ਸਾਡੇ ਨਾਲ ਸ਼ਾਮਲ

Follow us

11.8 C
Chandigarh
Monday, February 2, 2026
More
    Home Uncategorized ਆਪ ਆਗੂਆਂ ਨੇ ਭ...

    ਆਪ ਆਗੂਆਂ ਨੇ ਭਰੇ ਬੁੱਢੇ ਨਾਲੇ ‘ਚੋਂ ਜ਼ਹਿਰੀਲੇ ਪਾਣੀ ਦੇ ਨਮੂਨੇ

    ਸਾਰੇ ਪੰਜਾਬ ‘ਚ ਚਲਾਵਾਂਗੇ ਜਾਗਰੂਕਤਾ ਮੁਹਿੰਮ: ਡਾ. ਬਲਬੀਰ

    • ਹੱਲ ਲਈ ਬੁਲਾਇਆ ਜਾਵੇ ਵਿਧਾਨ ਸਭਾ ਦਾ ਵਿਸ਼ੇਸ਼ ਇਜਲਾਸ:  ਆਪ

    ਗੌਂਸਪੁਰ/ਲੁਧਿਆਣਾ (ਰਾਮ ਗੋਪਾਲ ਰਾਏਕੋਟੀ)। ਪੰਜਾਬ ਦੇ ਦਰਿਆਵਾਂ ‘ਚ ਸਨਅੱਤਾਂ ਅਤੇ ਸੀਵਰੇਜ ਦੇ ਗੰਦੇ ਤੇ ਜ਼ਹਿਰੀਲੇ ਪਾਣੀ ਕਾਰਨ ਫੈਲ ਰਹੀਆਂ ਭਿਆਨਕ ਬਿਮਾਰੀਆਂ ਤੋਂ  ਸਰਕਾਰ ਤੇ ਜਨਤਾ ਨੂੰ ਸੁਚੇਤ ਕਰਨ ਦੇ ਮਕਸਦ ਨਾਲ ਅੱਜ ਪਾਰਟੀ ਦੇ ਸੂਬਾ ਸਹੁ-ਪ੍ਰਧਾਨ ਡਾ. ਬਲਬੀਰ  ਸਿੰਘ  ਦੀ ਅਗਵਾਈ ‘ਚ ਆਮ ਆਦਮੀ ਪਾਰਟੀ  ਦੇ ਸੀਨੀਅਰ ਆਗੂਆਂ ਵੱਲੋਂ ਪਿੰਡ ਗੌਸਪੁਰ, ਹੰਬੜਾਂ ਰੋਡ (ਲੁਧਿਆਣਾ) ਤੋਂ  ‘ਬੁੱਢਾ ਨਾਲਾ’ ਦੇ ਪ੍ਰਦੂਸ਼ਿਤ ਪਾਣੀ ਦੇ ਕਰੀਬ ਡੇਢ ਸੌ ਨਮੂਨੇ ਬੋਤਲਾਂ ‘ਚ ਭਰੇ ਗਏ ਇਸ ਉਪਰੰਤ ਨਮੂਨਿਆਂ ਨੂੰ  ਇੱਕ ਵਿਸ਼ੇਸ਼ ਤੌਰ ‘ਤੇ ਤਿਆਰ ਕੀਤੀ ਗੱਡੀ ‘ਚ ਰੱਖ ਕੇ ਇੱਕ ਵੱਡੇ ਕਾਫਲੇ ਦੇ ਰੂਪ ‘ਚ ਮੁੱਖ ਮੰਤਰੀ ਕੈਪਟਨ  ਅਮਰਿੰਦਰ ਸਿੰਘ ਨੂੰ ਭੇਂਟ ਕਰਨ ਲਈ ਚੰਡੀਗੜ੍ਹ ਲਈ  ਰਵਾਨਾ ਕੀਤਾ।

