ਗਊ-ਗੰਗਾ ਦੀ ਰੱਖਿਆ, ਸੁਰੱਖਿਆ ਦੀ ਕੀਤੀ ਅਪੀਲ
- ਅਖਿਲੇਸ਼ ਯਾਦਵ ਨੇ ਕੀਤਾ ਪੂਰਨ ਸਹਿਯੋਗ ਦਾ ਵਾਅਦਾ
ਨਵੀਂ ਦਿੱਲੀ, (ਰਾਕੇਸ਼ ਛੋਕਰ/ਸੱਚ ਕਹੂੰ ਨਿਊਜ਼)। ਸੰਤ ਮਹਾਂਸਭਾ ਤੇ ਅਖਿਲ ਭਾਰਤੀ ਹਿੰਦੂ ਮਹਾਂਸਭਾ ਦੇ ਕੌਮੀ ਪ੍ਰਧਾਨ ਸਵਾਮੀ ਚਕਰਪਾਣੀ ਮਹਾਰਾਜ ਨੇ ਪ੍ਰਮੁੱਖ ਸੰਤਾਂ ਦੇ ਨਾਲ ਮਿਲ ਕੇ ਉੱਤਰ ਪ੍ਰਦੇਸ਼ ਦੇ ਸਾਬਕਾ ਮੁੱਖ ਮੰਤਰੀ ਅਖਿਲੇਸ਼ ਯਾਦਵ ਨਾਲ ਮੁਲਾਕਾਤ ਕਰਕੇ ਗਊ-ਗੰਗਾ ਦੀ ਰੱਖਿਆ ਸੁਰੱਖਿਆ ‘ਤੇ ਚਰਚਾ ਕੀਤੀ। ਅਖਿਲੇਸ਼ ਯਾਦਵ ਨੇ ਸੰਤਾਂ ਨੂੰ ਭਰੋਸਾ ਦਿੱਤਾ ਕਿ ਉਹ ਇਸ ਵਿਸ਼ੇ ‘ਤੇ ਗੰਭੀਰ ਹਨ। ਗਊ-ਗੰਗਾ ਦੀ ਰੱਖਿਆ ਤੇ ਸੁਰੱਖਿਆ ‘ਤੇ ਪੂਰਨ ਸਹਿਯੋਗ ਕਰਨਗੇ।
ਇਹ ਸਾਡੀ ਸਾਰਿਆਂ ਦੀ ਪਹਿਲ ਹੈ ਸਵਾਮੀ ਚੱਕਰਪਾਣੀ ਮਹਾਰਾਜ ਦੇ ਨਾਲ ਸਵਾਮੀ ਆਨੰਦ ਸਵਰੂਪ, ਆਚਾਰਿਆ ਪ੍ਰਮੋਦ, ਮੌਲਾਨਾ ਅੰਸਾਰ ਰਜਾ ਨੇ ਉੱਤਰ ਪ੍ਰਦੇਸ਼ ਦੇ ਸਾਬਕਾ ਮੁੱਖ ਮੰਤਰੀ ਅਖਿਲੇਸ਼ ਯਾਦਵ ਨਾਲ ਲਖਨਊ ‘ਚ ਮੁਲਾਕਾਤ ਕਰਕੇ ਕਿਹਾ ਕਿ ਅੱਜ ਦੇਸ਼ ਦੀ ਅਣਮੁੱਲੀ ਪਛਾਣ, ਸੱਭਿਆਚਾਰ ਦੀ ਪ੍ਰਤੀਕ ਗਊ-ਗੰਗਾ ਦੀ ਰੱਖਿਆ, ਸੁਰੱਖਿਆ ਖਤਰੇ ‘ਚ ਹੈ। ਭਾਜਪਾ ਸੰਘ ਨੇ ਹਿੰਦੂਆਂ ਦੇ ਨਾਲ ਧੋਖਾ ਕੀਤਾ ਹੈ। 2014 ਦੀਆਂ ਆਮ ਲੋਕ ਸਭਾ ਚੋਣਾਂ ‘ਚ ਵਾਅਦਾ ਕੀਤਾ ਸੀ ਕਿ ਬਹੁਮਤ ਆਉਣ ‘ਤੇ ਗਊ ਮਾਤਾ ਨੂੰ ਬਚਾਵਾਂਗੇ, ਗੰਗਾ ਨੂੰ ਨਿਰਮਲ ਕੀਤਾ ਜਾਵੇਗਾ, ਪਰ ਅੱਜ ਅਮਿਤ ਸ਼ਾਹ ਬੋਲਦੇ ਹਨ ਕਿ ਗਊ ਹੱਤਿਆ ਬੰਦ ਨਹੀਂ ਹੋਵੇਗੀ, ਉਹ ਗੋਆ ‘ਚ ਗਊ ਮਾਸ ਵਿਕਾਉਂਦੇ ਹਨ।
