ਦੁਬਈ (ਏਜੰਸੀ) ਆਸਟਰੇਲੀਆ ਦੀ ਟੀਮ ਇੰਗਲੈਂਡ ਤੋਂ ਪਹਿਲੇ ਦੋ ਇੱਕ ਰੋਜ਼ਾ ਹਾਰਨ ਦੇ ਬਾਅਦ ਇੱਕ ਰੋਜ਼ਾ ਰੈਂਕਿੰਗ ‘ਚ ਪਿਛਲੇ 34 ਸਾਲ ‘ਚ ਆਪਣੀ ਸਭ ਤੋਂ ਹੇਠਲੀ ਰੈਂਕਿੰਗ ‘ਤੇ ਖ਼ਿਸਕ ਗਈ ਹੈ ਆਸਟਰੇਲੀਆ ਲਗਾਤਾਰ ਹਾਰਾਂ ਤੋਂ ਬਾਅਦ ਛੇਵੇਂ ਸਥਾਨ ‘ਤੇ ਖ਼ਿਸਕ ਗਿਆ ਹੈ ਆਸਟਰੇਲੀਆ ਨੂੰ ਹੁਣ ਬਾਕੀ ਤਿੰਨ ਮੈਚਾਂ ਚੋਂ ਘੱਟ ਤੋਂ ਘੱਟ ਇੱਕ ਮੈਚ ਜਿੱਤਣਾ ਹੋਵੇਗਾ ਤਾਂਕਿ ਉਹ ਰੈਂਕਿੰਗ ‘ਚ ਪਾਕਿਸਤਾਨ ਤੋਂ ਉੱਪਰ ਪੰਜਵੇਂ ਸਥਾਨ ‘ਤੇ ਆ ਸਕੇ।
ਆਸਟਰੇਲੀਆ ਇਸ ਤੋਂ ਪਹਿਲਾਂ ਜਨਵਰੀ 1984 ‘ਚ ਛੇਵੇਂ ਸਥਾਨ ‘ਤੇ ਰਿਹਾ ਸੀ ਆਸਟਰੇਲੀਆ ਦੀ ਰੈਂਕਿੰਗ ਤੋਂ ਉਸਦੇ ਪ੍ਰਦਰਰਸ਼ਨ ‘ਚ ਗਿਰਾਵਟ ਦਾ ਪਤਾ ਲੱਗਦਾ ਹੈ ਆਸਟਰੇਲੀਆਈ ਟੀਮ ਜਨਵਰੀ 2017 ‘ਚ ਪਾਕਿਸਤਾਨ ਨੂੰ ਘਰੇਲੂ ਲੜੀ ‘ਚ ਹਰਾਉਣ ਤੋਂ ਬਾਅਦ ਇੱਕ ਰੋਜ਼ਾ ਰੈਂਕਿੰਗ ‘ਚ ਗਿਰਾਵਟ ਝੱਲ ਰਹੀ ਹੈ।
ਇਸ ਦੌਰਾਨ ਆਸਟਰੇਲੀਆ ਨੇ 15 ਇੱਕ ਰੋਜ਼ਾ ਮੈਚਾਂ ‘ਚ 13 ਮੈਚ ਗੁਆਏ ਹਨ ਜਿਸ ਵਿੱਚ ਨਿਊਜ਼ੀਲੈਂਡ, ਭਾਰਤ ਅਤੇ ਇੰਗਲੈਂਡ ਵਿਰੁੱਧ ਲਗਾਤਾਰ ਦੁਵੱਲੀਆਂ ਲੜੀਆਂ ਦੀ ਹਾਰ ਸ਼ਾਮਲ ਹੈ ਆਸਟਰੇਲੀਆ ਇਸ ਤੋਂ ਇਲਾਵਾ ਚੈਂਪੀਅੰਜ਼ ਟਰਾਫ਼ੀ ‘ਚ ਗਰੁੱਪ ਗੇੜ ‘ਚ ਬਾਹਰ ਹੋ ਗਿਆ ਸੀ।