ਸੱਤ ਅਗਵਾਕਾਰਾਂ ‘ਚੋਂ ਚਾਰ ਕਾਬੂ
ਮੋਗਾ, (ਲਖਵੀਰ ਸਿੰਘ)। ਮੋਗਾ ਪੁਲਿਸ ਵੱਲੋਂ ਸੈਲਰ ਤੋਂ ਅਗਵਾ ਹੋਇਆ ਕ੍ਰੀਬ ਇੱਕ ਸਾਲ ਦੇ ਬੱਚੇ ਨੂੰ ਚਾਰ ਘੰਟਿਆਂ ਵਿੱਚ ਬਰਾਮਦ ਕਰਨ ਵਿੱਚ ਸਫਲਤਾ ਹਾਸਲ ਕੀਤੀ ਹੈ। ਅੱਜ ਪੁਲਿਸ ਪਾਰਟੀ ਵੱਲੋਂ ਬਰਾਮਦ ਕੀਤੇ ਬੱਚੇ ਨੂੰ ਮਾਪਿਆ ਹਵਾਲੇ ਕਰ ਦਿੱਤਾ ਹੈ। ਜਿਕਰਯੋਗ ਭੂਰੀ ਦੇਵੀ ਪਤਨੀ ਭਗਵਾਨ ਦਾਸ ਵਾਸੀ ਪਿੰਡ ਸ੍ਰੀ ਨਗਰ ਉਤਰ ਪ੍ਰਦੇਸ ਹਾਲ ਗੁਰੂ ਕ੍ਰਿਪਾ ਰਾਈਸ ਮਿਲ ਚੀਮਾ ਰੋਡ ਕੋਟ ਈਸੇ ਖਾਂ ਨੇ ਪੁਲਿਸ ਨੂੰ ਇਤਲਾਹ ਦਿੱਤੀ।
ਕਿ ਉਹ ਅਤੇ ਉਸ ਦਾ ਪਤੀ ਰਾਈਸ ਮਿੱਲ ਵਿੱਚ ਮਿਹਨਤ ਮਜਦੂਰੀ ਕਰਦੇ ਹਨ ਤੇ ਸ਼ੁਕਰਵਾਰ ਨੂੰ ਕ੍ਰੀਬ ਸਾਢੇ 11 ਵਜੇ ਦਿਨੇ ਉਹ ਆਪਣੇ ਬੱਚਿਆਂ ਸਮੇਤ ਕੁਆਟਰ ਵਿੱਚ ਬੈਠੀ ਸੀ ਤੇ ਉਸ ਦਾ ਪਤੀ ਘਰੇਲੂ ਕੰਮਕਾਰ ਦੇ ਸਬੰਧ ਵਿੱਚ ਕੋਟ ਈਸੇ ਖਾਂ ਗਿਆ ਸੀ ਤਾਂ ਦੋ ਮੋਟਰਸਾਈਕਲਾਂ ਪਰ ਸਵਾਰ ਪੰਜ ਵਿਅਕਤੀ ਉਸ ਕੋਲ ਆਏ ਜਿਨਾਂ ਵਿੱਚੋ ਤਿੰਨ ਅਣਪਛਾਤੇ ਨੌਜਵਾਨਾਂ ਨੇ ਉਸ ਤੋ ਪੀਣ ਲਈ ਪਾਣੀ ਮੰਗਿਆਂ ਜਦ ਉਹ ਪਾਣੀ ਲੈਣ ਲਈ ਗਈ ਤਾਂ ਉਕਤ ਅਣਪਛਾਤ ਵਿਅਕਤੀ ਉਸ ਦੇ ਕ੍ਰੀਬ ਇੱਕ ਸਾਲ ਦੇ ਬੱਚੇ ਮੱਖਣ ਲਾਲ ਨੂੰ ਅਗਵਾਹ ਕਰਕੇ ਲੈ ਗਏ।
ਇਸ ਸਬੰਧੀ ਪੁਲਿਸ ਵੱਲੋਂ ਭੂਰੀ ਦੇਵੀ ਦੇ ਬਿਆਨਾਂ ਤੇ ਕਾਰਵਾਈ ਕਰਦਿਆਂ ਅਣਪਛਾਤੇ ਅਗਵਾਹਕਾਰਾਂ ਖਿਲਾਫ ਵੱਖ ਵੱਖ ਧਰਾਂਵਾਂ ਤਹਿਤ ਥਾਣਾ ਕੋਟ ਈਸੇ ਖਾਂ ਵਿੱਚ ਮੁਕੱਦਮਾ ਨੰਬਰ 48 ਦਰਜ ਰਜਿਸਟਰ ਕੀਤਾ ਗਿਆ। ਜ਼ਿਲ•ਾ ਪੁਲਿਸ ਮੁਖੀ ਰਾਜਜੀਤ ਸਿੰਘ ਮੋਗਾ ਦੇ ਦਿਸ਼ਾ ਨਿਰਦੇਸ਼ਾਂ, ਸ੍ਰੀ ਵਜੀਰ ਸਿੰਘ ਐਸ.ਪੀ.