ਵਿਧਾਨ ਸਭਾ ਵਿੱਚ ਸਰਬ ਸੰਮਤੀ ਨਾਲ ਪਾਸ ਹੋਇਆ ਮਤਾ, ਕੇਂਦਰ ਸਰਕਾਰ ਕਰੇ ਸੁਪਰੀਮ ਕੋਰਟ ਦੇ ਆਦੇਸ਼ ਖ਼ਿਲਾਫ਼ ਪੈਰਵੀ | SC Act
- ਸੱਤਾ ਧਿਰ ਪਾਰਟੀ ਦੇ ਮੰਤਰੀਆਂ ਸਣੇ ਵਿਧਾਇਕਾਂ ਨੇ ਜੰਮ ਕੇ ਕੀਤਾ ਹੰਗਾਮਾ, ਸਪੀਕਰ ਨੂੰ ਰੋਕਣਾ ਪਿਆ ਧਿਆਨ ਦਿਵਾਊ ਨੋਟਿਸ | SC Act
- ਸਦਨ ਵਿੱਚ ਮੰਤਰੀ ਚਰਨਜੀਤ ਸਿੰਘ ਚੰਨੀ ਹੋਏ ਅੱਗ ਬਬੂਲਾ, ਪ੍ਰਸਤਾਵ ਨੂੰ ਕਰਵਾਉਣਾ ਚਾਹੁੰਦੇ ਸਨ ਪਾਸ
ਚੰਡੀਗੜ (ਅਸ਼ਵਨੀ ਚਾਵਲਾ)। ਸੁਪਰੀਮ ਕੋਰਟ ਵਲੋਂ ਐਸ.ਸੀ./ਐਸ.ਟੀ. ਐਕਟ ਦਾ ਮਾਮਲੇ ਵਿੱਚ ਆਏ ਆਦੇਸ਼ਾਂ ਨੂੰ ਲੈ ਕੇ ਪੰਜਾਬ ਵਿਧਾਨ ਸਭਾ ਵਿੱਚ ਜੰਮ ਕੇ ਹੰਗਾਮਾ ਹੋਇਆ ਅਤੇ ਹੰਗਾਮਾ ਕਰਨ ਵਾਲਿਆਂ ਵਿੱਚ ਸੱਤਾਧਿਰ ਦੇ ਮੰਤਰੀਆਂ ਸਣੇ ਕਾਂਗਰਸੀ ਵਿਧਾਇਕ ਜਿਆਦਾ ਤਦਾਦ ਵਿੱਚ ਸ਼ਾਮਲ ਸਨ। ਸਦਨ ਵਿੱਚ ਹੰਗਾਮੇ ਦੌਰਾਨ ਕਾਂਗਰਸ ਦੇ ਮੰਤਰੀ ਚਰਨਜੀਤ ਸਿੰਘ ਚੰਨੀ ਵਲੋਂ ਪ੍ਰਸਤਾਵ ਪੇਸ਼ ਕੀਤਾ ਗਿਆ ਜਿਸ ਨੂੰ ਕਿ ਸਦਨ ਵਿੱਚ ਕਾਂਗਰਸ ਅਤੇ ਆਮ ਆਦਮੀ ਪਾਰਟੀ ਸਣੇ ਅਕਾਲੀ-ਭਾਜਪਾ ਦੇ ਵਿਧਾਇਕਾਂ ਨੇ ਸਰਬ ਸੰਮਤੀ ਨਾਲ ਪਾਸ ਕਰਦੇ ਹੋਏ ਕੇਂਦਰ ਸਰਕਾਰ ਨੂੰ ਭੇਜਣ ਦੀ ਸਿਫ਼ਾਰਸ਼ ਕੀਤੀ ਗਈ ਹੈ।
ਇਹ ਵੀ ਪੜ੍ਹੋ : ਮੁੱਖ ਮੰਤਰੀ ਮਾਨ ਅੱਜ ਦਿਲੀ ਦੌਰੇ ’ਤੇ, ਕੇਂਦਰੀ ਮੰਤਰੀ ਨਾਲ ਕਰਨਗੇ ਮੁਲਾਕਾਤ
ਇਸ ਪ੍ਰਸਤਾਵ ਰਾਹੀਂ ਕੇਂਦਰ ਸਰਕਾਰ ਤੋਂ ਮੰਗ ਕੀਤੀ ਗਈ ਹੈ ਕਿ ਸੁਪਰੀਮ ਕੋਰਟ ਦੇ ਆਦੇਸ਼ਾਂ ਖ਼ਿਲਾਫ਼ ਕੇਂਦਰ ਸਰਕਾਰ ਪੈਰਵੀ ਕਰਕੇ ਸੁਪਰੀਮ ਕੋਰਟ ਵਿੱਚ ਅਪੀਲ ਦਾਇਰ ਕਰੇ ਅਤੇ ਐਸ.ਸੀ./ਐਸ.