3 ਕਰੋੜ ਡਾਲਰ ਜ਼ਬਤ | Malaysia
- ਅਪਾਰਟਮੈਂਟ ‘ਚੋਂ ਨਗਦੀ, ਢੇਰਾਂ ਬੈਗ, ਘੜੀਆਂ ਤੇ ਗਹਿਣੇ ਮਿਲੇ | Malaysia
ਕੁਆਲਲੰਪੁਰ (ਏਜੰਸੀ)। ਸੱਤਾ ਤੋਂ ਬੇਦਖਲ ਕੀਤੇ ਗਏ ਮਲੇਸ਼ੀਆ ਦੇ ਸਾਬਕਾ ਪ੍ਰਧਾਨ ਮੰਤਰੀ ਨਜੀਬ ਰੱੱਜਾਕ ‘ਤੇ ਲੱਗੇ ਭ੍ਰਿਸ਼ਟਾਚਾਰ ਦੇ ਮਾਮਲਿਆਂ ਦੀ ਜਾਂਚ ਕਰ ਰਹੀ ਪੁਲਿਸ ਨੇ ਅੱਜ ਕਿਹਾ ਕਿ ਉਨ੍ਹਾਂ ਦੇ ਆਲੀਸ਼ਾਨ ਅਪਾਰਟਮੈਂਟਸ ‘ਤੇ ਛਾਪੇਮਾਰੀ ਦੌਰਾਨ ਉਸ ਨੇ 400 ਹੈਂਡਬੈਗ ਤੇ ਲਗਭਗ ਤਿੰਨ ਕਰੋੜ ਡਾਲਰ ਨਗਦ ਜ਼ਬਤ ਕੀਤੇ । ਇੱਥੋਂ ਦੋ ਅਪਾਰਟਮੈਂਟ ‘ਚ ਪੈਸ, ਢੇਰਾਂ ਬੈਗ, ਘੜੀਆਂ ਤੇ ਗਹਿਣੇ ਮਿਲੇ ਪਿਛਲੇ ਹਫਤੇ ਨਜੀਬ ਦੇ ਘਰ ਸਮੇਤ ਕੁੱਲ 12 ਟਿਕਾਣਿਆਂ ਦੀ ਪੁਲਿਸ ਨੇ ਧਨ ਦੀ ਧੋਖਾਧੜੀ ਸਬੰਧੀ ਇੱਕ ਘਪਲੇ ਦੇ ਸਿਲਸਿਲੇ ‘ਚ ਤਲਾਸ਼ੀ ਲਈ ਸੀ।
ਸੱਤਾ ‘ਚ ਛੇ ਦਹਾਕਿਆਂ ਤੋਂ ਜ਼ਿਆਦਾ ਸਮੇਂ ਤੱਕ ਰਹਿਣ ਤੋਂ ਬਾਅਦ ਨਜੀਬ ਦੀ ਗਠਜੋੜ ਸਰਕਾਰ 9 ਮਈ ਨੂੰ ਚੋਣਾਂ ‘ਚ ਸੱਤਾ ਤੋਂ ਬਾਹਰ ਹੋਈ ਇਸ ਗਠਜੋੜ ਸਰਕਾਰ ਨੂੰ ਨਜੀਬ ਦੇ ਸਿਆਸੀ ਮਾਰਗਦਰਸ਼ਕ ਮਹਾਤਿਰ ਮੁਹੰਮਦ ਦੀ ਅਗਵਾਈ ਵਾਲੇ ਇੱਕ ਸੁਧਾਰਵਾਦੀ ਗਠਜੋੜ ਨੇ ਹਰਾਇਆ ਸੀ ਨਜੀਬ ‘ਤੇ ਭ੍ਰਿਸ਼ਟਾਚਾਰ ਦੇ ਦੋਸ਼ਾਂ ਨੂੰ ਹੀ ਉਨ੍ਹਾਂ ਦੀ ਹਾਰ ਦਾ ਮੁੱਖ ਕਾਰਨ ਮੰਨਿਆ ਜਾ ਰਿਹਾ ਹੈ । ਉਨ੍ਹਾਂ ‘ਤੇ ਉਨ੍ਹਾਂ ਦੇ ਦੋਸਤਾਂ ਤੇ ਪਰਿਵਾਰ ‘ਤੇ 1 ਐੱਮਡੀਬੀ ਫੰਡ ਤੋਂ ਅਰਬਾਂ ਡਾਲਰ ਦੀ ਲੁੱਟ ਦਾ ਦੋਸ਼ ਹੈ ਜ਼ਬਤ ਸਮਾਨ ‘ਚ ਕੀ ਕੀ ਚੀਜ਼ਾਂ ਹਨ ਤੇ ਉਹ ਕਿੰਨੀ ਕੀਮਤੀਆਂ ਹਨ ਇਸ ਸਬੰਧੀ ਕਿਆਸ ਲੱਗ ਰਹੇ ਸਨ ਕਿਉਂਕਿ ਉਨ੍ਹਾਂ ਨੂੰ ਲਿਜਾਣ ਲਈ ਕਥਿਤ ਰੂਪ ਨਾਲ ਪੰਜ ਟਰੱਕ ਲਿਆਂਦੇ ਗਏ ਸਨ।
