ਜੰਮੂ, (ਏਜੰਸੀ)। ਜੰਮੂ-ਕਸ਼ਮੀਰ ‘ਚ ਰਮਜਾਨ ਦੇ ਪਵਿੱਤਰ ਮਹੀਨੇ ‘ਚ ਵੀ ਅੱਤਵਾਦੀ ਘਟਨਾਵਾਂ ਰੁਕਣ ਦਾ ਨਾਂਅ ਨਹੀਂ ਲੈ ਰਹੀਆਂ ਹਨ, ਅੱਜ ਘਾਟੀ ਦੇ ਬਾਂਦੀਪੁਰਾ ਦੇ ਪਨਾਰ ‘ਚ ਅੱਤਵਾਦੀਆਂ ਨੇ ਸੁਰੱਖਿਆ ਬਲਾਂ ‘ਤੇ ਹਮਲਾ ਕਰ ਦਿੱਤਾ, ਜਿਸ ਦਾ ਸੁਰੱਖਿਆ ਬਲਾਂ ਨੇ ਵੀ ਮੂੰਹ-ਤੋੜ ਜਵਾਬ ਦਿੱਤਾ ਦਿੱਤਾ। ਇਸ ਮੁਕਾਬਲੇ ‘ਚ ਫੌਜ ਨੇ ਦੋ ਅੱਤਵਾਦੀਆਂ ਮਾਰ ਦਿੱਤਾ ਇਸ ਦੌਰਾਨ ਸੁਰੱਖਿਆ ਬਲ ਤੇ ਅੱਤਵਾਦੀਆਂ ਦਰਮਿਆਨ ਜ਼ਬਰਦਸਤੀ ਗੋਲੀਬਾਰੀ ਹੋਈ, ਜਿਸ ‘ਚ ਫੌਜ ਦਾ ਇੱਕ ਜਵਾਨ ਸ਼ਹੀਦ ਹੋ ਗਿਆ ਫਿਲਹਾਲ ਇਲਾਕੇ ‘ਚ ਅੱਤਵਾਦੀਆਂ ਖਿਲਾਫ਼ ਸੁਰੱਖਿਆ ਬਲਾਂ ਦਾ ਆਪ੍ਰੇਸ਼ਨ ਜਾਰੀ ਹੈ।
ਅੱਤਵਾਦੀਆਂ ਦੀ ਤਲਾਸ਼ ਕੀਤੀ ਜਾ ਰਹੀ ਹੈ। ਇਸ ਤੋਂ ਪਹਿਲਾਂ ਬੁੱਧਵਾਰ ਨੂੰ ਜੰਮੂ-ਕਸ਼ਮੀਰ ਦੇ ਸ਼ੋਪੀਆਂ ਜ਼ਿਲ੍ਹੇ ‘ਚ ਸ਼ੱਕੀ ਅੱਤਵਾਦੀਆਂ ਵੱਲੋਂ ਕੀਤੀ ਗਈ ਅੰਨ੍ਹੇਵਾਹ ਗੋਲੀਬਾਰੀ ‘ਚ ਇੱਕ ਪੁਲਿਸ ਮੁਲਾਜ਼ਮ ਤੇ ਉਸ ਦੀ ਭੈਣ ਜ਼ਖਮੀ ਹੋ ਗਈ ਸੀ। ਅੱਤਵਾਦੀ ਪੁਲਿਸ ਮੁਲਾਜ਼ਮ ਦੇ ਘਰ ‘ਚ ਦਾਖਲ ਹੋ ਗਏ ਸਨ ਤੇ ਲੋਕਾਂ ‘ਤੇ ਗੋਲੀਆਂ ਚਲਾਉਣੀਆਂ ਸ਼ੁਰੂ ਕਰ ਦਿੱਤੀਆਂ ਸਨ।