(ਆਈ) ਸਰਬਜੀਤ ਸਿੰਘ ਡੀ.ਐਸ.ਪੀ.(ਆਈ), ਰਾਜ ਸਿੰਘ ਡੀ.ਐਸ.ਪੀ. ਧਰਮਕੋਟ ਦੀ ਯੋਗ ਅਗਵਾਈ ਹੇਠ ਇੰਸਪੈਕਟਰ ਕਿੱਕਰ ਸਿੰਘ ਇੰਚਾਰਜ ਸੀ.ਆਈ.ਏ. ਸਟਾਫ ਮੋਗਾ ਤੇ ਮੁੱਖ ਅਫਸਰ ਥਾਣਾ ਕੋਟ ਈਸੇ ਖਾਂ ਦੀਆਂ ਵੱਖ ਵੱਖ ਟੀਮਾਂ ਬਣਾ ਕੇ ਅਗਵਾਹ ਬੱਚੇ ਦੀ ਤਲਾਸ ਸ਼ੁਰੂ ਕੀਤੀ ਗਈ।
ਇਹ ਵੀ ਪੜ੍ਹੋ : ਡਿਬਰੂਗੜ੍ਹ ਜੇਲ੍ਹ ਤੋਂ ਅੰਮ੍ਰਿਤਪਾਲ ਸਬੰਧੀ ਆਈ ਤਾਜ਼ਾ ਅਪਡੇਟ
ਪੁਲਿਸ ਵੱਲੋਂ ਵਰਤੀ ਗਈ ਚੌਕਸੀ ਕਾਰਨ ਅਗਵਾਹ ਹੋਏ ਬੱਚੇ ਮੱਖਣ ਲਾਲ ਨੂੰ ਘਟਨਾ ਤੋ ਕੁੱਝ ਹੀ ਘੰਟਿਆਂ ਬਾਅਦ ਅਗਵਾਹਕਾਰ ਸੋਹਣ ਸਿੰਘ ਉਰਫ ਘੋਗੀ ਪੁੱਤਰ ਸੰਤਾਂ ਸਿੰਘ ਵਾਸੀ ਪੰਜਗਰਾਈ ਕਲਾਂ ਹਾਲ ਕੋਟ ਈਸੇ ਖਾਂ, ਪਰਮਜੀਤ ਕੌਰ ਉਰਫ ਪੰਮੀ ਪਤਨੀ ਸੋਹਣ ਸਿੰਘ, ਸਤਪਾਲ ਸਿੰਘ ਪੁੱਤਰ ਜਿਉਣ ਸਿੰਘ ਵਾਸੀ ਕੜਿਆਲ ਅਤੇ ਅਮਰਜੀਤ ਕੌਰ ਉਰਫ ਸੀਬੋ ਪਤਨੀ ਸੰਤਪਾਲ ਸਿੰਘ ਦੇ ਕਬਜ਼ਾ ਵਿੱਚੋ ਪਿੰਡ ਕੜਿਆਲ ਤੋ ਬਰਾਮਦ ਕੀਤਾ ਗਿਆ ਅਤੇ ਇਸ ਵਾਰਦਾਤ ਵਿੱਚ ਵਰਤਿਆ ਗਿਆ ਮੋਟਰਸਾਈਕਲ ਰਜਿਸਟਰੇਸਨ ਨੰਬਰ ਪੀਬੀ 29 ਵੀ 4707 ਮਾਰਕਾ ਪਲਟੀਨਾ ਵੀ ਬਰਾਮਦ ਕੀਤਾ ਗਿਆ।
ਸ੍ਰੀ ਵਜੀਰ ਸਿੰਘ ਐਸ.ਪੀ. ਆਈ ਨੇ ਪ੍ਰੈਸ ਕਾਨਫਰੰਸ ਦੌਰਾਨ ਦੱਸਿਆ ਕਿ ਉਕਤ ਸੋਹਣ ਸਿੰਘ ਦੀ ਸ਼ਾਦੀ ਕ੍ਰੀਬ 22 ਸਾਲ ਪਹਿਲਾਂ ਹੋਈ ਸੀ ਉਸਦੇ ਇੱਕ ਬੱਚਾ ਪੈਦਾ ਹੋਇਆ ਸੀ ਜੋ ਮਰ ਗਿਆ ਬਾਅਦ ਵਿੱਚ ਉਸ ਦੇ ਕੋਈ ਬੱਚਾ ਪੈਦਾ ਨਹੀ ਹੋਇਆ। ਜਿਸ ਕਾਰਨ ਉਹ ਹੋਰ ਸ਼ਾਦੀ ਕਰਾਉਣੀ ਚਾਹੁੰਦਾ ਸੀ, ਤੇ ਉਕਤ ਮੁਦਈ ਪਰਿਵਾਰ ਹਰ ਸਾਲ ਝੋਨੇ ਦੇ ਸੀਜਨ ਸਮੇ ਕੋਟ ਈਸੇ ਖਾਂ ਆਉਦਾ ਸੀ ਅਤੇ ਕ੍ਰੀਬ ਮਾਰਚ ਮਹੀਨੇ ਵਾਪਸ ਚਲਾ ਜਾਂਦਾ ਸੀ ਤੇ ਉਕਤ ਸੋਹਣ ਸਿੰਘ ਵੀ ਗੁਰੂ ਕ੍ਰਿਪਾ ਰਾਈਸ ਮਿੱਲ ਦੇ ਨਜਦੀਕ ਰਹਿੰਦਾ ਸੀ। ਜਿਸ ਕਾਰਨ ਸੋਹਣ ਸਿੰਘ ਅਤੇ ਭਗਵਾਨ ਦਾਸ ਦਾ ਆਪਸ ਵਿੱਚ ਆਉਣ ਜਾਣ ਹੋ ਗਿਆ।
