ਵਿੱਤ ਮੰਤਰੀ ਨੂੰ ਕਾਲੇ ਝੰਡੇ ਦਿਖਾਉਣ ‘ਚ ਸਫ਼ਲ ਹੋਏ ਥਰਮਲ ਮੁਲਾਜ਼ਮ

ਬਠਿੰਡਾ (ਅਸ਼ੋਕ ਵਰਮਾ)। ਬਠਿੰਡਾ ਪੁਲਿਸ ਅਤੇ ਖੁਫੀਆ ਵਿਭਾਗ ਦੇ ਤਾਮ ਝਾਮ ਨੂੰ ਠੇਂਗਾ ਦਿਖਾਕੇ ਗੁਰੂ ਨਾਨਕ ਦੇਵ ਥਰਮਲ ਪਲਾਂਟ ਦੇ ਪੱਕੇ ਤੇ ਕੱਚੇ ਮੁਲਾਜ਼ਮ ਅੱਜ ਖਜ਼ਾਨਾ ਮੰਤਰੀ ਮਨਪ੍ਰੀਤ ਬਾਦਲ ਨੂੰ ਦੋ ਵਾਰ ਕਾਲੇ ਝੰਡੇ ਦਿਖਾਉਣ ‘ਚ ਸਫਲ ਹੋ ਗਏ ਬਠਿੰਡਾ ਪੁਲਿਸ ਵੱਲੋਂ ਝੋਕੀ ਆਪਣੀ ਤਾਕਤ ਇਨ੍ਹਾਂ ਮੁਲਾਜ਼ਮਾਂ ਦੇ ਰੋਹ ਅੱਗੇ ਦੋਵੇਂ ਵਾਰ ਫੇਲ੍ਹ ਹੋ ਗਈ ਮੁਲਾਜ਼ਮਾਂ ਨੇ ਲੰਮਾ ਸਮਾਂ ਪੁਲਿਸ ਨੂੰ ਮੂਹਰੇ ਲਾਈ ਰੱਖਿਆ।

ਮੁਜ਼ਾਹਰਾਕਾਰੀਆਂ ਨੂੰ ਰੋਕਣ ਦੇ ਯਤਨਾਂ ‘ਚ ਪੁਲਿਸ ਅਤੇ ਥਰਮਲ ਮੁਲਾਜ਼ਮਾਂ ‘ਚ ਤਿੱਖੀਆਂ ਝੜਪਾਂ ਵੀ ਹੋਈਆਂ ਖਾਸ ਤੌਰ ‘ਤੇ ਮਹਿਲਾ ਪੁਲਿਸ ਤੇ ਔਰਤਾਂ ਦੋ ਤਿੰਨ ਵਾਰ ਭਿੜਦੀਆਂ-ਭਿੜਦੀਆਂ ਬਚੀਆਂ ਥਰਮਲ ਮੁਲਾਜ਼ਮਾਂ ਨੇ ਅਲਟੀਮੇਟਮ ਦਿੱਤਾ ਹੋਇਆ ਹੈ ਕਿ ਵਿੱਤ ਮੰਤਰੀ ਜਿੱਥੇ ਵੀ ਜਾਣਗੇ ਉਨ੍ਹਾਂ ਨੂੰ ਕਾਲੀਆਂ ਝੰਡੀਆਂ ਦਿਖਾਈਆਂ ਜਾਣਗੀਆਂ ਖਜ਼ਾਨਾ ਮੰਤਰੀ ਵੱਲੋਂ ਅੱਜ ਕਾਫੀ ਦਿਨਾਂ ਬਾਅਦ ਸ਼ਹਿਰ ‘ਚ 10 ਥਾਵਾਂ ‘ਤੇ ਰੱਖੇ ਵੱਖ-ਵੱਖ ਪ੍ਰੋਗਰਾਮਾਂ ‘ਚ ਸ਼ਾਮਲ ਹੋਣਾ ਸੀ ਥਰਮਲ ਮੁਲਾਜ਼ਮਾਂ ਨੂੰ ਇਸ ਗੱਲ ਦੀ ਭਿਣਕ ਲੱਗ ਗਈ।