    ਇਸੇ ਤਰ੍ਹਾਂ ਪੰਜਾਬ ਦੇ ਸਾਰੇ 117 ਵਿਧਾਇਕਾਂ ਤੇ ਲੋਕ ਸਭਾ/ਰਾਜ ਸਭਾ ਦੇ 20 ਮੈਂਬਰਾਂ ਨੂੰ  ਇੱਕ-ਇੱਕ  ਬੋਤਲ ਭੇਂਟ  ਕੀਤੀ ਜਾਵੇਗੀ ਤਾਂ ਕਿ ਉਹ ਅੱਗੇ ਪੰਜਾਬ ਦੀ ਸਾਰੀ  ਜਨਤਾ ਨੂੰ ਇਸ ਗੰਭੀਰ ਸਮੱਸਿਆ ਸਬੰਧੀ ਸੁਚੇਤ ਕਰ ਸਕਣ ਇਸ ਸਮੇਂ ਹੋਰਨਾਂ ਤੋਂ ਇਲਾਵਾ ਐੱਮ. ਪੀ. ਸਾਧੂ ਸਿੰਘ, ਵਿਰੋਧੀ ਧਿਰ ਦੀ ਉਪ ਨੇਤਾ ਸਰਵਜੀਤ ਕੌਰ ਮਾਣੂਕੇ, ਵਿਧਾਇਕ ਕੁਲਤਾਰ ਸਿੰਘ ਸੰਧਵਾਂ, ਗੁਰਦਿੱਤ ਸਿੰਘ ਸੇਖੋਂ, ਕੁਲਦੀਪ ਸਿੰਘ ਧਾਲੀਵਾਲ, ਅਨਿਲ ਠਾਕੁਰ (ਸਾਰੇ ਜ਼ੋਨ ਪ੍ਰਧਾਨ), ਸੂਬਾ ਯੂਥ ਪ੍ਰਧਾਨ ਮਨਜਿੰਦਰ ਸਿੰਘ, ਸੂਬਾ ਸਪੋਕਸਪਰਸਨ ਦਰਸ਼ਨ ਸਿੰਘ ਸ਼ੰਕਰ, ਸੂਬਾ ਮੀਤ ਪ੍ਰਧਾਨ ਕਰਨਵੀਰ ਟਿਵਾਣਾ, ਸੂਬਾ ਜਨਰਲ ਸਕੱਤਰ  ਅਹਿਬਾਬ ਸਿੰਘ ਗਰੇਵਾਲ, ਜ਼ੋਨ ਸੰਗਠਨ ਇੰਚਾਰਜ ਮੋਹਨ ਵਿਰਕ, ਜ਼ੋਨ ਯੂਥ ਪ੍ਰਧਾਨ ਅਮਨਦੀਪ ਮੋਹੀ, ਜ਼ਿਲ੍ਹਾ ਦਿਹਾਤੀ ਪ੍ਰਧਾਨ ਰਣਜੀਤ ਸਿੰਘ ਧਮੋਟ, ਜ਼ਿਲ੍ਹਾ ਸ਼ਹਿਰੀ ਪ੍ਰਧਾਨ ਦਲਜੀਤ ਸਿੰਘ ਗਰੇਵਾਲ, ਹਲਕਾ ਗਿੱਲ ਪ੍ਰਧਾਨ ਜੀਵਨ ਸਿੰਘ ਸੰਗੋਵਾਲ ਵੀ ਹਾਜ਼ਰ ਸਨ।

