ਸ੍ਰੀਨਗਰ (ਏਜੰਸੀ)। ਜੰਮੂ-ਕਸ਼ਮੀਰ ਦੇ ਸ੍ਰੀਨਗਰ ਸਥਿੱਤ ਰਾਮਪੁਰਾ ਛਾਤਾਬਲ ‘ਚ ਅੱਜ ਹੋਏ ਮੁਕਾਬਲੇ ‘ਚ ਤਿੰਨ ਵਿਦੇਸ਼ੀ ਅੱਤਵਾਦੀ ਮਾਰੇ ਗਏ ਤੇ ਕੇਂਦਰੀ ਰਿਜਰਵ ਪੁਲਿਸ ਬਲ (ਸੀਆਰਪੀਐਫ) ਦੇ ਸਹਾਇਕ ਕਮਾਂਡੈਂਟ ਸਮੇਤ ਚਾਰ ਜਵਾਨ ਜ਼ਖਮੀ ਹੋ। ਗਏ ਸੁਰੱਖਿਆ ਬਲਾਂ ਤੇ ਅੱਤਵਾਦੀਆਂ ਦਰਮਿਆਨ ਇਹ ਮੁਕਾਬਲਾ ਸਵੇਰੇ ਸ਼ੁਰੂ ਹੋਇਆ। ਸਰਦਰੁੱਤ ਰਾਜਧਾਨੀ ਸ੍ਰੀਨਗਰ ‘ਚ ਸਕੱਤਰੇਤ ਦਾ ਕੰਮਕਾਜ ਸੋਮਵਾਰ ਤੋਂ ਸ਼ੁਰੂ ਹੋ ਰਿਹਾ ਹੈ, ਅਜਿਹੇ ‘ਚ ਇਸ ਦੀ ਪੂਰਬਲੀ ਸ਼ਾਮ ਨੂੰ ਹੋਏ ਇਸ ਮੁਕਾਬਲੇ ਨੂੰ ਕਾਫ਼ੀ ਮਹੱਤਵਪੂਰਨ ਮੰਨਿਆ ਜਾ ਰਿਹਾ ਹੈ। (Srinagar Encounter)
ਸੂਬੇ ਦੇ ਐਸਪੀ ਵੈਦ ਨੇ ਟਵੀਟ ਕਰਕੇ ਦੱਸਿਆ ਕਿ ਮੁਕਾਬਲਾ ਸਮਾਪਤ ਹੋ ਗਿਆ ਹੈ। ਉਨ੍ਹਾਂ ਟਵਿੱਟਰ ਹੈਂਡਰ ‘ਤੇ ਲਿਖਿਆ ਹੈ, ਛਾਤਾਬਲ (ਸ੍ਰੀਨਗਰ) ‘ਚ ਮੁਕਾਬਲਾ ਖ਼ਤਮ ਹੋ ਗਿਆ। ਸੂਬਾ ਪੁਲਿਸ ਤੇ ਸੀਆਰਪੀਐਫ ਦੇ ਜਵਾਨਾਂ ਨੇ ਮੁਕਾਬਲੇ ‘ਚ ਮਾਰੇ ਗਏ ਤਿੰਨੇ ਅੱਤਵਾਦੀਆਂ ਦੀਆਂ ਲਾਸ਼ਾਂ ਬਰਾਮਦ ਕਰ ਲਈਆਂ ਹਨ। ਸ਼ਾਬਾਸ਼ ਜਵਾਨੋ! ਪੁਲਿਸ ਦੇ ਇੱਕ ਬੁਲਾਰੇ ਨੇ ਯੂਨੀਵਾਰਤਾ ਨੂੰ ਦੱਸਿਆ ਕਿ ਸੀਆਰਪੀਐਫ ਤੇ ਜੰਮੂ ਕਸ਼ਮੀਰ ਪੁਲਿਸ ਦੇ ਵਿਸ਼ੇਸ਼ ਅਭਿਆਨ ਸਮੂਹ (ਐਸਓਜੀ) ਨੇ ਅੱਤਵਾਦੀਆਂ ਦੀ ਮੌਜ਼ੂਦਗੀ ਦੀ ਸੂਚਨਾ ਮਿਲਣ ਤੋਂ ਬਾਅਦ ਸ਼ਹਿਰ ਦੇ ਰਾਮਪੁਰਾ ਛਾਤਾਬਲ ਇਲਾਕੇ ‘ਚ ਸਵੇਰੇ ਪੰਜ ਵਜੇ ਸਾਂਝਾ ਤਲਾਸ਼ੀ ਅਭਿਆਨ ਸ਼ੁਰੂ ਕੀਤਾ। (Srinagar Encounter)
ਦੋ ਘੰਟੇ ਬਾਅਦ, ਸੁਰੱਖਿਆ ਬਲ ਜਦੋਂ ਇਲਾਕੇ ਨੂੰ ਸੀਲ ਕਰ ਰਹੇ ਸਨ ਉਦੋਂ ਉੱਥੇ ਲੁਕੇ ਹੋਏ ਅੱਤਵਾਦੀਆਂ ਨੇ ਹਥਿਆਰਾਂ ਨਾਲ ਉਨ੍ਹਾਂ ‘ਤੇ ਗੋਲੀਬਾਰੀ ਸ਼ੁਰੂ ਕਰ ਦਿੱਤੀ। ਸੁਰੱਖਿਆ ਬਲਾਂ ਨੇ ਜਵਾਬੀ ਕਾਰਵਾਈ ਕੀਤੀ ਅੱਤਵਾਦੀਆਂ ਨੂੰ ਵਾਰ-ਵਾਰ ਆਤਮਸਮਰਪਣ ਕਰਨ ਦੀ ਚਿਤਾਵਨੀ ਦਿੱਤੇ ਜਾਣ ਦੇ ਬਾਵਜ਼ੂਦ ਉਨ੍ਹਾਂ ਗੋਲੀਬਾਰੀ ਜਾਰੀ ਰੱਖੀ। ਬੁਲਾਰੇ ਨੇ ਦੱਸਿਆ ਮੁਕਾਬਲੇ ਦੌਰਾਨ ਤਿੰਨੇ ਅੱਤਵਾਦੀ ਮਾਰੇ ਗਏ, ਜਦੋਂਕਿ ਸੀਆਰਪੀਐਫ ਦੇ ਸਹਾਇਕ ਕਮਾਂਡੈਂਟ ਲੰਬੋਚਾ ਸਿੰਘ ਸਮੇਤ ਚਾਰ ਜਵਾਨ ਜ਼ਖਮੀ ਹੋ ਗਏ ਐਸਪੀ ਅਨੁਸਾਰ ਮਾਰੇ ਗਏ ਤਿੰਨੇ ਅੱਤਵਾਦੀਆਂ ਦੇ ਵਿਦੇਸ਼ੀ ਹੋਣ ਦੀ ਸੰਭਾਵਨਾ ਹੈ। (Srinagar Encounter)