ਮੁੰਬਈ (ਏਜੰਸੀ)। ਸਲਮਾਨ ਖਾਨ ਆਪਣੀ ਅਗਲੀ ਫਿਲਮ ‘ਭਾਰਤ’ ਦੇ ਪਹਿਲੇ ਸ਼ੈਡਿਊਲ ਲਈ ਲੰਡਨ ਜਾਣ ਵਾਲੇ ਸਨ ਪਰ ਹੁਣ ਅਜਿਹਾ ਨਹੀਂ ਹੋ ਪਾਵੇਗਾ। ਇਸ ਲੋਕੇਸ਼ਨ ਨੂੰ ਬਦਲਣ ‘ਤੇ ਵਿਚਾਰ ਕੀਤਾ ਜਾ ਰਿਹਾ ਹੈ। ਪ੍ਰਿਯੰਕਾ ਚੋਪੜਾ ਵੀ ਜੁਲਾਈ ਦੇ ਆਖੀਰ ਤੱਕ ਲੰਡਨ ਪਹੁੰਚ ਜਾਂਦੀ ਪਰ ਹੁਣ ਫਿਲਮ ਦੇ ਪਹਿਲੇ ਸ਼ੈਡਿਊਲ ਦੀ ਸ਼ੂਟਿੰਗ ਉੱਥੇ ਨਹੀਂ ਹੋਵੇਗੀ। ਅਜਿਹਾ ਇਸ ਲਈ ਹੋ ਰਿਹਾ ਹੈ ਕਿਉਂਕਿ ਸਲਮਾਨ ਖਾਨ ‘ਕਾਲਾ ਹਿਰਨ ਸ਼ਿਕਾਰ ਮਾਮਲੇ’ ‘ਚ ਫਿਲਹਾਲ ਬੇਲ ‘ਤੇ ਹਨ ਅਤੇ ਉਨ੍ਹਾਂ ਨੂੰ ਕਿਸੇ ਵੀ ਯੂਰੋਪੀਅਨ ਦੇਸ਼ ‘ਚ ਸ਼ੁਟਿੰਗ ਕਰਨ ਦੀ ਇਜਾਜ਼ਤ ਨਹੀਂ ਮਿਲ ਪਾਵੇਗੀ।
ਸਲਮਾਨ ਖਾਨ ਦੀ ਫਿਲਮ ‘ਭਾਰਤ’ ਦੀ ਸ਼ੂਟਿੰਗ ਤੋਂ ਪਹਿਲਾਂ ਹੀ ਨਵੀਂ ਮੁਸੀਬਤ ਖੜੀ ਹੋ ਗਈ ਹੈ। ਇਕ ਵੈੱਬਸਾਟੀਟ ਮੁਤਾਬਕ, ”ਇਸ ਗੱਲ ਦੀ ਪੂਰੀ ਉਮੀਦ ਹੈ ਕਿ ਸਲਮਾਨ ਖਾਨ ਨੂੰ ਯੂ. ਕੇ. ‘ਚ ਸ਼ੂਟਿੰਗ ਕਰਨ ਦੀ ਇਜਾਜ਼ਤ ਮਿਲ ਜਾਵੇਗੀ। ਉਹ ਫਿਲਹਾਲ ਕਾਲਾ ਹਿਰਨ ਸ਼ਿਕਾਰ ਮਾਮਲੇ ‘ਚ ਬੇਲ ‘ਤੇ ਹਨ ਅਤੇ ਉਨ੍ਹਾਂ ਨੂੰ ਅਮਰੀਕਾ ‘ਚ ਪਰਫਾਰਮ ਕਰਨ ਦੀ ਇਜਾਜ਼ਤ ਮਿਲ ਗਈ ਸੀ ਪਰ ਉਹ ਇਸ ਕੇਸ ਕਾਰਨ ਸ਼ੋਅ ਨਹੀਂ ਕਰ ਸਕੇ ਸਨ।
‘ਭਾਰਤ’ ਨੂੰ ਲੰਡਨ ‘ਚ ਸ਼ੂਟ ਕਰਨਾ ਸੀ, ਸਪੇਨ, ਪੁਰਤਗਾਲ ਅਤੇ ਪੋਲੈਂਡ ‘ਚ ਸਟੰਟਸ ਹੋਣੇ ਸਨ ਪਰ ਸਲਮਾਨ ਲਈ ਇਹ ਕਾਫੀ ਮੁਸ਼ਕਿਲਾਂ ਭਰਿਆ ਹੋਵੇਗਾ ਕਿ ਉਹ ਫਿਲਹਾਲ ਯੂਰੋਪੀਅਨ ਦੇਸ਼ਾਂ ‘ਚ ਸ਼ੂਟ ਕਰ ਸਕਨ। ਇਸ ਫਿਲਮ ਦੇ ਨਿਰਦੇਸ਼ਕ ਨੇ ਸਿਰਫ ਇੰਨਾ ਦੱਸਿਆ ਹੈ ਕਿ, ”ਇਸ ਫਿਲਮ ਦਾ ਪਹਿਲਾ ਸ਼ੈਡਿਊਲ ਪੰਜਾਬ ‘ਚ ਹੀ ਸ਼ੂਟ ਕੀਤਾ ਜਾਵੇਗਾ।” ਜ਼ਿਕਰਯੋਗ ਹੈ ਕਿ ਸਲਮਾਨ ਖਾਨ ਦੀ ਫਿਲਮ ‘ਭਾਰਤ’ ਸਾਲ 1947 ਤੋਂ ਲੈ ਕੇ 2000 ਤੱਕ ਦੇ ਇਤਿਹਾਸ ਨੂੰ ਦਿਖਾਵੇਗੀ। ਇਹ ਫਿਲਮ ਸਾਲ 2014 ‘ਚ ਆਈ ਕਿਤਾਬ ‘ਐੱਨ ਓਡ ਟੂ ਮਾਈ ਫਾਦਰ’ ‘ਤੇ ਆਧਾਰਿਤ ਹੈ।