ਨਵਾਂਸ਼ਹਿਰ ਦੇ 2446 ਕਿਸਾਨਾਂ ਨੂੰ ਮਿਲੀ 18.83 ਕਰੋੜ ਰੁਪਏ ਦੀ ਕਰਜ਼ ਮੁਆਫ਼ੀ

Loan, Waiver, 18.83 Crore, Received, 2446 Farmers, Nawanshahr

ਹੁਸ਼ਿਆਰਪੁਰ, (ਰਾਜੀਵ ਸ਼ਰਮਾ)। ਪੰਜਾਬ ਦੇ ਕਿਸਾਨਾਂ ਦੇ ਸਿਰ ਤੋਂ ਖੇਤੀ ਕਰਜ਼ੇ ਬੋਝ ਨੂੰ ਉਤਾਰਨ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਐਲਾਨ ਨੂੰ ਸਮੁੱਚੇ ਸੂਬੇ ਵਿੱਚ ਅਮਲੀ ਜਾਮਾ ਪਹਿਨਾ ਦਿੱਤਾ ਗਿਆ ਹੈ ਜਿਸ ਤਹਿਤ 10 ਲੱਖ ਕਿਸਾਨਾਂ ਨੂੰ 9500 ਕਰੋੜ ਰੁਪਏ ਦੀ ਕਰਜ਼ਾ ਰਾਹਤ ਦਿੱਤੀ ਜਾ ਰਹੀ ਹੈ। ਇਹ ਪ੍ਰਗਟਾਵਾ ਸਾਬਕਾ ਵਿਧਾਇਕਾ ਗੁਰਇਕਬਾਲ ਕੌਰ ਨੇ ਅੱਜ ਜੀ.ਬੀ. ਪੈਲੇਸ ਜਾਡਲਾ ਵਿਖੇ ਨਵਾਂਸ਼ਹਿਰ (Nawanshahr) ਸਬ ਡਵੀਜ਼ਨ ਦੇ ਕਿਸਾਨਾਂ ਨੂੰ ਕਰਜ਼ਾ ਮੁਆਫ਼ੀ ਦੇ ਸਰਟੀਫ਼ਿਕੇਟਾਂ ਦੀ ਵੰਡ ਕਰਨ ਲਈ ਕਰਵਾਏ ਗਏ ਸਮਾਗਮ ਨੂੰ ਸੰਬੋਧਨ ਕਰਦਿਆਂ ਕੀਤਾ। (Nawanshahr)

ਉਨ੍ਹਾਂ ਦੱਸਿਆ ਕਿ ਅੱਜ ਦੇ ਸਮਾਗਮ ਦੌਰਾਨ 1157 ਕਿਸਾਨਾਂ ਨੂੰ 10.04 ਕਰੋੜ ਰੁਪਏ ਦੀ ਕਰਜਾਂ ਮੁਆਫ਼ੀ ਦਾ ਹੋਰ ਲਾਭ ਦਿੱਤੇ ਜਾਣ ਬਾਅਦ, ਹੁਣ ਤੱਕ ਨਵਾਂਸ਼ਹਿਰ ਹਲਕੇ ਦੇ 2446 ਕਿਸਾਨਾਂ ਨੂੰ 18.83 ਕਰੋੜ ਰੁਪਏ ਦੀ ਕਰਜ਼ਾ ਰਾਹਤ ਦਿੱਤੀ ਜਾ ਚੁੱਕੀ ਹੈ। ਉਨ੍ਹਾਂ ਕਿਹਾ ਕਿ ਇਸ ਤੋਂ ਪਹਿਲਾਂ 5 ਅਪਰੈਲ ਨੂੰ ਗੁਰਦਾਸਪੁਰ ਵਿਖੇ ਕਰਵਾਏ ਗਏ ਰਾਜ ਪੱਧਰੀ ਕਰਜ਼ਾ ਰਾਹਤ ਸਮਾਗਮ ਦੌਰਾਨ ਨਵਾਂਸ਼ਹਿਰ ਹਲਕੇ ਦੇ 1289 ਕਿਸਾਨਾਂ ਨੂੰ 8.79 ਕਰੋੜ ਰੁਪਏ ਦੀ ਰਾਹਤ ਦਿੱਤੀ ਗਈ ਸੀ। (Nawanshahr)

ਉਨ੍ਹਾਂ ਆਖਿਆ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਚੋਣਾਂ ਤੋਂ ਪਹਿਲਾਂ ਸੂਬੇ ਦੀ ਜਨਤਾ ਨਾਲ ਕੀਤੇ ਵਾਅਦਿਆਂ ਨੂੰ, ਸਰਕਾਰ ਬਣਨ ‘ਤੇ ਪਹਿਲੇ ਹੀ ਸਾਲ ਵਿੱਚ ਨਿਭਾਅ ਕੇ ਦਰਸਾ ਦਿੱਤਾ ਹੈ ਕਿ ਪੰਜਾਬ ਦੇ ਕਿਸਾਨਾਂ ਅਤੇ ਲੋਕਾਂ ਦੇ ਅਸਲ ਹਿੱਤੂ ਉਹ ਹੀ ਹਨ। ਉਨ੍ਹਾਂ ਆਖਿਆ ਕਿ ਫ਼ਿਲਹਾਲ ਇਹ ਕਰਜ਼ਾ ਰਾਹਤ ਢਾਈ ਏਕੜ ਤੱਕ ਵਾਲੇ ਕਿਸਾਨਾਂ ਨੂੰ ਦਿੱਤੀ ਗਈ ਹੈ ਅਤੇ ਬਾਕੀ ਕਿਸਾਨ ਆਪਣਾ ਨਾਂ ਸੂਚੀਆਂ ਵਿੱਚ ਨਾ ਦੇਖ ਕੇ ਮਾਯੂਸ ਨਾ ਹੋਣ। ਸਰਕਾਰ ਉਨ੍ਹਾਂ ਬਾਰੇ ਵੀ ਵਿਚਾਰ ਕਰ ਰਹੀ ਹੈ।