ਬੰਗਲੁਰੂ (ਏਜੰਸੀ) ਭਾਰਤ ਅਤੇ ਅਫਗਾਨਿਸਤਾਨ ਦਰਮਿਆਨ ਸਮਾਪਤ ਹੋਏ ਇੱਕੋ ਇੱਕ ਟੈਸਟ ਮੈਚ ਦੇ ਦੂਸਰੇ ਦਿਨ ਦੀ ਖੇਡ ‘ਚ 24 ਵਿਕਟਾਂ ਡਿੱਗੀਆਂ ਅਤੇ ਪਿਛਲੇ 115 ਸਾਲਾਂ ‘ਚ ਇੱਕ ਦਿਨ ‘ਚ ਸਭ ਤੋਂ ਜ਼ਿਆਦਾ ਵਿਕਟਾਂ ਡਿੱਗਣ ਦਾ ਰਿਕਾਰਡ ਬਣ ਗਿਆ। ਦੂਸਰੇ ਦਿਨ ਦੀ ਖੇਡ ‘ਚ ਭਾਰਤ ਦੀਆਂ ਪਹਿਲੀ ਪਾਰੀ ਦੀਆਂ ਬਚੀਆਂ ਚਾਰ ਵਿਕਟਾਂ ਡਿੱਗੀਆਂ ਜਦੋਂਕਿ ਅਫ਼ਗਾਨਿਸਤਾਨ ਦੀਆਂ ਦੋਵੇਂ ਪਾਰੀਆਂ ਸਿਮਟ ਗਈਆਂ ਅਤੇ ਭਾਰਤ ਨੇ ਇਹ ਮੁਕਾਬਲਾ ਪਾਰੀ ਅਤੇ 262 ਦੌੜਾਂ ਨਾਲ ਜਿੱਤ ਲਿਆ ਅਫ਼ਗਾਨਿਸਤਾਨ ਇਸ ਤਰ੍ਹਾਂ ਇੱਕ ਦਿਨ ‘ਚ ਦੋ ਵਾਰ ਆਊਟ ਹੋਣ ਵਾਲੀ ਤੀਸਰੀ ਟੀਮ ਬਣ ਗਈ।
ਭਾਰਤ 1953 ‘ਚ ਇੰਗਲੈਂਡ ਵਿਰੁੱਧ ਓਲਡ ਟਰੈਫਰਡ ‘ਚ ਇੱਕ ਦਿਨ ‘ਚ ਦੋ ਵਾਰ ਆਊਟ ਹੋਇਆ ਸੀ ਜ਼ਿੰਬਾਬਵੇ ਦੀ ਟੀਮ 2005 ‘ਚ ਦੋ ਵਾਰ ਨਿਊਜ਼ੀਲੈਂਡ ਵਿਰੁੱਧ ਅਜਿਹਾ ਨਤੀਜਾ ਝੱਲ ਚੁੱਕੀ ਹੈ ਭਾਰਤ ਨੇ ਪਹਿਲੀ ਵਾਰ ਦੋ ਦਿਨ ‘ਚ ਟੈਸਟ ਮੈਚ ਜਿੱਤਿਆ ਜਦੋਂਕਿ ਕ੍ਰਿਕਟ ਇਤਿਹਾਸ ‘ਚ ਦੋ ਦਿਨ ਅੰਦਰ ਮੈਚ ਸਮਾਪਤ ਹੋਣ ਦਾ ਇਹ 21ਵਾਂ ਮੌਕਾ ਹੈ।