ਸ੍ਰੀ ਰਾਮ ਮੰਦਰ ਨਿਰਮਾਣ ਲਈ ਆਰਡੀਨੈਂਸ ਲਿਆਉਣ ਦਾ ਵਾਅਦਾ ਕੀਤਾ ਸੀ, ਪਰ ਸਿਰਫ਼ ਬੇਵਕੂਫ ਬਣਾਇਆ ਸੰਤਾਂ ਨੇ ਸਾਬਕਾ ਮੁੱਖ ਮੰਤਰੀ ਨੂੰ ਅਪੀਲ ਕੀਤੀ ਕਿ ਉਹ ਗਊ-ਗੰਗਾ ਦੀ ਰੱਖਿਆ ਤੇ ਸੁਰੱਖਿਆ ਲਈ ਅੱਗੇ ਆਉਣ, ਸੰਤ ਸਮਾਜ ਉਨ੍ਹਾਂ ਦਾ ਸਾਥ ਦੇਵੇਗਾ। ਸਾਬਕਾ ਮੁੱਖ ਮੰਤਰੀ ਅਖਿਲੇਸ਼ ਯਾਦਵ ਨੇ ਸੰਤਾਂ ਨੂੰ ਭਰੋਸਾ ਦਿੱਤਾ ਕਿ ਇਸ ਵਿਸ਼ੇ ‘ਤੇ ਉਹ ਗੰਭੀਰ ਹਨ। ਗੰਗਾ ਮਾਤਾ ਦੀ ਰੱਖਿਆ ਸੁਰੱਖਿਆ ਦਾ ਵਿਸ਼ਾ ਹੋਵੇ ਜਾਂ ਗਊ ਮਾਤਾ ਦਾ, ਹੁਣ ਸਾਨੂੰ ਸਾਰਿਆਂ ਨੂੰ ਮਿਲ ਕੇ ਹੀ ਇਨ੍ਹਾਂ ਦੀ ਸੁਰੱਖਿਆ ਕਰਨੀ ਪਵੇਗੀ, ਕਿਉਂਕਿ ਜੋ ਉਨ੍ਹਾਂ ਨੂੰ ਚੁਣਾਵੀ ਮੁੱਦਾ ਬਣਾ ਕੇ ਲੋਕਾਂ ਦੀਆਂ ਭਾਵਨਾਵਾਂ ਨਾਲ ਖੇਡਦੇ ਹਨ, ਉਨ੍ਹਾਂ ਤੋਂ ਤਾਂ ਜਨਤਾ ਨੂੰ ਵੀ ਹੁਣ ਕੋਈ ਉਮੀਦ ਨਹੀਂ ਸਾਰੇ ਸੰਤ ਸਾਬਕਾ ਮੁੱਖ ਮੰਤਰੀ ਵੱਲੋਂ ਦਿੱਤੇ ਗਏ ਭਰੋਸੇ ਤੋਂ ਆਸਵੰਦ ਹੋ ਕੇ ਪਰਤੇ।
ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਨਿਰਦੋਸ਼, ਮਾਮਲੇ ਦੀ ਹੋਵੇ ਜਾਂਚ
ਸੰਤ ਮਹਾਂਸਭਾ ਤੇ ਅਖਿਲ ਭਾਰਤ ਹਿੰਦੂ ਮਹਾਂਸਭਾ ਦੇ ਕੌਮੀ ਪ੍ਰਧਾਨ ਸਵਾਮੀ ਚੱਕਰਪਾਣੀ ਮਹਾਰਾਜ ਨੇ ਫਿਰ ਤੋਂ ਟਵੀਟ ਕਰਕੇ ਕਿਹਾ ਕਿ ਡੇਰਾ ਸੱਚਾ ਸੌਦਾ ਦੇ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਨਿਰਦੋਸ਼ ਹਨ। ਪੂਜਨੀਕ ਗੁਰੂ ਜੀ ਨੂੰ ਭਾਜਪਾ ਸਰਕਾਰ ਨੇ ਇੱਕ ਸਾਜ਼ਿਸ਼ ਤਹਿਤ ਫਸਾਇਆ ਹੈ, ਅਜਿਹਾ ਪ੍ਰਤੀਤ ਹੁੰਦਾ ਹੈ। ਇਸ ਦੀ ਨਿਰਪੱਖ ਜਾਂਚ ਹੋਣੀ ਚਾਹੀਦੀ ਹੈ।