ਰੂਸ ਅਤੇ ਅਮਰੀਕਾ ਦੇ ਨੇੜਲੇ ਭਵਿੱਖ ‘ਚ ਹੋਣ ਵਾਲੀ ਦੋਪੱਖੀ ਅਤੇ ਰਾਜਨੀਤਿਕ ਬੈਠਕਾਂ ‘ਤੇ ਵੀ ਕੀਤੀ ਗੱਲਬਾਤ
ਮਾਸਕੋ, (ਏਜੰਸੀ)। ਅਮਰੀਕਾ ਅਤੇ ਰੂਸ ਦੇ ਵਿਦੇਸ਼ ਮੰਤਰੀ ਮਾਈਕ ਪੋਮਪੇਓ ਅਤੇ ਸਰਗੋਈ ਲਾਵਰੋਵ ਨੇ ਟੈਲੀਫੋਨ ‘ਤੇ ਸੀਰੀਆ ਅਤੇ ਕੋਰਿਆਈ ਪ੍ਰਾਏਦੀਪ ਦੀਆਂ ਸਮੱਸਿਆਵਾਂ ‘ਤੇ ਚਰਚਾ ਕੀਤੀ। ਰੂਸ ਦੇ ਵਿਦੇਸ਼ ਮੰਤਰਾਲੇ ਨੇ ਇਹ ਜਾਣਕਾਰੀ ਦਿੱਤੀ। ਮੰਤਰਾਲੇ ਨੇ ਬਿਆਨ ‘ਚ ਕਿਹਾ ਹੈ ਕਿ ਦੋਵੇਂ ਵਿਦੇਸ਼ ਮੰਤਰੀਆਂ ਨੇ ਰੂਸ ਅਤੇ ਅਮਰੀਕਾ ਦੇ ਨੇੜਲੇ ਭਵਿੱਖ ‘ਚ ਹੋਣ ਵਾਲੀ ਦੋਪੱਖੀ ਅਤੇ ਰਾਜਨੀਤਿਕ ਬੈਠਕਾਂ ‘ਤੇ ਵੀ ਗੱਲਬਾਤ ਕੀਤੀ। ਅਮਰੀਕਾ ਦੇ ਵਿਦੇਸ਼ ਮੰਤਰਾਲੇ ਨੇ ਆਪਣੇ ਬਿਆਨ ‘ਚ ਕਿਹਾ ਕਿ ਸ੍ਰੀ ਪੇਮਪੇਓ ਨੇ ਇੱਕ ਸਾਲ ਪਹਿਲਾਂ ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਅਤੇ ਰੂਸ ਦੇ ਰਾਸ਼ਟਰਪਤੀ ਵਾਲਦੀਮੀਰ ਪੁਤਿਨ ਦਰਮਿਆਨ ਦੱਖਣੀ ਪੱਛਮੀ ਸੰਘਰਸ਼ ਵਿਰਾਮ ਸਮਝੌਤੇ ‘ਤੇ ਬਣੀ ਸਹਿਮਤੀ ਦੇ ਸਬੰਧ ‘ਚ ਅਮਰੀਕਾ ਦੀ ਪ੍ਰਤੀਬੱਧਤਾ ਨੂੰ ਦੁਹਰਾਇਆ। ਸ੍ਰੀ ਪੇਮਪੇਓ ਨੇ ਇਸ ਗੱਲ ਦਾ ਵੀ ਜ਼ਿਕਰ ਕੀਤਾ ਕਿ ਰੂਸ ਅਤੇ ਸੀਰੀਆ ਲਈ ਇਹਨਾਂ ਸਮਝੌਤਿਆਂ ਦੇ ਨਾਲ ਬਣੇ ਰਹਿਣਾ ਬਹੁਤ ਮਹੱਤਵਪੂਰਨ ਹੈ। ਦੋਵੇਂ ਦੇਸ਼ ਇਹ ਯਕੀਨੀ ਕਰਨ ਕਿ ਖੇਤਰ ‘ਚ ਕਿਸੇ ਵੀ ਤਰ੍ਹਾਂ ਦੀ ਇੱਕ ਪੱਖੀ ਕਾਰਵਾਈ ਨਾ ਹੋਵੇ।