ਇਹ ਵੀ ਪੜ੍ਹੋ : ਸਿਹਤ ਕ੍ਰਾਂਤੀ ਵੱਲ ਪੰਜਾਬ ਦੀ ਨਵੀਂ ਪੁਲਾਂਘ, ਬਣਨਗੇ ਸਿਹਤ ਡਿਜਟਿਲ ਕਾਰਡ
ਪੁਲਿਸ ਦੇ ਵਪਾਰਕ ਅਪਰਾਧ ਵਿਭਾਗ ਦੇ ਮੁਖੀ ਅਮਰ ਸਿੰਘ ਨੇ ਕਾਨਫਰੰਸ ‘ਚ ਕਿਹਾ ਕਿ 26 ਮੁਦਰਾਵਾਂ ਹਨ, ਕੱਲ੍ਹ ਤੱਕ ਜਬਤ ਰਾਸ਼ੀ 2.86 ਡਾਲਰ ਹੈ ਇਹ ਪੈਸੇ ਇੱਕ ਅਪਾਰਟਮੈਂਟ ‘ਚ 35 ਬੈਗਾਂ ‘ਚ ਰੱਖੇ ਸਨ ਇੱਕ ਹੋਰ ਸਥਾਨ ‘ਤੇ ਮਿਲੇ 37 ਬੈਗਾਂ ‘ਚ ਘੜੀਆਂ, ਗਹਿਣੇ ਸਨ ਡਿਜਾਈਨਰ ਹੈਂਡ ਬੈਗਾਂ ਨਾਲ ਭਰੇ 284 ਬਕਸੇ ਵੀ ਮਿਲੇ ਪੁਲਿਸ ਨੇ ਉਸੇ ਕੈਂਪਸ ਦੇ ਇੱਕ ਹੋਰ ਅਪਾਰਟਮੈਂਟ ਤੋਂ ਵੀ ਲਗਭਗ 150 ਹੈਂਡਬੈਗ ਜ਼ਬਤ ਕੀਤੇ ਜਿੱਥੇ ਨਜੀਬ ਦੀ ਬੇਟੀ ਰਹਿ ਰਹੀ ਹੈ । ਇਸ ਦਰਮਿਆਨ, ਨਜੀਬ ਦੀ ਹਾਰੀ ਪਾਰਟੀ ਯੂਨਾਈਟਿਡ ਮਲਯਮ ਨੈਸ਼ਨਲ ਆਰਗੇਨਾਈਜੇਸ਼ਨ ਨੇ ਕਿਹਾ ਕਿ ਜ਼ਬਤ ਨਗਦ ਪਾਰਟੀ ਦਾ ਚੰਦਾ ਹੈ ਜਿਸ ਨੂੰ ਅਪਦਸਥ ਆਗੂ ਪਾਰਟੀ ਨੂੰ ਮੋੜਨਾ ਚਾਹੁੰਦੇ ਸਨ।
ਰੱਜਾਕ ਤੇ ਉਨ੍ਹਾਂ ਦੇ ਦੋਸਤਾਂ ਤੇ ਪਰਿਵਾਰ ‘ਤੇ 1 ਐੱਮਡੀਬੀ ਫੰਡ ਤੋਂ ਅਰਬਾਂ ਡਾਲਰ ਦੀ ਲੁੱਟ ਦਾ ਦੋਸ਼ ਹੈ ਜ਼ਬਤ ਸਮਾਨ ‘ਚ ਕੀ ਕੀ ਚੀਜ਼ਾਂ ਹਨ ਤੇ ਉਹ ਕਿੰਨੀ ਕੀਮਤੀਆਂ ਹਨ ਇਸ ਸਬੰਧੀ ਕਿਆਸ ਲੱਗ ਰਹੇ ਸਨ ਕਿਉਂਕਿ ਉਨ੍ਹਾਂ ਨੂੰ ਲਿਜਾਣ ਲਈ ਕਥਿਤ ਰੂਪ ਨਾਲ ਪੰਜ ਟਰੱਕ ਲਿਆਂਦੇ ਗਏ ਸਨ।