ਬਠਿੰਡਾ (ਅਸ਼ੋਕ ਵਰਮਾ) ਬਠਿੰਡਾ ਜ਼ਿਲ੍ਹੇ ਦੀਆਂ ਆਂਗਣਵਾੜੀ ਵਰਕਰਾਂ ਤੇ ਹੈਲਪਰਾਂ ਨੇ ਅੱਜ ਖਜ਼ਾਨਾ ਮੰਤਰੀ ਮਨਪ੍ਰੀਤ ਬਾਦਲ ਦੇ ਦਫਤਰ ਅੱਗੇ ਸ਼ੁਰੂ ਕੀਤੇ ਲੜੀਵਾਰ ਧਰਨੇ ਦੌਰਾਨ ਆਪਣੀਆਂ ਮੰਗਾਂ ਨਾ ਮੰਨੇ ਜਾਣ ਦੇ ਰੋਸ ਵਜੋਂ ਵਿੱਤ ਮੰਤਰੀ ਨੂੰ ਨਿਸ਼ਾਨੇ ‘ਤੇ ਰੱਖਿਆ ਅਤੇ ਨਾਲੋ ਨਾਲ ਕੈਪਟਨ ਸਰਕਾਰ ਤੇ ਪਿਛਲੀ ਬਾਦਲ ਹਕੂਮਤ ‘ਤੇ ਤਿੱਖੇ ਸ਼ਬਦੀ ਹਮਲੇ ਕੀਤੇ ਆਲ ਪੰਜਾਬ ਆਂਗਣਵਾੜੀ ਮੁਲਾਜ਼ਮ ਯੂਨੀਅਨ ਦੀ ਸੂਬਾ ਪ੍ਰਧਾਨ ਸ਼੍ਰੀਮਤੀ ਹਰਗੋਬਿੰਦ ਕੌਰ ਦੀ ਅਗਵਾਈ ਹੇਠ ਰੋਹ ਨਾਲ ਭਰੀਆਂ ਪੀਤੀਆਂ ਮੁਲਾਜਮਾਂ ਨੇ ਰੋਸ ਜਤਾਇਆ ਕਿ ਉਨ੍ਹਾਂ ਨਾਲ ਹੁਣ ਕੈਪਟਨ।
ਸਰਕਾਰ ਅਣਹੋਣੀ ਵਰਤਾ ਰਹੀ ਹੈ ਤਾਂ ਘੱਟ ਬਾਦਲ ਦੇ ਰਾਜ ‘ਚ ਵੀ ਨਹੀਂ ਹੋਇਆ ਹੈ ਉਨ੍ਹਾਂ ਆਖਿਆ ਕਿ ਮੁਲਕ ਦੀ ਅਗਲੀ ਪੀੜ੍ਹੀ ਨੂੰ ਤੰਦਰੁਸਤ ਰੱਖਣ ਵਰਗੀ ਅਹਿਮ ਜਿੰਮੇਵਾਰੀ ਨਿਭਾ ਰਹੀਆਂ ਆਂਗਣਵਾੜੀ ਮੁਲਾਜਮਾਂ ਲਈ ਤਾਂ ਸੱਤਾ ਦੇ ਚਿਹਰੇ ਬਦਲੇ ਹਨ ਨੀਤੀਆਂ ਨਹੀਂ ਅੱਜ ਦੇ ਧਰਨੇ ‘ਚ ਯੂਨੀਅਨ ਨਾਲ ਸਬੰਧਤ ਮਾਲਵੇ ਦੇ ਜਿਲ੍ਹਿਆਂ ਦੀ ਚੋਟੀ ਦੀ ਲੀਡਰਸ਼ਿਪ ਵੀ ਪੁੱਜੀ ਹੋਈ ਸੀ ਜਿਸ ਨੇ ਸਰਕਾਰ ਖਿਲਾਫ ਚੁੱਕਿਆ ਝੰਡਾ ਬੁਲੰਦ ਰੱਖਣ ਦੀ ਗੱਲ ਆਖੀ ਧਰਨਾਕਾਰੀ ਔਰਤਾਂ ਦੇ ਜਜਬੇ ਨੂੰ ਦੇਖਦਿਆਂ ਜਿਲ੍ਹਾ ਪੁਲਿਸ ਦੇ ਕਮਾਂਡੋਆਂ ਅਤੇ।
ਮਹਿਲਾ ਪੁਲਿਸ ਮੁਲਾਜਮਾਂ ਨੇ ਵਿੱਤ ਮੰਤਰੀ ਦੇ ਦਫਤਰ ਅੱਗੇ ਮੋਰਚਾ ਸੰਭਾਲਿਆ ਹੋਇਆ ਸੀ ਜਿਲ੍ਹਾ ਜਨਰਲ ਸਕੱਤਰ ਬਠਿੰਡਾ ਗੁਰਮੀਤ ਕੌਰ ਨੇ ਸੰਬੋਧਨ ਕਰਦਿਆਂ ਆਖਿਆ ਕਿ ਜੇਕਰ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਉਨ੍ਹਾਂ ਦੇ ਮਸਲਿਆਂ ਦਾ ਹੱਲ ਕਰ ਗਏ ਹੁੰਦੇ ਤਾਂ ਅੱਜ ਉਨ੍ਹਾਂ ਨੂੰ ਸੜਕਾਂ ‘ਤੇ ਬੈਠਣ ਦੀ ਜਰੂਰਤ ਹੀ ਨਹੀਂ ਸੀ ਕੈਪਟਨ ਅਮਰਿੰਦਰ ਸਿੰਘ ਨੇ ਵਿਧਾਨ ਸਭਾ ਚੋਣਾਂ ਮੌਕੇ ਵਾਅਦਾ ਕੀਤਾ ਸੀ ਕਿ ਉਹ ਸਰਕਾਰ ਬਣਨ ‘ਤੇ ਆਂਗਣਵਾੜੀ ਵਰਕਰਾਂ ਤੇ ਹੈਲਪਰਾਂ ਦੇ ਦੁੱਖਾਂ ਦੀ ਦਾਰੂ ਬਣਨਗੇ ਪਰ ਸਰਕਾਰ ਆਇਆਂ ਇੱਕ ਵਰ੍ਹਾ ਹੋ ਗਿਆ ਹੈ ਦੁੱਖ ਕੱਟਣ ਦੀ ਥਾਂ ਜਖਮਾਂ ‘ਤੇ ਲੂਣ ਭੁੱਕਿਆ ਜਾ ਰਿਹਾ ਹੈ।
ਇਹ ਵੀ ਪੜ੍ਹੋ : ਭਾਰਤੀ ਹੱਦ ’ਚ ਦਾਖ਼ਲ ਹੋਇਆ ਪਾਕਿਸਤਾਨੀ ਡਰੋਨ, ਬੀਐੱਸਐੱਫ਼ ਨੇ ਡੇਗਿਆ
ਮੁਲਾਜਮ ਆਗੂ ਰੇਸ਼ਮਾ ਰਾਣੀ ਫਾਜਿਲਕਾ ਨੇ ਚੇਤਾ ਕਰਾਇਆ ਕਿ ਸਰਕਾਰ ਯੂਨੀਅਨ ਦੇ ਸੰਘਰਸ਼ ਦੇ ਦਬਾਅ ਹੇਠ ਹੀ ਸਰਕਾਰ ਨੇ ਤਿੰਨ ਤੋਂ ਪੰਜ ਸਾਲ ਦੇ ਬੱਚੇ ਆਂਗਣਵਾੜੀ ਸੈਂਟਰਾਂ ‘ਚ ਵਾਪਸ ਭੇਜਣ ਦੀ ਮੰਗ ਮੰਨੀ ਸੀ ਇਸ ਤੋਂ ਜ਼ਾਹਰ ਹੈ ਕਿ ਨੇਤਾ ਉਨ੍ਹਾਂ ਦੀ ਗੱਲ ਬਿਨਾਂ ਸੰਘਰਸ਼ੀ ਖੜਕੇ ਦੜਕੇ ਤੋਂ ਸੁਣਦੇ ਨਹੀਂ ਜਿਸ ਕਰਕੇ ਹੁਣ ਖਜਾਨਾ ਮੰਤਰੀ ਦੇ ਦਫਤਰ ਅੱਗੇ ਲੜੀਵਾਰ ਧਰਨਾ ਸ਼ੁਰੂ ਕੀਤਾ ਗਿਆ ਹੈ ਜੋ ਮਸਲਿਆਂ ਦੇ ਹੱਲ ਹੋਣ ‘ਤੇ ਹੀ ਖਤਮ ਕੀਤਾ ਜਾਵੇਗਾ ਹਰਮੇਸ਼ ਕੌਰ ਲਹਿਰਾਗਾਗਾ ਨੇ ਕਿਹਾ ਕਿ ਅੱਜ ਸਿਰਫ ਜਿਲ੍ਹਾ ਬਠਿੰਡਾ ਦਾ ਇਕੱਠ ਸੱਦਿਆ ਗਿਆ ਹੈ ਜੇਕਰ ਖਜਾਨਾ ਮੰਤਰੀ ਨੇ ਆਂਗਣਵਾੜੀ ਮੁਲਾਜ਼ਮਾਂ ਲਈ ਖਜਾਨੇ ਦੇ ਬੂਹੇ ਨਾ ਖੋਲ੍ਹੇ ਤਾਂ ਪੰਜਾਬ ਭਰ ਦਾ ਮੋਰਚਾ ਬਠਿੰਡਾ ਤਬਦੀਲ ਕੀਤਾ ਜਾਏਗਾ, ਜਿਸ ਦੇ ਸਿੱਟਿਆਂ ਪ੍ਰਤੀ ਸਰਕਾਰ ਜਿੰਮੇਵਾਰ ਹੋਏਗੀ।