ਇਹ ਵੀ ਪੜ੍ਹੋ : WFI ਦੀਆਂ ਚੋਣਾਂ ਦਾ ਐਲਾਨ, ਬ੍ਰਿਜ ਭੂਸ਼ਨ ਦੇ ਖਿਲਾਫ਼ ਬਿਆਨ ਦੇਣ ਵਾਲਾ ਰੈਫ਼ਰੀ ਹਟਾਇਆ

ਤਾਂ ਉਨ੍ਹਾਂ ਨੇ ਵਿੱਤ ਮੰਤਰੀ ਨੂੰ ਘੇਰਨ ਦੀ ਰਣਨੀਤੀ ਘੜ ਲਈ ਥਰਮਲ ਮੁਲਾਜ਼ਮਾਂ ਨੇ ਪਹਿਲਾਂ ਖਜ਼ਾਨਾ ਮੰਤਰੀ ਦੇ ਕਾਫਲੇ ਨੂੰ ਧੋਬੀਆਣਾ ਬਸਤੀ ‘ਚ ਘੇਰਿਆ ਅਤੇ ਮਗਰੋਂ ਪੰਚਵਟੀ ਨਗਰ ‘ਚ ਘੇਰਨ ‘ਚ ਸਫਲ ਹੋ ਗਏ ਪੰਚਵਟੀ ਨਗਰ ਦੇ ਨਜ਼ਦੀਕ ਤਾਂ ਥਰਮਲ ਬੰਦ ਕਰਨ ਦੇ ਵਿਰੋਧ ‘ਚ ਇੱਕ ਕੱਚਾ ਮੁਲਾਜ਼ਮ ਖਜ਼ਾਨਾ ਮੰਤਰੀ ਦੀ ਗੱਡੀ ਅੱਗੇ ਲੇਟ ਗਿਆ, ਜਿਸ ਨੂੰ ਪੁਲਿਸ ਨੇ ਹਿਰਾਸਤ ‘ਚ ਲੈ ਲਿਆ ਪਰ ਵਿਰੋਧ ਕਾਰਨ ਛੱਡਣਾ ਪਿਆ ਇਸ ਮੌਕੇ ਲਗਾਤਾਰ ਟੁੱਟ-ਟੁੱਟ ਕੇ ਪੈਂਦੇ ਰਹੇ ਮੁਲਾਜ਼ਮਾਂ ਨੂੰ ਕਾਬੂ ਕਰਨ ‘ਚ ਪੁਲਿਸ ਨੂੰ ਕਰੜੀ ਮੁਸ਼ੱਕਤ ਕਰਨੀ ਪਈ ਅੱਜ ਵਿਰੋਧ ਦੇ ਡਰੋਂ ਅਤੇ ਮੁਲਾਜ਼ਮਾਂ ਤੇ ਉਨ੍ਹਾਂ ਦੇ ਪਰਿਵਾਰਾਂ ਦੀਆਂ ਔਰਤਾਂ  ਦੇ ਰੋਹ ਤੋਂ ਬਚਣ ਲਈ ਵਿੱਤ ਮੰਤਰੀ ਮਨਪ੍ਰੀਤ ਬਾਦਲ ਨੂੰ ਆਪਣਾ ਰੂਟ ਵੀ ਬਦਲਣਾ ਪਿਆ ਤੇ ਪੁਲਿਸ ਛਤਰੀ ਦੀ ਵਰਤੋਂ ਵੀ ਕਰਨੀ ਪਈ।

