ਮੌਸਮ : ਇਸ ਵਾਰ ਵੀ ਭਰਪੂਰ ਮਾਨਸੂਨ ਰਹਿਣ ਦੇ ਅਨੁਮਾਨ

ਨਵੀਂ ਦਿੱਲੀ (ਏਜੰਸੀ) ਭਾਰਤ ‘ਚ ਇਸ ਸਾਲ ਆਮ ਮਾਨਸੂਨ ਰਹਿਣ ਦੀ ਉਮੀਦ ਹੈ ਭਾਰਤੀ ਮੌਸਮ ਵਿਭਾਗ ਦੇ ਇੱਕ ਅਧਿਕਾਰੀ ਅਨੁਸਾਰ ਇਸ ਸਾਲ ਦੇਸ਼ ‘ਚ ਬਿਹਤਰ ਫ਼ਸਲ ਦੀ ਉਮੀਦ ਕੀਤੀ ਜਾ ਸਕਦੀ ਹੈ. ਏਸ਼ੀਆ ਦੀ ਤੀਜੀ ਸਭ ਤੋਂ ਵੱਡੀ ਅਰਥਵਿਵਸਥਾ ‘ਚ ਜਿੱਥੇ ਅੱਧੋਂ ਵੱਧ ਖੇਤੀ ਯੋਗ ਜ਼ਮੀਨਾਂ ‘ਤੇ ਸਿੰਚਾਈ ਦੀ ਸਮੱਸਿਆ ਰਹਿੰਦੀ ਹੈ ਇਸ ਵਾਰ ਇੱਥੇ ਮਾਨਸੂਨ ਦਾ ਸਾਥ ਮਿਲੇਗਾ ਭਾਰਤੀ ਮੌਸਮ ਵਿਭਾਗ ਦੇ ਡਾਇਰੈਕਟਰ ਜਨਰਲ ਕੇ. ਜੇ. ਰਮੇਸ਼ ਨੇ ਮੀਡੀਆ ਨਾਲ ਗੱਲ ਕਰਦਿਆਂ ਕਿਹਾ ਕਿ ਭਾਰਤ ਦੀ ਅਰਥਵਿਵਸਥਾ ‘ਚ ਮਾਨਸੂਨ ਦਾ 2 ਟ੍ਰਿਲੀਅਨ ਦਾ ਯੋਗਦਾਨ ਹੈ ਮਾਨਸੂਨ ਦਾ ਲੰਮੀ ਮਿਆਦ (ਐਲਪੀਏ) ਦਾ ਔਸਤ 97 ਫੀਸਦੀ ਰਹੇਗਾ, ਜੋ ਕਿ ਇਸ ਮੌਸਮ ਲਈ ਆਮ ਹੈ।

ਸ਼ੇਅਰ ਬਜ਼ਾਰ ‘ਚ ਤੇਜ਼ੀ ਦਾ ਮਾਹੌਲ | Weather Update

ਭਰਪੂਰ ਮਾਨਸੂਨ ਦੇ ਆਸਾਰਾਂ ਦੀ ਖ਼ਬਰ ਆਉਣ ਨਾਲ ਸ਼ੇਅਰ ਮਾਰਕਿਟ ‘ਚ ਤੇਜ਼ੀ ਆਈ ਹੈ ਮਹਿੰਦਰਾ ਐਂਡ ਮਹਿੰਦਰ ਹੀਰੋ ਮੋਟੋਕਾਰਪੋ, ਬਜਾਜ ਆਟੋ, ਵੋਲਟੱਸ, ਡਾਬਰ ਇੰਡੀਆ, ਮੈਰੀਕੋ ਅਤੇ ਦੀਪਕ ਫਰਲਟੀਲਾਈਜਰਜ਼ ਐਂਡ ਪਾਰਟੋਕੈਮੀਕਲ ਕੰਪਨੀ ਦੇ ਸ਼ੇਅਰ  ਚੜ੍ਹੇ ਹਨ ਇਹ ਵੀ ਉਮੀਦ ਕੀਤੀ ਜਾ ਰਹੀ ਹੈ ਕਿ ਇਨ੍ਹਾਂ ‘ਚ ਕਈ ਕੰਪਨੀਆਂ ਦੇ ਸ਼ੇਅਰਾਂ ‘ਚ ਤੇਜ਼ੀ ਆਉਂਦੇ ਦਿਨਾਂ ‘ਚ ਵੀ ਬਣੀ ਰਹੇਗੀ।