ਮੇਘਾਲਿਆ ‘ਚ ਤ੍ਰਿਸ਼ੰਕੁ ਵਿਧਾਨ ਸਭਾ ਦਾ ਸੰਭਾਵਨਾ
ਨਵੀਂ ਦਿੱਲੀ (ਏਜੰਸੀ)। ਤ੍ਰਿਪੁਰਾ ਤੇ ਨਾਗਾਲੈਂਡ ਵਿਧਾਨ ਸਭਾ ਚੋਣਾਂ ‘ਚ ਭਾਜਪਾ ਤੇ ਸਹਿਯੋਗੀਆਂ ਨੂੰ ਸਪੱਸ਼ਟ ਬਹੁਮਤ ਹਾਸਲ ਹੋਇਆ ਹੈ ਅੱਜ ਜਾਰੀ ਹੋਏ ਨਤੀਜਿਆਂ ਅਨੁਸਾਰ ਤ੍ਰਿਪੁਰਾ ‘ਚ ਭਾਜਪਾ ਤੇ ਉਸਦੇ ਸਹਿਯੋਗੀਆਂ ਨੇ ਕੁੱਲ 59 ਸੀਟਾਂ ‘ਚੋਂ 43 ਸੀਟਾਂ ਹਾਸਲ ਹੋਈਆਂ ਹਨ ਦੂਜੇ ਪਾਸੇ ਲਗਾਤਾਰ 20 ਸਾਲਾਂ ਤੋਂ ਸੱਤਾ ‘ਚ ਰਹੇ ਖੱਬੇਪੱਖੀਆਂ ਦਾ ਗੜ੍ਹ ਟੁੱਟ ਗਿਆ ਹੈ ਖੱਬੇਪੱਖੀਆਂ ਨੂੰ ਸਿਰਫ਼ 16 ਸੀਟਾਂ ਹਾਸਲ ਹੋਈਆਂ ਹਨ ਕਾਂਗਰਸ ਦੋਵਾਂ ਰਾਜਾਂ ‘ਚ ਖਾਤਾ ਵੀ ਨਹੀਂ ਖੋਲ੍ਹ ਸਕੀ ਓਧਰ ਨਾਗਾ ਨਾਗਾਲੈਂਡ ‘ਚ ਵੀ ਭਾਜਪਾ ਸਭ ਤੋਂ ਵੱਡੀ ਪਾਰਟੀ ਬਣ ਕੇ ਉੱਭਰੀ ਹੈ ਜਿੱਥੇ ਐਨਪੀਐਫ ਦੇ ਨਾਲ ਗਠਜੋੜ ਦੀ ਸਰਕਾਰ ਬਣੇਗੀ ਇਸ ਦੇ ਨਾਲ ਹੀ ਮੇਘਾਲਿਆ ‘ਚ ਕਾਂਗਰਸ ਲਈ ਵੱਡੀਆਂ ਮੁਸ਼ਕਲਾਂ ਖੜ੍ਹੀਆਂ ਹੋ ਗਈਆਂ ਹਨ ਹਾਲਾਂਕਿ ਮੇਘਾਲਿਆ ‘ਚ ਭਾਜਪਾ ਸਿਰਫ਼ 2 ਸੀਟਾਂ ਹੀ ਜਿੱਤ ਸਕੀ ਹੈ।
ਭਾਜਪਾ ਨੇ ਚਰਚਾਂ ਨੂੰ ਪੈਸੇ ਆਫ਼ਰ ਕੀਤੇ : ਰਾਹੁਲ
ਜੋਵਾਈ, ਮੇਘਾਲਿਆ ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਨੇ ਦੋਸ਼ ਲਾਇਆ ਕਿ ਮੇਘਾਲਿਆ ‘ਚ ਚੋਣਾਂ ਜਿੱਤਣ ਲਈ ਭਾਰਤੀ ਜਨਤਾ ਪਾਰਟੀ ਚਰਚਾਂ ਨੂੰ ਪੈਸੇ ਦੀ ਪੇਸ਼ਕਸ਼ ਕਰ ਰਹੀ ਹੈ ਇਹ ਦੋਸ਼ ਰਾਹੁਲ ਨੇ ਮੇਘਾਲਿਆ ਦੇ ਜੋਵਾਈ ‘ਚ ਵਰਕਰਾਂ ਦੀ ਇੱਕ ਰੈਲੀ ਨੂੰ ਸੰਬੋਧਨ ਕਰਦਿਆਂ ਲਾਏ ਰਾਹੁਲ ਨੇ ਕਿਹਾ, ‘ਭਾਜਪਾ ਕੋਲ ਬਹੁਤ ਪੈਸਾ ਹੈ ਤੇ ਉਸ ਦੇ ਆਗੂਆਂ ਨੂੰ ਲੱਗਦਾ ਹੈ ਕਿ ਪੈਸੇ ਨਾਲ ਸਭ ਕੁਝ ਖਰੀਦ ਸਕਦੇ ਹਾਂ ਮੈਂ ਸੁਣਿਆ ਕਿ ਭਾਜਪਾ ਨੇ ਚਰਚਾਂ ਨੂੰ ਪੈਸੇ ਦੀ ਪੇਸ਼ਕਸ਼ ਕੀਤੀ ਹੈ ਇਹ ਚਰਚਾ ਬੇਇੱਜ਼ਤੀ ਹੈ ਤੁਸੀਂ ਪੈਸੇ ਨਾਲ ਇਨਸਾਨ ਨਹੀਂ ਖਰੀਦ ਸਕਦੇ।
