ਮ੍ਰਿਤਕਾਂ ਵਿੱਚ ਪਤੀ-ਪਤਨੀ ਅਤੇ ਦੋ ਬੱਚੇ ਸ਼ਾਮਲ | Road Accident
- ਮੋਟਰਸਾਇਕਲ ‘ਤੇ ਸਵਾਰ ਹੋ ਕੇ ਮਨਸਾ ਦੇਵੀ ਦੇ ਦਰਸ਼ਨ ਕਰਨ ਜਾ ਰਹੇ ਸਨ | Road Accident
ਰਾਜਪੁਰਾ (ਅਜਯ ਕਮਲ)। ਸਵੇਰੇ ਸ਼ੰਭੂ ਤੋਂ ਬਨੂੰੜ ਬਾਬਾ ਬੰਦਾ ਸਿੰਘ ਬਹਾਦਰ ਮਾਰਗ ਤੇ ਕਾਰ ਅਤੇ ਮੋਟਰਸਾਇਕਲ ਦੀ ਹੋਈ ਭਿਆਨਕ ਟੱਕਰ (Road Accident) ਵਿਚ ਪਤੀ-ਪਤਨੀ ਅਤੇ ਉਨ੍ਹਾਂ ਦੇ ਦੋ ਬੱਚਿਆਂ ਦੀ ਮੌਤ ਹੋ ਗਈ। ਥਾਣਾ ਸ਼ੰਭੂ ਦੇ ਇੰਚਾਰਜ ਕੁਲਵਿੰਦਰ ਸਿੰਘ ਨੇ ਪੱਤਰਕਾਰਾਂ ਨਾਲ ਗੱਲ ਬਾਤ ਕਰਦੇ ਹੋਏ ਦੱਸਿਆ ਕਿ ਰਵਿੰਦਰ ਸ਼ਰਮਾ ਵਾਸੀ ਪਿੰਡ ਸੋਗਲਪੁਰ ਥਾਣਾ ਘਨੌਰ ਨੇ ਆਪਣੀ ਸ਼ਿਕਾਇਤ ਵਿੱਚ ਦੱਸਿਆ ਕਿ ਉਸਦਾ ਭਰਾ ਦਵਿੰਦਰ ਸ਼ਰਮਾ (30) ਜੋ ਕਿ ਸਥਾਨਕ ਹਿੰਦੁਸਤਾਨ ਲੀਵਰ ਲਿ: ਕੰਪਨੀ ਵਿਚ ਕੰਮ ਕਰਦਾ ਸੀ ਅੱਜ ਸਵੇਰੇ 9 ਕੁ ਵਜੇ ਘਰ ਤੋਂ ਆਪਣੀ ਪਤਨੀ ਸ਼ਿਵਾਨੀ ਸ਼ਰਮਾ (28) ਅਤੇ ਲੜਕੀ ਸਾਕਸ਼ੀ (8) ਅਤੇ ਲੜਕੇ ਸੁਮਿੱਤ ਕੁਮਾਰ (8 ਮਹੀਨੇ) ਨਾਲ ਮੋਟਰਸਾਈਕਲ ਤੇ ਸਵਾਰ ਹੋ ਕੇ ਮਨੀਮਾਜਰਾ ਸਥਿੱਤ ਮਨਸਾ ਦੇਵੀ ਦੇ ਦਰਸ਼ਨ ਕਰਨ ਜਾ ਰਹੇ ਸਨ।
ਜਦੋਂ ਉਹ ਪਿੰਡ ਤੇਪਲਾ ਨੇੜੇ ਪਹੁੰਚੇ ਤਾਂ ਇੱਕ ਤੇਜ਼ ਰਫ਼ਤਾਰ ਕਾਰ ਦੇ ਚਾਲਕ ਨੇ ਲਾਪਰਵਾਹੀ ਨਾਲ ਕਾਰ ਚਲਾਉਂਦਿਆਂ ਮੋਟਰਸਾਇਕਲ ਵਿਚ (Road Accident) ਟੱਕਰ ਮਾਰ ਦਿੱਤੀ ਜਿਸ ਤੇ ਦਵਿੰਦਰ ਸ਼ਰਮਾ ਉਸਦੀ ਪਤਨੀ ਸ਼ਿਵਾਨੀ ਲੜਕੀ ਸਾਕਸ਼ੀ ਅਤੇ ਪੱਤਰ ਸੁਮਿੱਤ ਕੁਮਾਰ ਦੀ ਮੌਤ ਹੋ ਗਈ। ਸ਼ੰਭੂ ਥਾਣੇ ਦੀ ਪੁਲਿਸ ਨੇ ਕਾਰ ਚਾਲਕ ਸੁੱਖਵਿੰਦਰ ਸਿੰਘ ਵਾਸੀ ਸੋਹਾਣਾ ਜਿਲ੍ਹਾ ਮੋਹਾਲੀ ਨੂੰ ਕਾਬੂ ਕਰਕੇ ਉਸਦੇ ਖ਼ਿਲਾਫ਼ ਕੇਸ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।