ਭਾਜਪਾ ਦੀ ਪ੍ਰਦੇਸ਼ ਕਾਰਜਕਾਰਨੀ ‘ਚ ਗੁੱਟਬਾਜ਼ੀ ਸਬੰਧੀ ਪੈਦਾ ਹੋਈ ਨਰਾਜ਼ਗੀ | Amit Shah
- ਅਮਿਤ ਸ਼ਾਹ ਅਤੇ ਰਾਮ ਲਾਲ ਕੋਲ ਪੁੱਜੀ ਸ਼ਿਕਾਇਤ, ਸੰਘ ਵੀ ਹੋਇਆ ਨਰਾਜ਼ | Amit Shah
- ਆਪਣੇ ਚਹੇਤਿਆਂ ਨੂੰ ਦਿੱਤੀ ਕਾਰਜਕਾਰਨੀ ‘ਚ ਥਾਂ, ਬਾਕੀ ਗੁੱਟ ਕੀਤੇ ਸਾਈਡਲਾਈਨ | Amit Shah
ਚੰਡੀਗੜ੍ਹ (ਅਸ਼ਵਨੀ ਚਾਵਲਾ)। ਸ਼ਵੇਤ ਮਲਿਕ ਨੂੰ ਪੰਜਾਬ ਭਾਜਪਾ ਦਾ ਪ੍ਰਧਾਨ ਬਣੇ ਅਜੇ ਕੁਝ ਹੀ ਦਿਨ ਹੋਏ ਸਨ ਕਿ ਉਨ੍ਹਾਂ ਤੋਂ ਰਾਸ਼ਟਰੀ ਭਾਜਪਾ ਪ੍ਰਧਾਨ ਅਮਿਤ ਸ਼ਾਹ ਨਰਾਜ਼ ਹੋ ਗਏ ਹਨ, ਇਸ ਲਈ ਉਨ੍ਹਾਂ ਨੂੰ ਅੱਜ 14 ਨੂੰ ਦਿੱਲੀ ਵਿਖੇ ਤਲਬ ਕੀਤਾ ਗਿਆ ਹੈ। ਸ਼ਵੇਤ ਮਲਿਕ ਵੱਲੋਂ ਜਾਰੀ ਕੀਤੀ ਗਈ ਪ੍ਰਦੇਸ਼ ਕਾਰਜਕਾਰਨੀ ਦੀ ਸੂਚੀ ਨੂੰ ਦੇਖ਼ ਕੇ ਨਾ ਸਿਰਫ਼ ਭਾਜਪਾ ਨਰਾਜ਼ ਹੋ ਗਈ ਹੈ, ਸਗੋਂ ਸੰਘ ਨੇ ਵੀ ਆਪਣੀ ਨਰਾਜਗੀ ਜਤਾ ਦਿੱਤੀ ਹੈ। ਜਿਸ ਕਾਰਨ ਸ਼ਵੇਤ ਮਲਿਕ ਲਈ ਵੱਡੀ ਮੁਸ਼ਕਲ ਖੜ੍ਹੀ ਹੋ ਸਕਦੀ ਹੈ। ਸ਼ਵੇਤ ਮਲਿਕ ਨੇ ਆਪਣੀ ਕਾਰਜਕਾਰਨੀ ਵਿੱਚ ਸਿਰਫ਼ ਆਪਣੇ ਹੀ ਗੁੱਟ ਦੇ ਲੀਡਰਾਂ ਨੂੰ ਥਾਂ ਦਿੰਦੇ ਹੋਏ ਬਾਕੀ ਗੁੱਟਾਂ ਦਾ ਸਫ਼ਾਇਆ ਕਰ ਦਿੱਤਾ ਹੈ। (Amit Shah)
ਪਾਰਟੀ ਸੂਤਰਾਂ ਅਨੁਸਾਰ ਪ੍ਰਦੇਸ਼ ਕਾਰਜਕਾਰਨੀ ਦੇ ਗਠਨ ਬਾਰੇ ਚਰਚਾ 15 ਮਈ ਤੋਂ ਬਾਅਦ ਹੋਈ ਸੀ, ਕਿਉਂਕਿ ਰਾਸ਼ਟਰੀ ਸਵੈ ਸੇਵਕ ਸੰਘ ਵਿੱਚ ਪੰਜਾਬ ਦੀ ਕਮਾਨ ਅਜੇ ਤੱਕ ਕਿਸੇ ਨੂੰ ਵੀ ਸੌਂਪੀ ਨਹੀਂ ਗਈ ਹੈ। ਇਹ ਦੱਸਿਆ ਜਾ ਰਿਹਾ ਹੈ ਕਿ ਨਾਗਪੁਰ ਤੋਂ ਹੀ ਹਰੀਂ ਝੰਡੀ ਮਿਲਣ ਤੋਂ ਬਾਅਦ ਪ੍ਰਦੇਸ਼ ਸੰਘ ਅਧਿਕਾਰੀ ਦਾ ਨਾਂਅ ਤੈਅ ਹੋਣਾ ਸੀ, ਜਿਸ ਤੋਂ ਬਾਅਦ ਹੀ ਪ੍ਰਦੇਸ਼ ਦੀ ਕਾਰਜਕਾਰਨੀ ਦੀ ਚੋਣ ਕੀਤੀ ਜਾਣੀ ਸੀ ਪਰ ਸ਼ਵੇਤ ਮਲਿਕ ਨੇ ਇਹ ਫੈਸਲਾ ਹੋਣ ਤੋਂ ਪਹਿਲਾਂ ਹੀ ਪ੍ਰਦੇਸ਼ ਕਾਰਜਕਾਰਨੀ ਦਾ ਐਲਾਨ ਅੰਮ੍ਰਿਤਸਰ ਵਿਖੇ ਬੈਠੇ ਹੀ ਕਰ ਦਿੱਤਾ, ਜਦੋਂ ਕਿ ਚੰਡੀਗੜ੍ਹ ਵਿਖੇ ਬੈਠੇ ਸੰਘ ਅਤੇ ਭਾਜਪਾ ਦੇ ਅਹੁਦੇਦਾਰਾਂ ਨੂੰ ਇਸ ਦੀ ਭਿਣਕ ਤੱਕ ਨਹੀਂ ਪੈਣ ਦਿੱਤੀ।