ਜਸਟਿਸ ਕ੍ਰਿਸ਼ਨ ਮੁਰਾਰੀ ਪੰਜਾਬ-ਹਰਿਆਣਾ ਹਾਈ ਕੋਰਟ ਦੇ ਨਵੇਂ ਮੁੱਖ ਜੱਜ ਬਣੇ

Krishan Murari, Chief, Justice, Punjab, Haryana, High Court

ਚੰਡੀਗੜ੍ਹ, (ਸੱਚ ਕਹੂੰ ਨਿਊਜ਼)। ਜਸਟਿਸ ਕ੍ਰਿਸ਼ਨ ਮੁਰਾਰੀ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਦੇ ਨਵੇਂ ਮੁੱਖ ਜੱਜ ਬਣੇ ਗਏ ਹਨ। ਜਸਟਿਸ ਕ੍ਰਿਸ਼ਨ ਮੁਰਾਰੀ ਨੂੰ ਹਰਿਆਣਾ ਦੇ ਰਾਜਪਾਲ ਕਪਤਾਨ ਸਿੰਘ ਸੋਲੰਕੀ ਨੇ ਸ਼ਨਿੱਚਰਵਾਰ ਨੂੰ ਰਾਜ ਭਵਨ ‘ਚ ਇੱਕ ਸਮਾਰੋਹ ‘ਚ ਅਹੁਦੇ ਅਤੇ ਭੇਦ ਗੁਪਤ ਰੱਖਣ ਦੀ ਸਹੁੰ ਚੁਕਾਈ। ਇਸ ਮੌਕੇ ਪੰਜਾਬ ਦੇ ਰਾਜਪਾਲ ਵੀ.ਪੀ. ਸਿੰਘ ਬਦਨੌਰ, ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ, ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਅਤੇ ਉਨ੍ਹਾਂ ਦੇ ਕੁਝ ਮੰਤਰੀ ਮੰਡਲ ਸਹਿਯੋਗੀ, ਹਰਿਆਣਾ ਹਾਈ ਕੋਰਟ ਦੇ ਵਰਤਮਾਨ ਅਤੇ ਸੇਵਾ ਮੁਕਤ ਜੱਜ ਅਤੇ ਹੋਰ ਪਤਵੰਤੇ ਵਿਅਕਤੀ ਮੌਜ਼ੂਦ ਸਨ।

ਇਸ ਤੋਂ ਪਹਿਲਾਂ ਨਿਆਂਇੱਕ ਜੱਜ ਐਸ.ਜੇ. ਵਾਜ਼ਿਫਦਾਰ ਦੇ ਮੁੱਖ ਜੱਜ ਅਹੁਦੇ ਤੋਂ ਸੇਵਾ ਮੁਕਤ ਹੋਣ ਤੋਂ ਬਾਅਦ ਨਿਆਂਇਕ ਜੱਜ ਅਜੈ ਕੁਮਾਰ ਮਿੱਤਲ ਨੂੰ ਕਾਰਜਕਾਰੀ ਮੁੱਖ ਜੱਜ ਨਿਯੁਕਤ ਕੀਤਾ ਗਿਆ ਸੀ। ਜਸਟਿਸ ਇਸ ਤੋਂ ਪਹਿਲਾਂ ਇਲਾਹਾਬਾਦ ਹਾਈ ਕੋਰਟ ‘ਚ ਸੀਨੀਅਰ ਜੱਜ ਸਨ ਸੁਪਰੀਮ ਕੋਰਟ ਦੇ ਕਾਲੇਜੀਅਮ ਨੇ ਬੀਤੇ ਮਹੀਨੇ ਹੀ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਦੇ ਮੁੱਖ ਜੱਜ ਅਹੁਦੇ ਲਈ ਉਨ੍ਹਾਂ ਦੇ ਨਾਂਅ ਦੀ ਸਿਫ਼ਾਰਸ਼ ਕੀਤੀ ਸੀ, ਜਿਸ ਨੂੰ ਕੇਂਦਰ ਸਰਕਾਰ ਨੇ ਮਨਜ਼ੂਰੀ ਪ੍ਰਦਾਨ ਕੀਤੀ ਸੀ ਜੱਜ ਮੁਰਾਰੀ ਦਾ ਜਨਮ 9 ਜੁਲਾਈ 1958 ਨੂੰ ਹੋਇਆ ਸੀ। ਉਹ ਸੱਤ ਜਨਵਰੀ 2004 ਨੂੰ ਇਲਾਹਾਬਾਦ ਹਾਈ ਕੋਰਟ ਦੇ ਵਧੀਕ ਜੱਜ ਬਣੇ ਅਤੇ 18 ਅਗਸਤ 2005 ਨੂੰ ਇਸੇ ਅਦਾਲਤ ‘ਚ ਸਥਾਈ ਜੱਜ ਨਿਯੁਕਤ ਕੀਤੇ ਗਏ।