ਸਿੱਖਿਆ ਜਗਤ ‘ਚ ਫਿਰ ਗੂੰਜਿਆ ਸ਼ਾਹ ਸਤਿਨਾਮ ਜੀ ਇੰਸਟੀਚਿਊਟ ਆਫ਼ ਤਕਨਾਲੋਜੀ ਐਂਡ ਮੈਨੇਜ਼ਮੈਂਟ ਦਾ ਨਾਂਅ
- ਜੀਜੇਯੂ ‘ਚ ਹੋਏ ਸਮਾਰੋਹ ਦੌਰਾਨ ਸਿੱਖਿਆ ਮੰਤਰੀ ਰਾਮ ਬਿਲਾਸ ਸ਼ਰਮਾ ਨੇ ਕੀਤਾ ਸਨਮਾਨਿਤ
- ਸਨਮਾਨਿਤ ਹੋਣ ਵਾਲੇ ਵਿਦਿਆਰਥੀ ਐਮਬੀਏ ਤੇ ਐਮਸੀਏ ਦੇ ਵਿਦਿਆਰਥੀਆਂ ਨੇ ਪੂਜਨੀਕ ਗੁਰੂ ਜੀ ਨੂੰ ਦਿੱਤਾ ਸਫ਼ਲਤਾ ਦਾ ਸਿਹਰਾ
ਹਿਸਾਰ, (ਸੱਚ ਕਹੂੰ ਨਿਊਜ਼) ਸ਼ਾਹ ਸਤਿਨਾਮ ਜੀ ਇੰਸਟੀਚਿਊਟ ਆਫ਼ ਤਕਨਾਲੋਜੀ ਐਂਡ ਮੈਨੇਜ਼ਮੈਂਟ, ਸਰਸਾ ਦੇ ਵਿਦਿਆਰਥੀਆਂ ਨੇ ਇੱਕ ਵਾਰ ਫਿਰ ਆਪਣੀ ਸਫ਼ਲਤਾ ਦਾ ਲੋਹਾ ਮੰਨਵਾਇਆ ਹੈ ਹਿਸਾਰ ਸਥਿੱਤ ਗੁਰੂ ਜੰਭੇਸ਼ਵਰ ਯੂਨੀਵਰਸਿਟੀ ਆਫ਼ ਸਾਇੰਸ ਐਂਡ ਤਕਨਾਲੋਜੀ ‘ਚ ਹੋਏ ਪੰਜਵੇਂ ਸਮਾਰੋਹ ਦੌਰਾਨ ਪ੍ਦੇਸ਼ ਦੇ ਸਿੱਖਿਆ ਮੰਤਰੀ ਰਾਮ ਬਿਲਾਸ ਸ਼ਰਮਾ ਨੇ ਸ਼ਾਹ ਸਤਿਨਾਮ ਜੀ ਇੰਸਟੀਚਿਊਟ ਆਫ਼ ਤਕਨਾਲੋਜੀ ਐਂਡ ਮੈਨੇਜ਼ਮੈਂਟ ਦੇ ਵਿਦਿਆਰਥੀਆਂ ਨੂੰ ਸੋਨ ਤਮਗੇ ਪ੍ਰਦਾਨ ਕਰਕੇ ਸਨਮਾਨਿਤ ਕੀਤਾ ਇਸ ਸਮਾਰੋਹ ‘ਚ ਪਿਛਲੇ ਤਿੰਨ ਸਾਲਾਂ ‘ਚ ਵੱਖ-ਵੱਖ ਖੇਤਰਾਂ ‘ਚ ਪਾਸ ਵਿਦਿਆਰਥੀਆਂ ਨੂੰ ਡਿਗਰੀ ਤੇ ਸੋਨ ਤਮਗੇ ਪ੍ਰਦਾਨ ਕੀਤੇ ਗਏ।
ਇਹ ਵੀ ਪੜ੍ਹੋ : ਪੰਜਾਬ ਦੇ ਡੀਆਈਜੀ ਇੰਦਰਬੀਰ ਸਿੰਘ ਰਿਸ਼ਵਤ ਮਾਮਲੇ ’ਚ ਫਸੇ, 10 ਲੱਖ ਦੀ ਵੱਢੀ ਲੈਣ ਦੇ ਮਾਮਲੇ ’ਚ ਨਾਮਜ਼ਦ
