ਮੁੱਖ ਸਕੱਤਰ ਕੁੱਟ-ਮਾਰ ਮਾਮਲੇ ‘ਚ ਕੇਜਰੀਵਾਲ ਦਾ ਨਵਾਂ ਦਾਅ | Videography
ਨਵੀਂ ਦਿੱਲੀ (ਏਜੰਸੀ) ਦਿੱਲੀ ਸਰਕਾਰ ਦੇ ਮੁੱਖ ਸਕੱਤਰ ਅੰਸ਼ੂ ਪ੍ਰਕਾਸ਼ ਦੇ ਨਾਲ ਬਦਸਲੂਕੀ ਤੇ ਕੁੱਟਮਾਰ ਮਾਮਲੇ ‘ਚ ਉਤਰੀ ਜ਼ਿਲ੍ਹਾ ਪੁਲਿਸ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਤੋਂ ਸ਼ੁੱਕਰਵਾਰ ਨੂੰ ਪੁੱਛਗਿੱਛ ਕਰੇਗੀ ਇਸ ਆਮ ਆਦਮੀ ਪਾਰਟੀ ਮੁਖੀ ਅਰਵਿੰਦ ਕੇਜਰੀਵਾਲ ਨੇ ਨਵਾਂ ਦਾਅ ਚੱਲਦਿਆਂ ਕਿਹਾ ਕਿ ਉਹ ਪੁੱਛਗਿੱਛ ਦੀ ਵੀਡੀਓ ਰਿਕਾਰਡਿੰਗ ਖੁਦ ਵੀ ਕਰਵਾਉਣਗੇ। ਇਸ ਸਬੰਧੀ ਉਨ੍ਹਾਂ ਇਹ ਵੀ ਕਿਹਾ ਕਿ ਜੇਕਰ ਇਸ ‘ਚ ਕੋਈ ਮੁਸ਼ਕਲ ਹੈ ਤਾਂ ਪੁਲਿਸ ਖੁਦ ਹੀ ਵੀਡੀਓ ਰਿਕਾਰਡਿੰਗ ਦੀ ਇੱਕ ਕਾਪੀ ਉਨ੍ਹਾਂ ਨੂੰ ਮੁਹੱਈਆ ਕਰਵਾਏਗੀ।
ਜ਼ਿਕਰਯੋਗ ਹੈ ਕਿ ਬੁੱਧਵਾਰ ਨੂੰ ਸਿਵਿਲ ਲਾਇਨ ਥਾਣਾ ਪੁਲਿਸ ਨੇ ਮੁੱਖ ਮੰਤਰੀ ਨੂੰ ਨੋਟਿਸ ਭੇਜ ਕੇ ਪੁੱਛਗਿੱਛ ਸਬੰਧੀ ਸੂਚਨਾ ਦੇ ਦਿੱਤੀ ਹੈ। ਪੁਲਿਸ ਨੇ ਉਨ੍ਹਾਂ ਨੂੰ 18 ਮਈ ਨੂੰ ਸਵੇਰੇ 11 ਵਜੇ ਘਰ ਜਾਂ ਆਪਣੇ ਦਫ਼ਤਰ ‘ਚ ਮੌਜ਼ੂਦ ਰਹਿਣ ਲਈ ਕਿਹਾ ਹੈ ਉਨ੍ਹਾਂ ਦੀ ਸੁਵਿਧਾ ਅਨੁਸਾਰ ਪੁਲਿਸ ਨੇ ਘਰ ਜਾਂ ਦਫ਼ਤਰ ਜਾ ਕੇ ਪੁੱਛਗਿੱਛ ਕਰਨ ਦਾ ਫੈਸਲਾ ਲਿਆ ਹੈ।