ਮੈਡਮ ਸਿੱਧੂ ਅਤੇ ਪੁੱਤਰ ਕਰਨ ਸਿੱਧੂ ਨਹੀਂ ਸੰਭਾਲਣਗੇ ਅਹੁਦੇ, ਨਵਜੋਤ ਸਿੱਧੂ ਨੇ ਕੀਤਾ ਐਲਾਨ
ਚੰਡੀਗੜ, (ਅਸ਼ਵਨੀ ਚਾਵਲਾ/ਸੱਚ ਕਹੂੰ ਨਿਊਜ਼)। ਸਿੱਧੂ ਪਰਿਵਾਰ ਦੇ ਹਰ ਮੈਂਬਰ ਨੂੰ ਸਰਕਾਰ ‘ਚ ਨੌਕਰੀ ਮਿਲਣ ਤੋਂ ਵਿਰੋਧੀ ਧਿਰ ਵੱਲੋਂ ਪਾਈ ਗਈ ‘ਲਾਹਨਤਾਂ ਤੇ ਬਦਨਾਮੀ’ ਦੀ ਗੂਗਲੀ ਨਾਲ ਨਵਜੋਤ ਸਿੱਧੂ ਕਲੀਨ ਬੋਲਡ ਹੋ ਗਏ ਹਨ। ਪੰਜਾਬ ਭਰ ਦੀ ਬਦਨਾਮੀ ਨੇ ਸਿੱਧੂ ਪਰਿਵਾਰ ਨੂੰ ਦੋਵਂੇ ਅਹੁਦੇ ਛੱਡਣ ਨੂੰ ਮਜਬੂਰ ਕਰ ਦਿੱਤਾ ਹੈ। ਨਵਜੋਤ ਕੌਰ ਸਿੱਧੂ ਬਤੌਰ ਚੇਅਰਮੈਨ ਪੰਜਾਬ ਵੇਅਰਹਾਊਸਿੰਗ ਅਤੇ ਕਰਨ ਸਿੱਧੂ ਬਤੌਰ ਸਹਾਇਕ ਐਡਵੋਕੇਟ ਜਨਰਲ ਜੁਆਇਨ ਹੀ ਨਹੀਂ ਕਰਨਗੇ ਪਰ ਇਥੇ ਇਨਾਂ ਦੋਵਾਂ ਵੱਲੋਂ ਅਸਤੀਫ਼ਾ ਦੇਣ ਦੀ ਵੀ ਗੱਲ ਨਹੀਂ ਆਖੀ ਗਈ, ਜਿਸ ਕਾਰਨ ਇਨਾਂ ਦੇ ਅਸਤੀਫ਼ੇ ਆਉਣ ਦਾ ਸਰਕਾਰ ਵੱਲੋਂ ਇੰਤਜ਼ਾਰ ਕੀਤਾ ਜਾਏਗਾ।
ਇਹ ਵੀ ਪੜ੍ਹੋ : ਭਾਣਜੇ ਨੂੰ ਅਗਵਾ ਕਰਨ ਵਾਲੇ ਮਾਮੇ ਨੂੰ ਪੁਲਿਸ ਨੇ 3 ਘੰਟਿਆਂ ’ਚ ਹੀ ਕੀਤਾ ਕਾਬੂ
ਨਵਜੋਤ ਸਿੱਧੂ ਦੀ ਪਤਨੀ ਨਵਜੋਤ ਕੌਰ ਨੂੰ ਬੀਤੀ 25 ਅਪਰੈਲ ਨੂੰ ਮੁੱਖ ਮੰਤਰੀ ਅਮਰਿੰਦਰ ਸਿੰਘ ਵਲੋਂ ਵੇਅਰਹਾਊਸਿੰਗ ਕਾਰਪੋਰੇਸ਼ਨ ਦਾ ਚੇਅਰਮੈਨ ਲਗਾਇਆ ਗਿਆ ਸੀ, ਜਿਸ ਤੋਂ ਬਾਅਦ ਬੀਤੇ ਦਿਨੀਂ ਨਵਜੋਤ ਸਿੱਧੂ ਦੇ ਪੁੱਤਰ ਕਰਨ ਸਿੱਧੂ ਨੂੰ ਐਡਵੋਕੇਟ ਜਰਨਲ ਦੇ ਦਫ਼ਤਰ ਵਿੱਚ ਸਹਾਇਕ ਐਡਵੋਕੇਟ ਲਾਇਆ ਗਿਆ। ਇਸ ਨਿਯੁਕਤੀ ਤੋਂ ਬਾਅਦ ਹੀ ਪੰਜਾਬ ਵਿੱਚ ਨਾ ਸਿਰਫ਼ ਵਿਰੋਧੀਆਂ ਵਲੋਂ ਵਿਰੋਧ ਦੀ ਲਹਿਰ ਸ਼ੁਰੂ ਕਰ ਦਿੱਤੀ ਸਗੋਂ ਵੱਡੇ ਪੱਧਰ ‘ਤੇ ਸਿੱਧੂ ਪਰਿਵਾਰ ਦੀ ਬਦਨਾਮੀ ਵੀ ਹੋਣੀ ਸ਼ੁਰੂ ਹੋ ਗਈ।