ਸੀਬੀਐੱਸਈ : ਸ਼ਾਨਦਾਰ ਪ੍ਰਦਰਸ਼ਨ ਕਰਨ ਵਾਲੇ ਜ਼ਿਆਦਾਤਰ ਵਿਦਿਆਰਥੀ ਪੇਂਡੂ ਖੇਤਰ ਤੋਂ

CBSE

(ਸੱਚ ਕਹੂੰ/ਸੰਦੀਪ ਕੰਬੋਜ਼) ਸਰਸਾ ਕੇਂਦਰੀ ਸਕੂਲ ਸਿੱਖਿਆ ਬੋਰਡ (ਸੀਬੀਐੱਸਈ) 10ਵੀਂ ਦੀ ਪ੍ਰੀਖਿਆ ਦਾ ਨਤੀਜਾ ਜਾਰੀ ਹੁੰਦਿਆਂ ਹੀ ਪੇਂਡੂ ਹਲਕੇ ਦੀ ਫਿਜ਼ਾ ‘ਚ ਨਵੇਂ ਸਿਤਾਰੇ ਚਮਕ ਉੱਠੇ ਕਿਉਂਕਿ ਸੈਸ਼ਨ 2017-18 ਦੇ ਨਤੀਜਿਆਂ ‘ਚ ਇਸ ਵਾਰ ਪੇਂਡੂ ਵਿਦਿਆਰਥੀਆਂ ਦਾ ਜਲਵਾ ਦੇਖਣ ਨੂੰ ਮਿਲਿਆ ਹੈ ਇੰਜ ਤਾਂ ਸ਼ਾਹ ਸਤਿਨਾਮ ਜੀ ਸਿੱਖਿਆ ਸੰਸਥਾਨ ਪਿਛਲੇ ਕਈ ਸਾਲਾਂ ਤੋਂ ਪੇਂਡੂ ਹਲਕੇ ‘ਚ ਸਿੱਖਿਆ ਦੀ ਅਲਖ ਜਗਾ ਰਹੇ ਹਨ ਪਰ ਇਸ ਵਾਰ ਦੇ ਸੀਬੀਐੱਸਈ ਦੇ ਨਤੀਜਿਆਂ ਨੇ ਸਭ ਨੂੰ ਹੈਰਾਨ ਕਰ ਦਿੱਤਾ ਹੈ ਇਸ ਵਾਰ ਦਾ ਨਤੀਜਾ ਪਿਛਲੇ ਸਾਲਾਂ ਵਾਂਗ ਹੀ ਬੇਹੱਦ ਹੀ ਸ਼ਾਨਦਾਰ ਰਿਹਾ ਹੈ ਦਸਵੀਂ ਦੀ ਪ੍ਰੀਖਿਆ ‘ਚ ਸਫ਼ਲਤਾ ਦੇ ਨਾਲ ਹੀ ਨਵੇਂ ਸੁਫਨੇ, ਨਵੇਂ ਉਤਸ਼ਾਹ ਤੇ ਭਵਿੱਖ ਦੀਆਂ ਯੋਜਨਾਵਾਂ ਦੀ ਸ਼ੁਰੂਆਤ ਵਿਦਿਆਰਥੀਆਂ ਦੇ ਖਿੜੇ ਚਿਹਰਿਆਂ ‘ਤੇ ਦਿਖਾਈ ਦੇ ਰਹੀ ਹੈ ਨਤੀਜੇ ਐਲਾਨੇ ਜਾਣ ਤੋਂ ਬਾਅਦ ਦੂਜੇ ਦਿਨ ਬੁੱਧਵਾਰ ਨੂੰ ਵੀ ਸਕੂਲਾਂ ‘ਚ ਜਸ਼ਨ ਦਾ ਮਾਹੌਲ ਰਿਹਾ।

