ਕਿਹਾ ਕਿ ਇਨ੍ਹਾਂ ਸ਼ਹਿਰਾਂ ‘ਚ ਹਰ ਦਿਨ 4059 ਟਨ ਪਲਾਸਟਿਕ ਕਚਰਾ ਪੈਦਾ ਹੋ ਰਿਹਾ
ਨਵੀਂ ਦਿੱਲੀ (ਏਜੰਸੀ)। ਸਰਕਾਰ ਨੇ ਅੱਜ ਕਿਹਾ ਕਿ ਦੇਸ਼ ‘ਚ ਪਲਾਸਟਿਕ ਦੀ ਵਰਤੋਂ ਦਾ ਰੁਝਾਨ ਤੇਜ਼ੀ ਨਾਲ ਵਧ ਰਿਹਾ ਹੈ ਤੇ ਇਸ ਦੀ ਵਜ੍ਹਾ ਨਾਲ ਹਰ ਦਿਨ 25940 ਟਨ ਪਲਾਸਟਿਕ ਕੂੜਾ ਪੈਦਾ ਹੋ ਰਿਹਾ ਹੈ ਵਾਤਾਵਰਨ, ਜੰਗਲ ਤੇ ਜਲਵਾਯੂ ਬਦਲਾਅ ਰਾਜ ਮੰਤਰੀ ਮਹੇਸ਼ ਸ਼ਰਮਾ ਨੇ ਲੋਕ ਸਭਾ ‘ਚ ਇੱਕ ਲਿਖਤੀ ਸਵਾਲ ਦੇ ਜਵਾਬ ‘ਚ ਇਹ ਜਾਣਕਾਰੀ ਦਿੰਦਿਆਂ ਅੱਜ ਕਿਹਾ ਕਿ ਕੇਂਦਰੀ ਪ੍ਰਦੂਸ਼ਣ ਕੰਟਰੋਲ ਬੋਰਡ (ਸੀਪੀਸੀਬੀ) ਨੇ ਦੇਸ਼ ਦੇ 60 ਮੁੱਖ ਸ਼ਹਿਰਾਂ ‘ਚ ਪਲਾਸਟਿਕ ਕਚਰਾ ਸਬੰਧੀ ਇੱਕ ਸਰਵੇਖਣ ਕਰਵਾਇਆ ਹੈ ਇਸ ਸਰਵੇਖਣ ‘ਚ ਕਿਹਾ ਗਿਆ ਹੈ ਕਿ ਇਨ੍ਹਾਂ ਸ਼ਹਿਰਾਂ ‘ਚ ਹਰ ਦਿਨ ਲਗਭਗ 4059 ਟਨ ਪਲਾਸਟਿਕ ਕਚਰਾ ਪੈਦਾ ਹੋ ਰਿਹਾ ਹੈ ਤੇ ਇਸ ਦੇ ਅਧਾਰ ‘ਤੇ ਕੀਤੇ ਗਏ ਮੁਲਾਂਕਣ ਅਨੁਸਾਰ ਦੇਸ਼ ‘ਚ ਰੋਜ਼ਾਨਾ 25940 ਟਨ ਪਲਾਸਟਿਕ ਕੂੜਾ ਪੈਦਾ ਹੋ ਰਿਹਾ ਹੈ।
ਉਨ੍ਹਾਂ ਇਹ ਵੀ ਕਿਹਾ ਕਿ ਇਸ ਅਧਿਐਨ ‘ਚ ਪਾਇਆ ਗਿਆ ਹੈ ਕਿ ਪਲਾਸਟਿਕ ਸਾੜਨ ਨਾਲ ਭਾਰੀ ਧਾਤ ਤੇ ਕਲੋਰਾਈਡ ਵਰਗੇ ਘਾਤਕ ਰਸਾਇਣ ਆਦਿ ਵਾਤਾਵਰਨ ‘ਚ ਘੁਲਣ ਲੱਗਦੇ ਹਨ ਤੇ ਆਲੇ-ਦੁਆਲੇ ਦੇ ਵਾਤਾਵਰਨ ‘ਚ ਫੈਲ ਜਾਂਦੇ ਹਨ ਕੇਂਦਰੀ ਮੰਤਰੀ ਨੇ ਕਿਹਾ ਕਿ ਸਰਕਾਰ ਨੇ ਪਲਾਸਟਿਕ ਅਪਸ਼ਿਸ਼ਟ ਪ੍ਰਬੰਧਨ ਲਈ 2016 ‘ਚ ਨੋਟੀਫਿਕੇਸ਼ਨ ਜਾਰੀ ਕੀਤਾ ਸੀ ਇਸ ਦੇ ਨਿਯਮਾਂ ਤਹਿਤ ਪਲਾਸਟਿਕ ਬਣਾਉਣ ਨੂੰ ਘੱਟ ਕਰਨ, ਪਲਾਸਟਿਕ ਦੀ ਸੜੀ ਰਹਿੰਦ-ਖੂੰਹਦ ਨੂੰ ਖਿਲਾਰਨ ਨਾ ਦੇਣ ਤੇ ਸਰੋਤ ‘ਤੇ ਹੀ ਇਸ ਦੀ ਭੰਡਾਰਨ ਯਕੀਨੀ ਕਰਨ ਵਰਗੀ ਵਿਵਸਥਾ ਕੀਤੀ ਗਈ ਹੈ।
ਪਲਾਸਟਿਕ ਦੀਆਂ ਇਹ ਵਸਤੂਆਂ ਫੈਲਾ ਰਹੀਆਂ ਪ੍ਰਦੂਸ਼ਣ
ਘਰੇਲੂ ਪਲਾਸਟਿਕ ਬੈੱਗ, ਬੋਤਲ, ਕੰਟੇਨਰ ਆਦਿ ਹਸਪਤਾਲ ਇੰਜੈਕਸ਼ਨ, ਸਿਰਿੰਜ਼, ਗੁਲਕੋਜ਼ ਬਾਟਲ, ਖੂਨ ਤੇ ਯੂਰਿਨ ਥੈਲੀਆਂ ਤੇ ਦਸਤਾਨੇ ਆਦਿ ਹੋਟਲ ਪਚਕਿੰਗ ਦੀਆਂ ਵਸਤੂਆਂ, ਪਾਣੀ ਦੀਆਂ ਬੋਤਲਾਂ, ਪਲਾਸਟਿਕ ਦੀ ਪਲੇਟ, ਗਲਾਸ, ਚਮਚ ਆਦਿ ਵਾਯੂ ਰੇਲ, ਸੜਕ ਟਰਾਂਸਪੋਰਟ ਪਾਣੀ ਦੀਆਂ ਬੋਤਲਾਂ, ਪਲਾਸਟਿਕ ਦੀ ਪਲੇਟ, ਗਲਾਸ, ਚਮਚ ਤੇ ਪਲਾਸਟਿਕ ਬੈੱਗ ਆਦਿ।