਾਂ ਨੇ (ਦੇਹਾਂਤ ਉਪਰੰਤ) ਸਰੀਰਦਾਨ ਕਰਨ ਦਾ ਪ੍ਰਣ ਕੀਤਾ ਹੋਇਆ ਸੀ ਉਸੇ ਤਹਿਤ ਉਨਾਂ ਦੇ ਪੁੱਤਰ ਪਲਦੀਪ ਸਿੰਘ ਇੰਸਾਂ ਅਤੇ ਹੋਰ ਪਰਿਵਾਰਿਕ ਮੈਂਬਰਾਂ ਨੇ ਮ੍ਰਿਤਕ ਦਾ ਸਰੀਰ ਮੈਡੀਕਲ ਖੋਜਾਂ ਲਈ ਲੁਧਿਆਣਾ ਦੇ ਡੀ ਐੱਸ ਐੱਮ ਮੈਡੀਕਲ ਕਾਲਜ ਅਤੇ ਹਸਪਤਾਲ ਨੂੰ ਦਾਨ ਕੀਤਾ। ਕਰਨੈਲ ਸਿੰਘ ਇੰਸਾਂ ਦੀ ਅਰਥੀ ਨੂੰ ਉਨਾਂ ਦੀ ਧੀ ਕਿਰਨਦੀਪ ਕੌਰ ਇੰਸਾਂ ਅਤੇ ਲਵਪ੍ਰੀਤ ਕੌਰ ਨੇ ਮੋਢਾ ਦੇ ਕੇ ਸੇਜਲ ਅੱਖਾਂ ਨਾਲ ਰਵਾਨਾ ਕੀਤਾ।
ਦੱਸਣਯੋਗ ਹੈ ਕਿ ਮੈਡੀਕਲ ਖੋਜਾਂ ਲਈ ਜਗਰਾਓਂ ਬਲਾਕ ਚੋਂ ਇਹ 20ਵਾਂ ਸਰੀਰਦਾਨ ਹੋਇਆ ਹੈ। ਇਸ ਮੋਕੇ ਪੰਚਾਇਤ ਮੈਂਬਰ ਲੱਛਮਣ ਸਿੰਘ, ਬਲਾਕ ਭੰਗੀਦਾਸ ਸੁਖਵਿੰਦਰ ਸਿੰਘ ਇੰਸਾਂ, ਭੰਗੀਦਾਸ ਦਰਸ਼ਨ ਸਿੰਘ ਇੰਸਾਂ, ਸਮੂਹ 15 ਮੈਂਬਰਾਂ, ਰਿਸ਼ਤੇਦਾਰਾਂ, ਪਿੰਡ ਵਾਸੀਆਂ, ਸ਼ਾਹ ਸਤਿਨਾਮ ਜੀ ਗਰੀਨ ਐੱਸ ਵੈੱਲਫੇਅਰ ਫੋਰਸ ਵਿੰਗ ਦੇ ਮੈਂਬਰਾਂ, ਪਿੰਡਾਂ ਦੇ ਭੰਗੀਦਾਸ ਅਤੇ ਵੱਡੀ ਗਿਣਤੀ ਵਿੱਚ ਸਾਧ-ਸੰਗਤ ਨੇ ਸੇਜਲ ਅੱਖਾਂ ਨਾਲ ਸਰੀਰਦਾਨੀ ਕਰਨੈਲ ਸਿੰਘ ਇੰਸਾਂ ਅਮਰ ਰਹੇ ਦੇ ਨਾਰਿਆਂ ਰਾਹੀਂ ਪਿੰਡ ਦੀ ਪਰਿਕਰਮਾ ਕਰਦਿਆਂ ਮ੍ਰਿਤਕ ਦੇਹ ਨੂੰ ਰਵਾਨਾ ਕੀਤਾ।