ਮੋਹਾਲੀ (ਸੱਚ ਕਹੂੰ ਨਿਊਜ਼)। ਪੰਜਾਬੀ ਗਾਇਕ ਪਰਮੀਸ਼ ਵਰਮਾ ਤੋਂ ਬਾਅਦ ਹੁਣ ਗਾਇਕ ਬਲਕਾਰ (Balkar Sidhu) ਸਿੱਧੂ ਤੋਂ ਵੀ ਫਿਰੌਤੀ ਮੰਗੀ ਗਈ ਹੈ। ਨਾਲ ਹੀ ਉਨ੍ਹਾਂ ਨੂੰ ਧਮਕੀ ਦਿੱਤੀ ਗਈ ਕਿ ਜੇਕਰ ਪੈਸੇ ਨਹੀਂ ਦਿੱਤੇ ਤਾਂ ਉਸ ਦੀ ਫੇਸਬੁੱਕ ‘ਤੇ ਅਸ਼ਲੀਲ ਮੈਸੇਜ਼ ਪਾ ਦਿੱਤੇ ਜਾਣਗੇ। ਬਲਕਾਰ (Balkar Sidhu) ਸਿੱਧੂ ਨੇ ਦੱਸਿਆ ਕਿ ਪਰਮੀਸ਼ ਵਰਮਾ ‘ਤੇ ਹਮਲਾ ਹੋਣ ਦੇ ਕੁਝ ਦਿਨਾਂ ਬਾਅਦ ਹੀ ਉਸ ਨੂੰ ਮੋਬਾਇਲ ‘ਤੇ ਫੋਨ ਆਇਆ ਫੋਨ ਕਰਨ ਵਾਲੇ ਨੇ ਕਿਹਾ ਕਿ ਉਸ ਨੇ ਉਸ ਦਾ ਫੇਸਬੁੱਕ ਅਕਾਊਂਟ ਹੈਕ ਕਰ ਲਿਆ ਹੈ।
ਉਸ ਨੇ ਅਜਿਹਾ ਨਾ ਕਰਨ ਲਈ ਲੱਖ ਰੁਪਏ ਦੀ ਫਿਰੌਤੀ ਮੰਗੀ ਫੋਨ ਕਰਨ ਵਾਲੇ ਨੇ ਇਹ ਵੀ ਧਮਕੀ ਦਿੱਤੀ ਕਿ ਜੇਕਰ ਉਸ ਦੀ ਗੱਲ ਨਹੀਂ ਮੰਨੀ ਗਈ ਤਾਂ ਉਹ ਬਲਕਾਰ ਸਿੱਧੂ ਨੂੰ ਫੇਸਬੁੱਕ ‘ਤੇ ਅਸ਼ਲੀਲ ਮੈਸੇਜ਼ ਪਾ ਦੇਵੇਗਾ। ਫਿਲਹਾਲ ਇਸ ਸਬੰਧੀ ਬਲਕਾਰ ਸਿੱਧੂ ਨੇ ਸਟੇਟ ਸਾਈਬਰ ਸੈੱਲ ਨੂੰ ਸ਼ਿਕਾਇਤ ਕੀਤੀ ਹੈ। ਸ਼ਿਕਾਇਤ ‘ਚ ਬਲਕਾਰ ਸਿੱਧੂ ਨੇ ਦੱਸਿਆ ਕਿ ਇੱਕ ਅਣਪਛਾਤਾ ਵਿਅਕਤੀ ਪਿਛਲੇ ਇੱਕ ਹਫ਼ਤੇ ਤੋਂ ਵਾਰ-ਵਾਰ ਫੋਨ ਕਰਕੇ ਉਸ ਨੂੰ ਪਰੇਸ਼ਾਨ ਕਰ ਰਿਹਾ ਸੀ ਤੇ ਪੈਸਿਆਂ ਦੀ ਮੰਗ ਕਰ ਰਿਹਾ ਸੀ। (Balkar Sidhu)