ਟੀ. ਐਕਟ ਦੀਆਂ ਧਾਰਾਵਾਂ ਨੂੰ ਬਹਾਲ ਕਰਵਾਉਣ ਲਈ ਜੇਕਰ ਨਵਾਂ ਕੋਈ ਕਾਨੂੰਨ ਲਿਆਉਣ ਦੀ ਜਰੂਰਤ ਪੈਂਦੀ ਹੈ ਤਾਂ ਇਸ ਸਬੰਧੀ ਬਿੱਲ ਸੰਸਦ ‘ਚ ਲਿਆਂਦਾ ਜਾਵੇ। ਵਿਧਾਨ ਸਭਾ ਦੀ ਸੋਮਵਾਰ ਨੂੰ ਕਾਰਵਾਈ ਦੌਰਾਨ ਜਿਵੇਂ ਹੀ ਜ਼ੀਰੋ ਕਾਲ ਨੂੰ ਖ਼ਤਮ ਹੋਣ ਤੋਂ ਬਾਅਦ ਧਿਆਨ ਦਿਵਾਊ ਨੋਟਿਸ ਲਈ ਜਿਵੇਂ ਹੀ ਕੁਲਤਾਰ ਸਿੰਘ ਸੰਧਵਾ ਨੇ ਆਪਣੀ ਗੱਲ ਰੱਖਣੀ ਚਾਹੀ ਤਾਂ ਸੱਤਾ ਧਿਰ ਪਾਸੇ ਤੋਂ ਕਾਂਗਰਸੀ ਵਿਧਾਇਕਾਂ ਸਣੇ ਦੋ ਮੰਤਰੀਆਂ ਨੇ ਹੰਗਾਮਾ ਕਰਨਾ ਸ਼ੁਰੂ ਕਰ ਦਿੱਤਾ। ਇਸ ‘ਤੇ ਸਪੀਕਰ ਰਾਣਾ ਕੇ.ਪੀ. ਸਿੰਘ ਨੇ ਸਮਝਾਇਆ ਕਿ ਹੁਣ ਧਿਆਨ ਦਿਵਾਊ ਨੋਟਿਸ ਸ਼ੁਰੂ ਹੋ ਚੁੱਕਾ ਹੈ, ਇਸ ਲਈ ਕਾਰਵਾਈ ਨੂੰ ਰੋਕਿਆ ਨਹੀਂ ਜਾ ਸਕਦਾ ਹੈ।
ਰਾਣਾ ਕੇ.ਪੀ. ਸਿੰਘ ਦੀ ਗੱਲ ਸੁਣ ਕੇ ਕੈਬਨਿਟ ਮੰਤਰੀ ਚਰਨਜੀਤ ਸਿੰਘ ਚੰਨੀ ਕਾਫ਼ੀ ਜਿਆਦਾ ਤੈਸ਼ ਵਿੱਚ ਆ ਗਏ ਅਤੇ ਉਨਾਂ ਨੇ ਜ਼ੋਰ ਜ਼ੋਰ ਨਾਲ ਬੋਲ ਕੇ ਹੰਗਾਮਾ ਕਰਨਾ ਸ਼ੁਰੂ ਕਰ ਦਿੱਤਾ ਅਤੇ ਉਨਾਂ ਦਾ ਸਾਥ ਕਾਂਗਰਸੀ ਵਿਧਾਇਕ ਵੀ ਦੇ ਰਹੇ ਸਨ। ਸਪੀਕਰ ਰਾਣਾ ਕੇ.ਪੀ. ਸਿੰਘ ਨੂੰ ਧਿਆਨ ਦਿਵਾਊ ਨੋਟਿਸ ਨੂੰ ਵਿਚਕਾਰ ਵਿੱਚ ਹੀ ਰੋਕਦੇ ਹੋਏ ਚਰਨਜੀਤ ਸਿੰਘ ਚੰਨੀ ਨੂੰ ਬੋਲਣ ਦਾ ਸਮਾਂ ਦਿੱਤਾ ਗਿਆ। ਚੰਨੀ ਨੇ ਕਿਹਾ ਕਿ ਸਦਨ ਨੂੰ ਪ੍ਰਸਤਾਵ ਪਾਸ ਕਰਕੇ ਕੇਂਦਰ ਸਰਕਾਰ ਨੂੰ ਭੇਜਣਾ ਚਾਹੀਦਾ ਹੈ ਤਾਂ ਕਿ ਉਹ ਇਸ ਮਾਮਲੇ ਵਿੱਚ ਪੈਰਵੀ ਕਰੇ।
ਇਹ ਵੀ ਪੜ੍ਹੋ : ਲੁਧਿਆਣਾ ਲੁੱਟ ਮਾਮਲੇ ’ਚ ਪੁਲਿਸ ਹੱਥ ਲੱਗੀ ਵੱਡੀ ਸਫ਼ਲਤਾ