    ਇਸ ਮੌਕੇ ਪਤਰਕਾਰਾਂ ਨਾਲ ਗੱਲ ਕਰਦਿਆਂ ਡਾ. ਬਲਬੀਰ ਸਿੰਘ ਨੇ ਕਿਹਾ ਕਿ ਲਗਾਤਾਰ ਦਰਿਆਵਾਂ ਦੇ ਪ੍ਰਦੂਸ਼ਿਤ ਤੇ ਜ਼ਹਿਰੀਲੇ ਪਾਣੀ ਨਾਲ ਮਨੁੱਖੀ ਜੀਵਨ ਤੇ ਜੀਵ-ਜੰਤੂਆਂ ਨੂੰ ਗੰਭੀਰ ਖਤਰਾ ਪੈਦਾ ਹੋ ਗਿਆ ਹੈ ਉਨ੍ਹਾਂ  ਮੰਗ ਕੀਤੀ  ਕਿ ਇਸ ਭਿਆਨਕ ਸਥਿਤੀ ਦੇ ਸਹੀ ਹੱਲ ‘ਤੇ ਵਿਚਾਰ ਕਰਨ ਲਈ ਵਿਧਾਨ ਸਭਾ ਦਾ ਇੱਕ ਵਿਸ਼ੇਸ਼ ਸੈਸ਼ਨ ਬੁਲਾਇਆ ਜਾਵੇ ਉਨ੍ਹਾਂ ਵਿਰੋਧੀ ਧਿਰ ਦੇ ਨੇਤਾ ਸੁਖਪਾਲ ਸਿੰਘ ਖਹਿਰਾ ਸਮੇਤ ਪਾਰਟੀ ਦੇ ਆਗੂਆਂ ਨੂੰ ਮਾਝੇ ਦੇ ਪਿੰਡ ਬੁੱਟਰ ਸਿਵੀਆਂ ਦੀ ਡਰੇਨ ਨੇੜੇ ਨਾ ਜਾਣ ਦੀ ਸਖ਼ਤ ਅਲੋਚਨਾ ਕਰਦਿਆਂ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ‘ਤੇ ‘ਪੰਜਾਬ ਦੇ ਦੋਖੀਆਂ ਦਾ ਰਾਖਾ’ ਹੋਣ ਦਾ ਦੋਸ਼ ਲਗਾਇਆ ਹੈ।

    ਡਾ. ਬਲਬੀਰ ਸਿੰਘ ਤੇ ਸ਼੍ਰੀਮਤੀ ਮਾਣੂਕੇ ਨੇ ਕਿਹਾ ਕਿ ਦਰਿਆਵਾਂ ਦੇ ਪਲੀਤ ਤੇ ਜ਼ਹਿਰੀਲੇ ਪਾਣੀਆਂ ਨਾਲ ਭਾਰੀ ਤਾਦਾਦ ਵਿਚ ਲੋਕ ਤੇ ਕਰੋੜਾਂ ਜਲ-ਜੀਵ ਜੰਤੂ ਤੇ ਪੰਛੀ ਮਰ ਰਹੇ ਹਨ ਮਾਝਾ, ਦੋਆਬਾ ਤੇ ਮਾਲਵਾ ਸਮੇਤ ਰਾਜਸਥਾਨ ਤੱਕ ਅਪਾਹਜ਼ ਬੱਚੇ ਪੈਦਾ ਹੋ ਰਹੇ ਹਨ ਇਸ ਮੌਕੇ ਲਾਗਲੇ ਪਿੰਡਾਂ ਦੇ ਵੱਡੀ ਗਿਣਤੀ ‘ਚ ਇਕੱਠੇ ਹੋਏ ਲੋਕਾਂ ਨੇ ਨੇਤਾਵਾਂ  ਤੇ  ਮੀਡੀਆ ਨੂੰ ਉਨ੍ਹਾਂ ਦੇ ਪਿੰਡਾਂ ‘ਚ ਜ਼ਹਿਰੀਲੇ ਪਾਣੀ ਨਾਲ ਮਨੁੱਖੀ ਜੀਵਨ ਨਾਲ ਹੋ ਰਹੇ ਖਿਲਵਾੜ ਤੋਂ ਜਾਣੂ ਕਰਵਾਇਆ  ਤੇ ਆਮ ਆਦਮੀ ਪਾਰਟੀ ਵੱਲੋਂ ਇਸ ਗੰਭੀਰ ਮੁੱਦੇ ਨੂੰ ਚੁੱਕਣ ਲਈ ਧੰਨਵਾਦ ਕੀਤਾ।

    LEAVE A REPLY

    Please enter your comment!
    Please enter your name here