ਮਾਸਕੋ (ਏਜੰਸੀ)। ਰੂਸ ਦੇ ਰੱਖਿਆ ਮੰਤਰਾਲੇ ਨੇ ਅੱਜ ਕਿਹਾ ਕਿ ਸੀਰੀਆ ਦੀ ਫੌਜ ਨੇ ਪੱਛਮੀ ਦੇਸ਼ਾਂ ਵੱਲੋਂ ਹਾਲ ‘ਚ ਕੀਤੇ ਗਏ ਹਮਲੇ ਦੌਰਾਨ 103 ‘ਚੋਂ 71 ਕਰੂਜ਼ ਮਿਜ਼ਾਈਲਾਂ ਨੂੰ ਮਾਰ ਸੁੱਟਣ ‘ਚ ਸਫਲਤਾ ਹਾਸਲ ਕੀਤੀ ਰੂਸੀ ਨਿਊਜ਼ ਏਜੰਸੀ ਰੀਆ ਅਨੁਸਾਰ ਸ਼ਨਿੱਚਰਵਾਰ ਨੂੰ ਅਮਰੀਕਾ, ਫਰਾਂਸ ਅਤੇ ਬ੍ਰਿਟੇਨ ਨੇ ਸੀਰੀਆ ‘ਚ ਹਵਾਈ ਹਮਲੇ ਕੀਤੇ ਹਨ ਇਸ ਹਮਲੇ ਦੌਰਾਨ 71 ਮਿਜ਼ਾਈਲਾਂ ਨੂੰ ਮਾਰ ਸੁੱਟਿਆ ਹੈ।
ਸੀਰੀਆ ਤੋਂ ਆਪਣੇ ਫੌਜੀਆਂ ਦੀ ਵਾਪਸੀ ਚਾਹੁੰਦੇ ਹਨ ਟਰੰਪ
ਏਅਰਫੋਰਸ ਵਨ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਸੀਰੀਆ ਤੋਂ ਅਮਰੀਕੀ ਫੌਜਾਂ ਦੀ ਵਾਪਸੀ ਚਾਹੁੰਦੇ ਹਨ ਵ੍ਹਾਈਟ ਹਾਊਸ ਦੀ ਬੁਲਾਰਨ ਸਾਰਾ ਸੈਂਡਰਸ ਨੇ ਟਰੰਪ ਨਾਲ ਮਿਆਂਮੀ ਜਾਣ ਦੌਰਾਨ ਏਅਰਫੋਰਸ ਵਨ ਹਵਾਈ ਅੱਡੇ ‘ਤੇ ਕੱਲ੍ਹ ਪੱਤਰਕਾਰਾਂ ਨੂੰ ਕਿਹਾ ਕਿ ਟਰੰਪ ਸੀਰੀਆ ਤੋਂ ਅਮਰੀਕੀ ਫੌਜ ਦੀ ਵਾਪਸੀ ਚਾਹੁੰਦੇ ਹਨ ਇਸ ਲਈ ਕੋਈ ਟਾਈਮ ਨਹੀਂ ਦਿੱਤਾ ਗਿਆ ਹੈ ਸੈਂਡਰਸ ਨੇ ਕਿਹਾ ਕਿ ਟਰੰਪ ਰੂਸ ਦੇ ਰਾਸ਼ਟਰਪਤੀ ਵਲਾਦੀਮਿਰ ਪੁਤਿਨ ਨਾਲ ਵੀ ਮੁਲਾਕਾਤ ਕਰਨ ਦੇ ਇੱਛੁਕ ਹਨ ਪਰ ਹਾਲ ‘ਚ ਦੋਵਾਂ ਆਗੂਆਂ ਦਰਮਿਆਨ ਕੋਈ ਮੀਟਿੰਗ ਦੇ ਸੰਕੇਤ ਨਹੀਂ ਹਨ।
ਸੀਰੀਆ ‘ਚ ਜ਼ਰੂਰ ਸੱਤਾ ਬਦਲਾਅ ਹੋਵੇਗਾ : ਜਰਮਨੀ
ਬਰਲਿਨ ਜਰਮਨੀ ਨੇ ਕਿਹਾ ਕਿ ਉਹ ਹਮੇਸ਼ਾ ਤੋਂ ਇਸ ਗੱਲ ‘ਚ ਭਰੋਸਾ ਕਰਦਾ ਹੈ ਕਿ ਸ਼ਾਂਤੀ ਗੱਲਬਾਤ ਦੇ ਅੰਤ ‘ਚ ਇੱਕ ਦਿਨ ਜ਼ਰੂਰ ਰਾਸ਼ਟਰਪਤੀ ਬਸ਼ਰ ਅਲ ਅਸਦ ਦੀ ਸੱਤਾ ਦਾ ਬਦਲਾਅ ਹੋਵੇਗਾ ਪਰ ਇਹ ਜਲਦਬਾਜ਼ੀ ‘ਚ ਅਸੰਭਵ ਹੈ।