ਵਾਸ਼ਿੰਗਟਨ (ਏਜੰਸੀ)। ਅਖਬਾਰਾਂ ‘ਚ ਆਪਣੀ ਰਾਇ ਦੇਣ ਵਾਲੇ ਸੰਪਾਦਕੀ (Editorial) (ਓਪੇਡ) ਦਿਨ ਭਰ ਦੇ ਮੁੱਦਿਆਂ ਬਾਰੇ ਲੋਕਾਂ ਦੀ ਸੋਚ ਬਦਲਣ ‘ਚ ਪ੍ਰਭਾਵਕਾਰੀ ਸਾਬਤ ਹੋ ਸਕਦੇ ਹਨ। ਕਵਾਰਟਲੀ ਜਰਨਲ ਆਫ ਪਾਲੀਟਿਕਲ ਸਾਇੰਸ ‘ਚ ਪ੍ਰਕਾਸ਼ਿਤ ਅਧਿਐਨ ‘ਚ ਪਾਇਆ ਗਿਆ ਹੈ ਕਿ ਲੋਕ ਆਪਣੀ ਸਿਆਸੀ ਝੁਕਾਅ ਵੱਲ ਵਿਚਾਰ ਨਾ ਕਰਦਿਆਂ ਸੰਪਾਦਕੀ ‘ਚ ਲਿਖੀ ਰਾਇ ਅਨੁਸਾਰ ਹੀ ਆਪਣੀ ਰਾਇ ਬਣਾ ਲੈਂਦੇ ਹਨ।
ਦੋ ਪ੍ਰਯੋਗਾਂ ਜ਼ਰੀਏ ਸੋਧਕਰਤਾਵਾਂ ਨੇ ਵੇਖਿਆ ਹੈ ਕਿ (Editorial) ਸੰਪਾਦਕੀ ਦਾ ਆਮ ਜਨਤਾ ਅਤੇ ਨੀਤੀ ਮਾਹਿਰਾਂ ਦੋਵਾਂ ਦੇ ਵਿਚਾਰਾਂ ‘ਤੇ ਵੱਡਾ ਅਤੇ ਚਿਰਕਾਲੀਨ ਪ੍ਰਭਾਵ ਪੈਂਦਾ ਹੈ । ਦ ਨਿਊਯਾਰਕ ਟਾਈਮਜ਼ ਨੇ 21 ਸਤੰਬਰ 1970 ਨੂੰ ਸਭ ਤੋਂ ਪਹਿਲਾਂ ‘ਅਪੋਜਿਟ ਆਫ ਦ ਐਡੀਟੋਰੀਅਲ ਪੇਜ’ ਜਾਂ ਓ-ਪੇਡ ਪੇਜ਼ ਦੀ ਸ਼ੁਰੂਆਤ ਕੀਤੀ ਸੀ ਤਾਂਕਿ ਖਬਰਾਂ ‘ਚ ਪ੍ਰਮੁੱਖ ਮੁੱਦਿਆਂ ‘ਤੇ ਚਰਚਾ ਅਤੇ ਸਮਝ ਨੂੰ ਉਤਸ਼ਾਹ ਦਿੱਤਾ ਜਾਵੇ। ਅੱਜ ਸਾਰੇ ਪ੍ਰਮੁੱਖ ਪ੍ਰਿੰਟ ਅਤੇ ਆਾਨਲਾਈਨ ਅਖਬਾਰਾਂ ‘ਚ ਓ-ਪੇਡ ਕਾਲਮ ਪ੍ਰਕਾਸ਼ਿਤ ਹੁੰਦਾ ਹੈ ਪੈਰੋਕਾਰੀ ਸਮੂਹ, ਸਿਆਸੀ ਸੰਗਠਨ, ਥਿੰਕ ਟੈਂਕ ਅਤੇ ਅਕਾਦਮਿਕਸ ਓ-ਪੇਡ ਲਿਖਣ ‘ਚ ਪੂਰਾ ਸਮਾਂ ਅਤੇ ਵਸੀਲੇ ਲਾਉਂਦੇ ਹਨ।
ਅਮਰੀਕਾ ‘ਚ ਯੇਲ ਯੂਨੀਵਰਸਿਟੀ ਦੇ ਸਹਾਇਕ ਪ੍ਰੋਫੈਸਰ ਅਲੇਕਜੇਂਡਰ ਕੋਪੋਕਕ ਨੇ ਕਿਹਾ ਕਿ ਓ-ਪੇਡ ਨੂੰ ਲਿਖਣ ‘ਚ ਜਿੰਨਾ ਸਮਾਂ ਅਤੇ ਊਰਜਾ ਲੱਗਦੀ ਹੈ ਉਸ ਤੋਂ ਇਹ ਸਵਾਲ ਉੱਠਦਾ ਹੈ ਕਿ ਕੀ ਲੋਕ ਇਨ੍ਹਾਂ ਸੰਪਾਦਕੀਆਂ (Editorial) ਨਾਲ ਪ੍ਰਭਾਵਿਤ ਹੁੰਦੇ ਹਨ। ਉਨ੍ਹਾਂ ਨੇ ਕਿਹਾ ਕਿ ਅਸੀਂ ਪਾਇਆ ਕਿ ਓ-ਪੇਡ ਦਾ ਕਿਸੇ ਮੁੱਦੇ ‘ਤੇ ਲੋਕਾਂ ਦੇ ਸਿਆਸੀ ਜੁੜਾਅ ਜਾਂ ਸ਼ੁਰੂਆਤੀ ਰਵੱਈਏ ‘ਤੇ ਧਿਆਨ ਦਿੱਤੇ ਬਿਨਾਂ ਵਿਚਾਰਾਂ ‘ਤੇ ਚਿਰਕਾਲੀਨ ਪ੍ਰਭਾਵ ਪੈਂਦਾ ਹੈ।