ਚਰਨਜੀਤ ਸਿੰਘ ਚੰਨੀ ਨੇ ਇਥੇ ਹੀ ਕਿਹਾ ਕਿ ਕੇਂਦਰ ਵਿੱਚ ਦੁਸ਼ਮਣ ਸਰਕਾਰ ਬੈਠੀ ਹੈ। ਜਿਹੜੀ ਕਿ ਇਸ ਮਾਮਲੇ ਵਿੱਚ ਚੰਗੇ ਢੰਗ ਨਾਲ ਪੈਰਵੀ ਤੱਕ ਨਹੀਂ ਕਰ ਰਹੀਂ ਹੈ। ਚੰਨੀ ਨੇ ਕਿਹਾ ਕਿ ਦੁਸ਼ਮਣ ਜਮਾਤਾਂ ਨੇ ਦਲਿਤਾਂ ਨੂੰ ਹਮੇਸ਼ਾ ਹੀ ਲੁੱਟਿਆ ਹੈ ਅਤੇ ਉਨਾਂ ਲਈ ਕੁਝ ਨਹੀਂ ਕੀਤਾ ਹੈ। ਇਸ ‘ਤੇ ਵਿਰੋਧੀ ਧਿਰ ਅਕਾਲੀ-ਭਾਜਪਾ ਵੱਲੋਂ ਵੀ ਹੰਗਾਮਾ ਕੀਤਾ ਗਿਆ। ਇਸੇ ਹੰਗਾਮੇ ਦਰਮਿਆਨ ਰਾਣਾ ਕੇ.ਪੀ. ਸਿੰਘ ਨੇ ਸਾਰੇ ਵਿਧਾਇਕਾਂ ਦੀ ਸਹਿਮਤੀ ਲੈਂਦੇ ਹੋਏ ਸਰਬ ਸੰਮਤੀ ਨਾਲ ਸੁਪਰੀਮ ਕੋਰਟ ਦੇ ਆਦੇਸ਼ਾਂ ਖ਼ਿਲਾਫ਼ ਪੈਰਵੀ ਕਰਨ ਲਈ ਕੇਂਦਰ ਸਰਕਾਰ ਨੂੰ ਕਹਿਣ ਅਤੇ ਜੇਕਰ ਜਰੂਰਤ ਪਵੇ ਤਾਂ ਨਵਾਂ ਕਾਨੂੰਨ ਲੈ ਕੇ ਆਉਣ ਦੀ ਮੰਗ ਵਾਲੇ ਪ੍ਰਸਤਾਵ ਨੂੰ ਪਾਸ ਕਰਵਾ ਦਿੱਤਾ।
ਕੀ ਹਨ ਸੁਪਰੀਮ ਕੋਰਟ ਦੇ ਆਦੇਸ਼ ? | SC Act
ਸੁਪਰੀਮ ਕੋਰਟ ਨੇ ਕਿਹਾ ਸੀ ਕਿ ਇਸ ਐਸ.ਸੀ./ਐਸ.ਟੀ. ਐਕਟ ਦੀ ਗਲਤ ਵਰਤੋਂ ਹੋ ਰਹੀਂ ਹੈ। ਇਸ ਲਈ ਇਸ ਤਰਾਂ ਦੇ ਮਾਮਲੇ ਵਿੱਚ ਤਤਕਾਲ ਗ੍ਰਿਫ਼ਤਾਰੀ ਨਾ ਕਰਨ ਦੇ ਆਦੇਸ਼ ਦਿੱਤੇ ਗਏ ਸਨ। ਇਸ ਨਾਲ ਹੀ ਸੁਪਰੀਮ ਕੋਰਟ ਨੇ ਆਦੇਸ਼ ਦਿੱਤੇ ਸਨ ਕਿ ਇਸ ਤਰਾਂ ਦੇ ਮਾਮਲੇ ਵਿੱਚ ਐਸ.ਐਸ.ਪੀ. ਵਲੋਂ ਸਹਿਮਤੀ ਲੈਣੀ ਜਰੂਰੀ ਹੋਏਗੀ ਅਤੇ ਗ੍ਰਿਫ਼ਤਾਰੀ ਤੋਂ ਪਹਿਲਾਂ 7 ਦਿਨਾਂ ਵਿੱਚ ਜਾਂਚ ਕਰਨੀ ਜਰੂਰੀ ਕਰਨ ਲਈ ਕਿਹਾ ਗਿਆ ਹੈ। ਇਸ ਤੋਂ ਪਹਿਲਾਂ ਇਸ ਤਰਾਂ ਦੇ ਮਾਮਲੇ ਵਿੱਚ ਤੁਰੰਤ ਗ੍ਰਿਫ਼ਤਾਰੀ ਹੋਣ ਦੇ ਨਾਲ ਹੀ ਗੈਰ ਜ਼ਮਾਨਤੀ ਧਾਰਾਵਾਂ ਹੋਣ ਦੇ ਕਾਰਨ ਜ਼ਮਾਨਤ ਤੱਕ ਨਹੀਂ ਹੁੰਦੀ ਸੀ।