ਯਾਤਰੀਆਂ ਸਮੇਤ 37 ਡਿਪਟੀ ਕੁਲੈਕਟਰ ਨੂੰ ਸੁਰੱਖਿਅਤ ਕੱਢਿਆ ਬਾਹਰ
ਭੋਪਾਲ (ਏਜੰਸੀ)। ਮੱਧ ਪ੍ਰਦੇਸ਼ ਦੇ ਗਵਾਲਿਅਰ ਜ਼ਿਲ੍ਹੇ ਦੇ ਬਿਰਲਾ ਨਗਰ ਪੁਲ ਕੋਲ ਆਂਧਰਾ ਐਕਸਪ੍ਰੈਸ ਦੇ ਚਾਰ ਡੱਬਿਆਂ ‘ਚ ਅੱਗ ਲੱਗ ਗਈ। ਇੱਕ ਨਿਊਜ਼ ਏਜੰਸੀ ਤੋਂ ਮਿਲੀ ਜਾਣਕਾਰੀ ਅਨੁਸਾਰ, ਰੇਲਗੱਡੀ ਨੂੰ ਉੱਥੇ ਹੀ ਰੋਕ ਦਿੱਤਾ ਗਿਆ ਹੈ ਅਤੇ ਸਾਰੇ ਯਾਤਰੀਆਂ ਨੂੰ ਸੁਰੱਖਿਅਤ ਬਾਹਰ ਕੱਢ ਲਿਆ ਗਿਆ ਹੈ। ਸੂਚਨਾ ਮਿਲਦੇ ਹੀ ਅੱਗ ਤੇ ਕਾਬੂ ਪਾਉਣ ਲਈ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਪਹੁੰਚੀਆਂ। ਰੇਲਵੇ ਅਧਿਕਾਰੀਆਂਨੇ ਅੱਗ ਲੱਗਣ ਦਾ ਕਾਰਨ ਸ਼ਾਰਟ ਕੱਟ ਨੂੰ ਦੱਸਿਆ ਹੈ। ਇਸ ਘਟਨਾ ਨਾਲ ਕਿੰਨਾ ਨੁਕਸਾਨ ਹੋਇਆ ਇਸਦੀ ਕੋਈ ਜਾਣਕਾਰੀ ਨਹੀਂ ਹੈ। ਦੱਸਿਆ ਜਾ ਰਿਹਾ ਹੈ ਕਿ ਜਿਸ ਡੱਬੇ ਵਿੱਚ ਅੱਗ ਲੱਗੀ ਹੈ ਕਿ ਉਸ ‘ਚ 37 ਡਿਪਟੀ ਕਲੈਕਟਰ ਸਨ, ਉਹ ਆਪਣਾ ਟ੍ਰੈਨਿੰਗ ਕਰਕੇ ਵਾਪਸ ਆ ਰਹੇ ਸਨ। ਏਪੀ ਐਕਸਪ੍ਰੈਸ ਵਿਸ਼ਾਖਪਟਨਮ ਤੋਂ ਦਿੱਲੀ ਜਾ ਰਹੀ ਸੀ।