ਨਾਗਾਲੈਂਡ ‘ਚ ਗਠਜੋੜ ਸਰਕਾਰ
ਕੋਹਿਮਾ ਨਾਗਾਲੈਂਡ ‘ਚ ਵੀ ਭਾਜਪਾ ਗਠਜੋੜ ਦੀ ਲਹਿਰ ਦਿਖਾਈ ਦਿੱਤੀ ਹੈ ਇੱਥੇ ਵੀ ਭਾਜਪਾ ਸਰਕਾਰ ਬਣਾਉਣ ਦੀ ਸਥਿਤੀ ‘ਚ ਹੈ ਵਿਧਾਨ ਸਭਾ ਦੀਆਂ 60 ‘ਚੋਂ 59 ਸੀਟਾਂ ‘ਤੇ ਹੋਈਆਂ ਚੋਣਾਂ ਦੇ ਨਤੀਜਿਆਂ ‘ਚ ਭਾਜਪਾ ਤੇ ਸਹਿਯੋਗੀਆਂ ਸਮੇਤ 27 ਸੀਟਾਂ ‘ਤੇ ਕਾਬਜ਼ ਹੋ ਗਈ ਹੈ ਐਨਪੀਐਫ ਗਠਜੋੜ 25 ਸੀਟਾਂ ‘ਤੇ ਜਿੱਤਣ ‘ਚ ਸਫ਼ਲ ਰਹੀ ਹੋਰਨਾਂ ਨੂੰ 5 ਜਦੋਂਕਿ ਕਾਂਗਰਸ ਸਿਰਫ਼ 2 ‘ਤੇ ਸਿਮਟ ਗਈ ਨਾਗਾਲੈਂਡ ਦੇ ਵਰਤਮਾਨ ਮੁੱਖ ਮੰਤਰੀ ਤੇ ਐਨਪੀਐਫ ਉਮੀਦਵਾਰ ਟੀਆਰ ਜੇਲੀਆਂਗ ਪੇਰੇਨ ਸੀਟ ਤੋਂ ਚੋਣ ਜਿੱਤ ਗਏ ਉਨ੍ਹਾਂ ਐਨਡੀਪੀਪੀ ਦੇ ਇਹੇਰੀ ਨਦਾਂਗ ਨੂੰ ਹਰਾਇਆ।
‘ਲਾਲ’ ਤੋਂ ਨਿਜ਼ਾਤ ‘ਭਗਵੇਂ’ ਰੰਗ ‘ਚ ਰੰਗੇਗਾ ਤ੍ਰਿਪੁਰਾ
ਅਗਰਤਲਾ ਤ੍ਰਿਪੁਰਾ ‘ਚ 25 ਸਾਲਾਂ ਤੋਂ ਸੱਤਾਧਾਰੀ ਸੀਪੀਆਈ (ਐਮ) ਸਰਕਾਰ ਨੂੰ ਵਿਧਾਨ ਸਭਾ ਚੋਣਾਂ ‘ਚ ਕਰਾਰੀ ਹਾਰ ਦਾ ਸਾਹਮਣਾ ਕਰਨਾ ਪਿਆ ਜਿੱਥੇ ਬੀਤੇ 5 ਚੋਣਾਂ ਤੋਂ ਬਾਅਦ ਸੀਪੀਆਈ (ਐਮ) ਨੇ ਲਗਾਤਾਰ ਸੂਬੇ ‘ਚ ਸਰਕਾਰ ਬਣਾਈ, ਇਸ ਵਾਰ ਕੇਂਦਰ ‘ਚ ਸੱਤਾਧਾਰੀ ਬੀਜੇਪੀ ਨੇ ਉਸ ਪਟਖਣੀ ਦਿੰਦਿਆਂ ਆਪਣੇ ਲਏ ਦੋ-ਤਿਹਾਈ ਬਹੁਮਤ ਦਾ ਰਸਤਾ ਸਾਫ਼ ਕਰ ਦਿੱਤਾ ਹੈ ਚੋਣਾਂ ‘ਚ ਇਸ ਨਤੀਜੇ ਤੋਂ ਬਾਅਦ ਸਾਫ਼ ਹੈ ਕਿ ਭਾਜਪਾ ਦੀ ਰਣਨੀਤੀ ਸੱਤਾਧਾਰੀ ਲੈਫਟ ਤੋਂ ਜ਼ਿਆਦਾ ਪ੍ਰਭਾਵੀ ਸਾਬਤ ਹੋਈ ਹੈ ਤੇ ਸੂਬੇ ਦੀ ਜਨਤਾ ਨੇ ਮੁੱਖ ਮੰਤਰੀ ਮਾਨਿਕ ਸਰਕਾਰ ਦੀ ਹਰਮਨ-ਪਿਆਰਤਾ ਨੂੰ ਨਕਾਰਦਿਆਂ ਭਾਜਪਾ ਦੇ ਬਦਲਾਅ ਦੇ ਨਾਅਰੇ ਨੂੰ ਜ਼ਿਆਦਾ ਪਸੰਦ ਕੀਤਾ।