ਪੇਂਡੂ ਇਲਾਕਿਆਂ ‘ਚ ਸਥਿਤ ਸ਼ਾਹ ਸਤਿਨਾਮ ਜੀ ਸਿੱਖਿਆ ਸੰਸਥਾਨਾਂ ਦੇ ਸ਼ਲਾਘਾਯੋਗ ਨਤੀਜਿਆਂ ਨੇ ਸਫ਼ਲਤਾ ਪ੍ਰਾਪਤ ਕਰਨ ਵਾਲੇ ਵਿਦਿਆਰਥੀਆਂ ਦੇ ਸਫ਼ਨਿਆਂ ਨੂੰ ਵੀ ਖੰਭ ਲਾ ਦਿੱਤੇ ਹਨ ਤੇ ਇਹ ਚਿਹਰੇ ਨਵੇਂ ਆਸਮਾਨ ਦੀ ਉੱਡਾਣ ਲਈ ਤਿਆਰ ਹਨ ਸ਼ਾਹ ਸਤਿਨਾਮ ਜੀ ਗਰਲਜ਼ ਸਕੂਲ, ਸਰਸਾ ਦੀਆਂ 77 ਵਿਦਿਆਰਥਣਾਂ ਨੇ ਮੈਰਿਟ ‘ਚ ਜਗ੍ਹਾ ਬਣਾਈ ਹੈ ਤੇ 22 ਵਿਦਿਆਰਥਣਾਂ ਨੇ 90 ਫੀਸਦੀ ਤੋਂ ਵੱਧ ਅੰਕ ਹਾਸਲ ਕੀਤੇ ਹਨ 18 ਵਿਦਿਆਰਥਣਾਂ ਨੇ ਡਿਸਟੀਂਸ਼ਨ ਭਾਵ 75 ਫੀਸਦੀ ਤੋਂ ਵੱਧ ਅੰਕ ਹਾਸਲ ਕੀਤੇ ਹਨ ਤਾਂ 50 ਵਿਦਿਆਰਥਣਾਂ ਨੇ ਪਹਿਲੇ ਦਰਜੇ ‘ਚ ਪ੍ਰੀਖਿਆ ਪਾਸ ਕਰਕੇ ਸਕੂਲ ਦਾ ਨਾਂਅ ਰੌਸ਼ਨ ਕੀਤਾ ਹੈ ਨਤੀਜਿਆਂ ‘ਚ ਖਾਸ ਗੱਲ ਇਹ ਹੈ ਕਿ ਸ਼ਾਨਦਾਰ ਪ੍ਰਦਰਸ਼ਨ ਕਰਨ ਵਾਲੇ ਇਹ ਵਿਦਿਆਰਥੀ ਜ਼ਿਆਦਾਤਰ ਪੇਂਡੂ ਖੇਤਰ ਤੋਂ ਹਨ ਸਕੂਲ ਪ੍ਰਿੰਸੀਪਲ ਡਾ. ਸ਼ੀਲਾ ਪੂਨੀਆਂ ਇੰਸਾਂ ਨੇ ਦੱਸਿਆ ਕਿ ਉਨ੍ਹਾਂ ਦੇ ਸਕੂਲ ਦਾ ਨਤੀਜਾ ਹਰ ਸਾਲ ਵਾਂਗ ਇਸ ਵਾਰ ਵੀ ਸੌ ਫੀਸਦੀ ਰਿਹਾ।

ਉਨ੍ਹਾਂ ਦੱਸਿਆ ਕਿ ਸਕੂਲ ਤੋਂ 153 ਵਿਦਿਆਰਥਣਾਂ ਨੇ ਪ੍ਰੀਖਿਆ ਦਿੱਤੀ ਸੀ, ਜਿਸ ‘ਚੋਂ ਸਕੂਲ ਦੀ ਵਿਦਿਆਰਥਣ ਮੁਸਕਾਨ ਨੇ 95.6 ਫੀਸਦੀ ਅੰਕਾਂ ਨਾਲ ਸਕੂਲ ‘ਚ ਟੌਪ ਕੀਤਾ ਹੈ ਇਸ ਤੋਂ ਇਲਾਵਾ ਸਿਮਰਨ ਨੇ 94.8 ਫੀਸਦੀ ਅੰਕਾਂ ਦੇ ਨਾਲ ਪ੍ਰੀਖਿਆ ਪਾਸ ਕਰਕੇ ਸਕੂਲ ‘ਚ ਦੂਜਾ ਸਥਾਨ ਹਾਸਲ ਕੀਤਾ ਹੈ ਨਵੀਨਦੀਪ ਨੇ 94.6 ਫੀਸਦੀ ਅੰਕਾਂ ਦੇ ਨਾਲ ਸਕੂਲ ‘ਚ ਤੀਜਾ ਸਥਾਨ ਹਾਸਲ ਕੀਤਾ ਹੈ ਸਕੂਲ ਪ੍ਰਿੰਸੀਪਲ ਡਾ. ਸ਼ੀਲਾ ਪੂਨੀਆ ਇੰਸਾਂ ਤੇ ਸਮੂਹ ਸਟਾਫ਼ ਨੇ ਵਿਦਿਆਰਥੀਆਂ ਦੀ ਸਫ਼ਲਤਾ ‘ਤੇ ਉਨ੍ਹਾਂ ਨੂੰ ਵਧਾਈ ਦਿੰਦਿਆਂ ਉਨ੍ਹਾਂ ਦੇ ਸੁਨਹਿਰੇਭਵਿੱਖ ਦੀ ਕਾਮਨਾ ਕੀਤੀ ਸਾਰੇ ਵਿਦਿਆਰਥੀਆਂ ਨੇ ਸਫ਼ਲਤਾ ਦਾ ਸਿਹਰਾ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦੇ ਪਵਿੱਤਰ ਅਸ਼ੀਰਵਾਦ ਤੇ ਮਾਰਗਦਰਸ਼ਨ ਨੂੰ ਦਿੱਤਾ ਹੈ।