ਇਹ ਵੀ ਪੜ੍ਹੋ : Carry On Jatta-3 ਦੇ ਪੋਸਟਰ ਜਨਤਕ ਪਖਾਨਿਆਂ ‘ਤੇ ਲਗਾ ਕੇ ਫਿਲਮ ਦਾ ਵਿਰੋਧ ਕੀਤਾ
ਸੋਹਣ ਸਿੰਘ, ਭਗਵਾਨ ਦਾਸ ਦੀ ਲੜਕੀ ਜਿਸ ਦੀ ਉਮਰ ਕ੍ਰੀਬ 14-15 ਸਾਲ ਹੈ ਦਾ ਰਿਸਤਾ ਮੰਗਦਾ ਸੀ ਭਗਵਾਨ ਦਾਸ ਵੱਲੋਂ ਨਾ ਕਰਨ ਤੇ ਸੋਹਣ ਸਿੰਘ ਦੇ ਕੋਈ ਔਲਾਦ ਨਾ ਹੋਣ ਕਾਰਨ ਸੋਹਣ ਸਿੰਘ ਨੇ ਆਪਣੀ ਪਤਨੀ ਪਰਮਜੀਤ ਕੌਰ, ਆਪਣੀ ਭੈਣ ਅਮਰਜੀਤ ਕੌਰ ਉਰਫ ਸੀਬੋ ਪਤਨੀ ਸੱਤਪਾਲ ਸਿੰਘ, ਭਣਵਈਏ ਸੱਤਪਾਲ ਸਿੰਘ ਅਤੇ ਸਰਵਨ ਸਿੰਘ, ਕਾਕਾ ਸਿੰਘ, ਰਾਜੂ ਸਿੰਘ ਵਾਸੀਆਨ ਕੜਿਆਲ ਨਾਲ ਸਲਾਹ ਕਰਕੇ ਭਗਵਾਨ ਦਾਸ ਦਾ ਬੱਚਾ ਚੁੱਕਣ ਦੀ ਯੋਜਨਾ ਬਣਾਈ।
ਕਿਊਕਿ ਉਕਤ ਮਦਈ ਪਰਿਵਾਰ ਨੇ ਜਲਦੀ ਵਾਪਸ ਯੂ ਪੀ ਚਲੇ ਜਾਣਾ ਸੀ ਤੇ ਘਟਨਾ ਤੋ ਇੱਕ ਦਿਨ ਪਹਿਲਾਂ ਉਕਤ ਅਗਵਾਹ ਕਾਰਾਂ ਸੀਬੋ, ਸੱਤਪਾਲ ਵੱਲੋ ਰੈਕੀ ਕੀਤੀ ਗਈ ਤੇ ਉਹਨਾਂ ਨੇ ਸ਼ੁੱਕਰਵਾਰ ਨੂੰ ਬੱਚਾ ਚੁੱਕਣ ਦੀ ਘਟਨਾ ਨੂੰ ਅੰਜਾਮ ਦਿੱਤਾ। ਇਸ ਵਾਰਦਾਤ ਵਿੱਚ ਸ਼ਾਮਲ ਬਾਕੀ ਦੋਸ਼ੀਆਨ ਸਰਵਨ ਸਿੰਘ ਪੁੱਤਰ ਗੱਜਣ ਸਿੰਘ, ਕਾਕਾ ਸਿੰਘ ਪੁੱਤਰ ਜਗਸੀਰ ਸਿੰਘ, ਰਾਜੂ ਸਿੰਘ ਪੁੱਤਰ ਗਿਆਨ ਸਿੰਘ ਵਾਸੀਆਨ ਕੜਿਆਲ ਨੂੰ ਇਸ ਮੁਕੱਦਮਾ ਵਿੱਚ ਦੋਸ਼ੀ ਨਾਮਜਦ ਕਰਕੇ ਜੁਰਮ ਅ/ਧ 120*-ਬੀ ਆਈਪੀਸੀ ਦਾ ਵਾਧਾ ਕੀਤਾ ਗਿਆ, ਉਕਤ ਸਰਵਨ ਸਿੰਘ , ਕਾਕਾ ਸਿੰਘ ਤੇ ਰਾਜੂ ਸਿੰਘ ਦੀ ਪੁਲਿਸ ਪਾਰਟੀ ਵੱਲੋਂ ਭਾਲਜਾਰੀ ਹੈ।