ਸੜਕ ਹਾਦਸੇ ‘ਚ 1 ਵਿਅਕਤੀ ਦੀ ਮੌਤ

1 Person, Killed, Road, Accident

ਜਲਾਲਾਬਾਦ (ਰਜਨੀਸ਼ ਰਵੀ/ਸੱਚ ਕਹੂੰ ਨਿਊਜ਼)। ਮੰਡੀ ਘੁਬਾਇਆ ਵਿਖੇ ਬੀਤੀ ਰਾਤ ਇਕ ਮੋਟਰਸਾਈਕਲ ਅਤੇ ਟਰਾਲੇ ਦੀ ਟੱਕਰ ਕਾਰਨ ਇਕ ਵਿਅਕਤੀ ਦੀ ਮੌਤ ਹੋਣ ਦਾ ਸਮਾਚਾਰ ਮਿਲਿਆ ਹੈ ਅਤੇ ਜਦਕਿ ਇਕ ਨੌਜ਼ਵਾਨ ਜ਼ਖਮੀ ਹੋ ਗਿਆ। ਘਟਨਾਂ ਸਥਾਨ ਪਹੁੰਚੀ ਪੁਲਸ ਨੇ ਮ੍ਰਿਤਕ ਨੌਜਵਾਨ ਦੀ ਲਾਸ਼ ਕਬਜ਼ੇ ‘ਚ ਲੈ ਕੇ ਕਾਰਵਾਈ ਸ਼ੁਰੂ ਕਰ ਦਿੱਤੀ। ਮਿਲੀ ਜਾਣਕਾਰੀ ਦੇ ਅਨੁਸਾਰ ਸੁਰਿੰਦਰ ਸਿੰਘ ਪੁੱਤਰ ਨਿਸ਼ਾਨ ਸਿੰਘ ਉਮਰ 21 ਸਾਲ ਵਾਸੀ ਜਵਾਲੇ ਵਾਲਾ ਊਰਫ ਚੱਕ ਭੰਬਾ ਵੱਟੂ ਨਾਲ ਆਪਣੇ ਦੋਸਤ ਸੋਨੀ ਪੁੱਤਰ ਰਾਧਾ ਸ਼ਾਮ ਦੇ ਨਾਲ ਮੋਟਰਸਾਈਕਲ ‘ਤੇ ਸਵਾਰ ਹੋ ਕੇ ਪਿੰਡ ਘੁਬਾਇਆ ਤੋਂ ਵਾਪਸ ਆਪਣੇ ਪਿੰਡ ਜਾ ਰਹੇ ਸਨ।

ਫਿਰੋਜਪੁਰ ਫਾਜਿਲਕਾ ਰੋਡ ਟਰਾਲਾ ਨਾਲ ਟਕਰਾਂਉਂਣ ਕਾਰਨ ਸੁਰਿੰਦਰ ਸਿੰਘ ਦੀ ਮੌਕੇ ‘ਤੇ ਮੌਤ ਹੋ ਗਈ ਅਤੇ ਉਸਦੇ ਸਾਥੀ ਸੋਨੀ ਨੂੰ ਮਾਮੂਲੀ ਸੱਟਾਂ ਲੱਗਣ ਦੇ ਕਾਰਨ ਵਾਲ-ਵਾਲ ਬੱਚ ਗਿਆ। ਇਸ ਘਟਨਾਂ ਦੀ ਸੂਚਨਾ ਮਿਲਦੇ ਹੀ ਚੌਕੀ ਘੁਬਾਇਆ ਦੇ ਇੰਚਾਰਜ ਬਲਕਾਰ ਸਿੰਘ ਪੁਲਸ ਪਾਰਟੀ ਦੇ ਨਾਲ ਘਟਨਾਂ ਸਥਾਨ ‘ਤੇ ਪਹੁੰਚੇ ਅਤੇ ਉਨ੍ਹਾਂ ਨੇ ਮ੍ਰਿਤਕ ਦੀ ਲਾਸ਼ ਨੂੰ ਕਬਜ਼ੇ ‘ਚ ਲੈਣ ਤੋਂ ਬਾਦ ਪੋਸਟਮਾਰਟ ਦੇ ਲਈ ਜ਼ਿਲਾ ਫਾਜਿਲਕਾ ਦੇ ਸਿਵਲ ਹਸਪਤਾਲ ਭੇਜ ਦਿੱਤਾ। ਪੁਲਸ ਨੇ ਟਰਾਲਾ ਚਾਲਕ ਨੂੰ ਗ੍ਰਿਫਤਾਰ ਕਰਕੇ ਕਾਰਵਾਈ ਸ਼ੁਰੂ ਕਰ ਦਿੱਤੀ।

LEAVE A REPLY

Please enter your comment!
Please enter your name here