ਇਸ ਦੌਰਾਨ ਸਿੱਖਿਆ ਮੰਤਰੀ ਤੋਂ ਸਨਮਾਨਿਤ ਹੋਣ ਵਾਲੇ ਵਿਦਿਆਰਥੀਆਂ ‘ਚ ਇੰਸਟੀਚਿਊਟ ਦੇ 2015 ‘ਚ ਪਾਸ ਹੋਏ ਐਮਸੀਏ ਦੀ ਰਜਨਦੀਪ ਤੇ ਐਮਬੀਏ ਦੀ ਮਨਜਿੰਦਰ, 2016 ‘ਚ ਪਾਸ ਹੋਈ ਐਮਸੀਏ ਦੀ ਪ੍ਰਿਅੰਕਾ ਸੇਠੀ ਤੇ ਐਮਬੀਏ ਦੇ ਅਭਿਨਵ ਪੁਰੀ ਤੇ 2017 ‘ਚ ਪਾਸ ਹੋਈ ਐਮਬੀਏ ਦੀ ਪੂਜਾ ਨੂੰ ਗੋਲਡ ਮੈਡਲ ਨਾਲ ਨਿਵਾਜਿਆ ਗਿਆ ਇਸ ਮੌਕੇ ਹਰਿਆਣਾ ਦੇ ਰਾਜਪਾਲ ਪ੍. ਕਪਤਾਨ ਸਿੰਘ ਸੋਲੰਕੀ, ਡਾ. ਹਰਸ਼ਵਰਧਨ, ਮਨਿਸਟਰੀ ਆਫ਼ ਸਾਇੰਸ ਐਂਡ ਤਕਨਾਲੋਜੀ, ਮਨਿਸਟਰੀ ਆਫ਼ ਇੰਨਵਾਇਰਨਮੈਂਟ ਆਦਿ ਤੇ ਪ੍ਰਸਿੱਧ ਵਿਗਿਆਨਿਕ ਪਰਮਹੰਸ ਨੇ ਪ੍ਰੋਗਰਾਮ ਦੀ ਸ਼ਾਨ ਵਧਾਈ।
ਇਹ ਵੀ ਪੜ੍ਹੋ : ਸਰਕਾਰ ਔਰਤਾਂ ਤੇ ਲੜਕੀਆਂ ਲਈ ਸਹੂਲਤਾਂ ਤੇ ਰੁਜ਼ਗਾਰ ਦਾ ਖੋਲ੍ਹ ਰਹੀ ਐ ਇੱਕ ਹੋਰ ਰਾਹ
ਸਾਰੇ ਵਿਦਿਆਰਥੀਆਂ ਨੇ ਇਸ ਸਫ਼ਲਤਾ ਦਾ ਸਿਹਰਾ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਨੂੰ ਦਿੰਦਿਆਂ ਕਿਹਾ ਕਿ ਪੂਜਨੀਕ ਗੁਰੂ ਜੀ ਵੱਲੋਂ ਸਮੇਂ-ਸਮੇਂ ‘ਤੇ ਕੀਤੇ ਗਏ ਮਾਰਗ ਦਰਸ਼ਨ ਦਾ ਹੀ ਸਿੱਟਾ ਹੈ ਜ਼ਿਕਰਯੋਗ ਹੈ ਕਿ ਪਿਛਲੇ ਸਾਲ ਵੀ ਸਤੰਬਰ 2016 ‘ਚ ਗੁਰੂ ਜੰਭੇਸ਼ਵਰ ਯੂਨੀਵਰਸਿਟੀ ਹਿਸਾਰ ‘ਚ ਕਾਨਵੋਕੇਸ਼ਨ ਹੋਏ ਸਮਾਰੋਹ ‘ਚ ਸ਼ਾਹ ਸਤਿਨਾਮ ਜੀ ਇੰਸਟੀਚਿਊਟ ਤੋਂ ਹੀ ਐਮਬੀਏ ਦੀ ਵਿਦਿਆਰਥਣ ਸ਼ਾਲੂ ਤੇ ਐਮਸੀਏ ਦੀ ਵਿਦਿਆਰਥਣ ਰਮਨਪ੍ਰੀਤ ਨੇ ਸੋਨ ਤਮਗਾ ਹਾਸਲ ਕੀਤਾ ਸੀ ਇਸ ਮੌਕੇ ਇੰਸਟੀਚਿਊਟ ਦੀ ਡਾਇਰੈਕਟਰ ਡਾ. ਚੰਚਲ ਰਾਣੀ ਇੰਸਾਂ ਨੇ ਸਾਰੇ ਵਿਦਿਆਰਥੀਆਂ ਤੇ ਅਧਿਆਪਕਾਂ ਨੂੰ ਸ਼ੁੱਭ ਕਾਮਨਾਵਾਂ ਦਿੱਤੀਆਂ।