ਕਿਸਾਨਾਂ ਤੇ ਆਜੜੀਆਂ ਦੇ ਝਗੜੇ ‘ਚ 86 ਮੌਤਾਂ

86 Deaths, Farmers, Arati, Fights

ਝਗੜੇ ‘ਚ ਕਰੀਬ 50 ਘਰਾਂ ਦੇ ਸਾੜੇ ਵਾਹਨ

ਨਾਈਜਰ, (ਏਜੰਸੀ)। ਮੱਧ ਨਾਈਜੀਰੀਆ ਦੇ ਇਕ ਪਿੰਡ ਵਿਚ ਆਜੜੀਆਂ ਅਤੇ ਕਿਸਾਨਾਂ ਦੇ ਵਿਚ ਹੋਈ ਹਿੰਸਾ ਵਿਚ 86 ਲੋਕਾਂ ਦੀ ਮੌਤ ਹੋ ਗਈ।। ਪੁਲਿਸ ਨੇ ਦੱਸਿਆ ਕਿ ਬਰਕਿਨ ਲਾਦੀ ਇਲਾਕੇ ਵਿਚ ਇਹ ਹਿੰਸਾ ਵਾਪਰੀ। ਹਾਲਾਂਕਿ ਇਸ ਦੀ ਸ਼ੁਰੂਆਤ ਪਹਿਲਾਂ ਹੋ ਗਈ ਸੀ, ਜਦ ਕਿਸਾਨਾਂ ਨੇ ਆਜੜੀਆਂ ‘ਤੇ ਹਮਲਾ ਕੀਤਾ ਸੀ। ਰਾਜ ਪੁਲਿਸ ਕਮਿਸ਼ਨਰ ਨੇ ਦੱਸਿਆ ਕਿ ਦੋ ਗੁੱਟਾਂ ਦੇ ਵਿਚਾਲੇ ਹੋਈ ਝੜਪ ਤੋਂ ਬਾਅਦ ਹੁਣ ਤੱਕ 86 ਲੋਕਾਂ ਦੀ ਮੌਤ ਦੀ ਪੁਸ਼ਟੀ ਹੋਈ ਹੈ। ਉਨ੍ਹਾਂ ਨੇ ਦੱਸਿਆ ਕਿ 6 ਹੋਰ ਲੋਕ ਜ਼ਖ਼ਮੀ ਵੀ ਹੋਏ ਹਨ ਅਤੇ ਕਰੀਬ 50 ਘਰਾਂ ਅਤੇ ਕੁਝ ਵਾਹਨਾਂ ਨੂੰ ਸਾੜ ਦਿੱਤਾ ਗਿਆ ਹੈ।

ਜੋ ਲੋਕ ਮਾਰੇ ਗਏ ਹਨ ਉਨ੍ਹਾਂ ਦੀ ਲਾਸ਼ਾਂ ਉਨ੍ਹਾਂ ਦੇ ਪਰਿਵਾਰਾਂ ਦੇ ਹਵਾਲੇ ਕਰ ਦਿੱਤੀਆਂ ਗਈਆਂ ਹਨ।। ਦੱਸ ਦੇਈਏ ਕਿ ਨਾਈਜੀਰੀਆ ਵਿਚ ਜ਼ਮੀਨ ਦੀ ਲੜਾਈ ਦਾ ਲੰਬਾ ਇਤਿਹਾਸ ਰਿਹਾ ਹੈ। ਮਾਹਿਰ ਇਸ ਨੂੰ ਨਾਈਜੀਰੀਆ ਦੀ ਸੁਰੱਖਿਆ ਦੇ ਲਈ ਸਭ ਤੋਂ ਵੱਡੀ ਚੁਣੌਤੀ ਮੰਨਦੇ ਆਏ ਹਨ। ਰਾਜ ਸਰਕਾਰ ਨੇ ਕਿਹਾ ਹੈ ਕਿ ਹਿੰਸਾ ਤੋਂ ਬਾਅਦ ਰਿਓਮ, ਬਰਕਿਨ ਲਾਦੀ ਅਤੇ ਜੋ ਸਾਊਥ ਇਲਾਕਿਆਂ ਵਿਚ ਕਰਫਿਊ ਲਗਾ ਦਿੱਤਾ ਗਿਆ ਹੈ ਤਾਂ ਕਿ ਕਾਨੂੰਨ ਵਿਵਸਥਾ ਬਣੀ ਰਹੇ।