ਇੰਪਲਾਈਜ਼ ਤਾਲਮੇਲ ਕਮੇਟੀ ਦੇ ਆਗੂ ਗੁਰਸੇਵਕ ਸਿੰਘ ਸੰਧੂ ਦਾ ਕਹਿਣਾ ਸੀ ਕਿ ਵਾਅਦਿਆਂ ਦੇ ਬਾਵਜੂਦ ਖਜ਼ਾਨਾ ਮੰਤਰੀ ਨੇ ਥਰਮਲ ਬੰਦ ਕਰਨ ‘ਚ ਮੋਹਰੀ ਭੂਮਿਕਾ ਨਿਭਾਈ ਹੈ ਜਿਸ ਕਰਕੇ ਉਹ ਕਾਲੇ ਝੰਡੇ ਦਿਖਾ ਰਹੇ ਹਨ ਉਨ੍ਹਾਂ ਦਾਅਵਾ ਕੀਤਾ ਕਿ ਅੱਜ ਦਾ ਉਨ੍ਹਾਂ ਦਾ ਪ੍ਰੋਗਰਾਮ ਪੂਰੀ ਤਰ੍ਹਾਂ ਸਫਲ ਰਿਹਾ ਹੈ  ਥਰਮਲਜ਼ ਕੰਟਰੈਕਟ ਵਰਕਰਜ਼ ਕੋਆਰਡੀਨੇਸ਼ਨ ਕਮੇਟੀ ਦੇ ਆਗੂ ਅਸ਼ਵਨੀ ਕੁਮਾਰ ਨੇ ਕਿਹਾ ਕਿ ਜਦੋਂ ਤੱਕ ਇਹ ਫੈਸਲਾ ਵਾਪਸ ਨਹੀਂ ਲਿਆ ਜਾਂਦਾ ਉਦੋਂ ਤੱਕ ਇਸੇ ਤਰਾਂ ਵਿਰੋਧ ਜਾਰੀ ਰੱਖਿਆ ਜਾਵੇਗਾ ਓਧਰ ਵਿੱਤ ਮੰਤਰੀ ਨੇ ਸ਼ਹਿਰ ‘ਚ ਕਾਫੀ ਥਾਵਾਂ ‘ਤੇ ਕਰਵਾਏ ਸਮਾਗਮਾਂ ‘ਚ ਸ਼ਿਰਕਤ ਕੀਤੀ।

ਇਹ ਵੀ ਪੜ੍ਹੋ : ਜਲ ਸਪਲਾਈ ਵਿਭਾਗ ਅੱਗੇ ਗਰਜ਼ੇ ਕੱਚੇ ਕਾਮੇ

ਤੇ ਲੋਕਾਂ ਦੀਆਂ ਮੁਸ਼ਕਲਾਂ ਵੀ ਸੁਣੀਆਂ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸ੍ਰੀ ਬਾਦਲ ਨੇ ਥਰਮਲ ਮੁਲਾਜ਼ਮਾਂ ਨੂੰ ਨੌਕਰੀ ਤੋਂ ਨਾ ਕੱਢੇ ਜਾਣ ਦੇ ਦਿੱਤੇ ਭਰੋਸੇ ਦੇ ਬਾਵਜੂਦ ਸੰਘਰਸ਼ ਪ੍ਰਤੀ ਅਣਜਾਣਤਾ ਪ੍ਰਗਟਾਈ ਇਸ ਮੌਕੇ ਉਨ੍ਹਾਂ ਦੱਸਿਆ ਕਿ ਪੰਜਾਬ ਸਰਕਾਰ ਕਿਸਾਨਾਂ ਦੇ ਕਰਜ਼ੇ ਦੀ ਦੂਸਰੀ ਕਿਸ਼ਤ ਜਲਦੀ ਹੀ ਜਾਰੀ ਕਰਨ ਜਾ ਰਹੀ ਹੈ ਵਿੱਤ ਮੰਤਰੀ ਨੇ ਕਿਹਾ ਕਿ ਕੇਂਦਰ ਤੋਂ ਜੀਐਸਟੀ ਦੀ ਕਿਸ਼ਤ ਆਉਣ ਵਾਲੀ ਹੈ ਤੇ ਅਗਾਮੀ 24 ਤੋਂ 72 ਘੰਟਿਆਂ ‘ਚ ਮੁਲਾਜ਼ਮਾਂ ਨੂੰ ਤਨਖਾਹਾਂ ਦੇ ਦਿੱਤੀਆਂ ਜਾਣਗੀਆਂ  ਖਜ਼ਾਨਾ ਮੰਤਰੀ ਅੱਜ ਮਹਾਰਾਜਾ ਰਣਜੀਤ ਸਿੰਘ ਟੈਕਨੀਕਲ ਯੂਨੀਵਰਸਿਟੀ ਵਿਖੇ ਕਰਵਾਏ ਸਮਾਗਮ ‘ਚ ਵੀ ਸ਼ਾਮਲ ਹੋਏ ਉਨ੍ਹਾਂ ‘ਵਰਸਿਟੀ ਨੂੰ ਮਾਡਲ ਬਣਾਉਣ ਅਤੇ 50 ਕਰੋੜ ਰੁਪਏ ਦੀ ਗਰਾਂਟ ਦੇਣ ਦਾ ਐਲਾਨ ਕੀਤਾ।