ਮਾਮਲਾ ਕਾਂਗਰਸੀ ਆਗੂ ਵੱਲੋਂ ਵਿਵਾਦਿਤ ਬੋਲਾਂ ਦਾ | Patiala News
- ਅਕਾਲੀ ਵਰਕਰ ਕਰ ਰਹੇ ਸਨ ਮੋਤੀ ਮਹਿਲ ਵੱਲ ਕੂਚ | Patiala News
ਪਟਿਆਲਾ (ਖੁਸ਼ਵੀਰ ਸਿੰਘ ਤੂਰ)। ਹਲਕਾ ਸਨੌਰ ਤੋਂ ਕਾਂਗਰਸ ਦੇ ਹਲਕਾ ਇੰਚਾਰਜ਼ ਹਰਿੰਦਰਪਾਲ ਸਿੰਘ ਹੈਰੀਮਾਨ ਵੱਲੋਂ ਪੰਚਾਇਤੀ ਚੋਣਾਂ ‘ਚ ਵਿਰੋਧੀਆਂ ਦੀਆਂ ਗਰਦਨਾਂ (Patiala News) ਵੱਢ ਕੇ ਲਿਆਉਣ ਦੇ ਬਿਆਨ ਦੇ ਖਿਲਾਫ਼ ਅੱਜ ਅਕਾਲੀ ਦਲ ਵੱਲੋਂ ਮੁੱਖ ਮੰਤਰੀ ਦੇ ਮਹਿਲ ਅੱਗੇ ਧਰਨਾ ਦੇਣ ਦੇ ਉਲੀਕੇ ਪ੍ਰੋਗਰਾਮ ਦੌਰਾਨ ਉਸ ਸਮੇਂ ਮੋੜ ਆ ਗਿਆ ਜਦੋਂ ਪਟਿਆਲਾ ਪੁਲਿਸ ਨੇ ਅਕਾਲੀ ਦਲ ਦੇ ਆਗੂਆਂ ਤੇ ਵਰਕਰਾਂ ਨੂੰ ਗੁਰਦੁਆਰਾ ਸਾਹਿਬ ਵਿਖੇ ਬੰਦ ਕਰਕੇ ਗੇਟ ਨੂੰ ਜਿੰਦਰਾ ਮਾਰ ਦਿੱਤਾ। ਇਸ ਦੌਰਾਨ ਅਕਾਲੀ ਦਲ ਵੱਲੋਂ ਉੱਥੇ ਹੀ ਕੈਪਟਨ ਸਰਕਾਰ ਖਿਲਾਫ਼ ਮੁਰਦਾਬਾਦ ਦੇ ਨਾਅਰੇ ਲਾਏ। ਉਂਜ ਲਗਭਗ ਘੰਟੇ ਬਾਅਦ ਜਿੰਦਾ ਖੋਲ੍ਹਣ ਤੋਂ ਬਾਅਦ ਅਕਾਲੀ ਦਲ ਵੱਲੋਂ ਮੋਤੀ ਮਹਿਲ ਨੂੰ ਚਾਲੇ ਪਾ ਦਿੱਤੇ,ਜਿਨ੍ਹਾਂ ਨੂੰ ਭਾਰੀ ਗਿਣਤੀ ਵਿੱਚ ਪੁਲਿਸ ਫੋਰਸ ਨੇ ਪਹਿਲਾ ਹੀ ਰੋਕ ਲਿਆ।
ਇਹ ਵੀ ਪੜ੍ਹੋ : ਇਨ੍ਹਾਂ ਸੂਬਿਆਂ ’ਚ ਚੱਕਰਵਾਤੀ ਤੂਫ਼ਾਨ ਵਰ੍ਹਾ ਸਕਦੈ ਕਹਿਰ? ਮੌਸਮ ਵਿਭਾਗ ਦੀ ਚੇਤਾਵਨੀ
ਜਾਣਕਾਰੀ ਅਨੁਸਾਰ ਮੈਂਬਰ ਪਾਰਲੀਮੈਂਟ ਪ੍ਰੋ. ਪ੍ਰੇਮ ਸਿੰਘ ਚੰਦੂਮਾਜਰਾ, ਜ਼ਿਲ੍ਹਾ ਪ੍ਰਧਾਨ ਸੁਰਜੀਤ ਸਿੰਘ ਰੱਖੜਾ, ਵਿਧਾਇਕ ਹਰਿੰਦਰਪਾਲ ਸਿੰਘ ਚੰਦੂਮਾਜਰਾ, ਜ਼ਿਲ੍ਹਾ ਪ੍ਰਧਾਨ ਹਰਪਾਲ ਜੁਨੇਜਾ ਦੀ ਅਗਵਾਈ ਹੇਠ ਵੱਡੀ ਗਿਣਤੀ ਵਿਚ ਅਕਾਲੀ ਵਰਕਰ ਸਵੇਰੇ ਹੀ ਜਮ੍ਹਾ ਹੋਣੇ ਸ਼ੁਰੂ ਹੋ ਗਏ ਤੇ ਜਿਉਂ ਹੀ ਪੁਲਿਸ ਨੂੰ ਪਤਾ ਲੱਗਾ ਤਾਂ ਪੁਲਿਸ ਨੇ ਐਮ. ਪੀ. ਚੰਦੂਮਾਜਰਾ, ਵਿਧਾਇਕ ਹਰਿੰਦਰਪਾਲ ਸਿੰਘ ਚੰਦੂਮਾਜਰਾ, ਹਰਪ੍ਰੀਤ ਕੌਰ ਮੁਖਮੇਲਪੁਰ, ਵਨਿੰਦਰ ਕੌਰ ਲੂੰਬਾ ਸਮੇਤ ਸਮੁੱਚੀ ਲੀਡਰਸ਼ਿਪ ਨੂੰ ਗੁਰਦੁਆਰਾ ਸਾਹਿਬ ਦੇ ਅੰਦਰ ਹੀ ਨਜ਼ਰਬੰਦ ਕਰ ਲਿਆ। ਇਸੇ ਦੌਰਾਨ ਅਕਾਲੀ ਆਗੁਆਂ ਨੇ ਗੇਟ ਟੱਪਣੇ ਅਤੇ ਕੰਧਾਂ ਟੱਪਣੀਆਂ ਸ਼ੁਰੂ ਕਰ ਦਿੱਤੀਆਂ।
ਇਸ ਤੋਂ ਬਾਅਦ ਜਦੋਂ ਅੰਦਰ ਭੀੜ ਵਧਦੀ ਗਈ ਤਾਂ ਮੌਕੇ ਦੀ ਨਜ਼ਾਕਤ ਨੂੰ ਦੇਖਦੇ ਹੋਏ ਪੁਲਿਸ ਨੇ ਦਰਵਾਜਾ ਖੋਲ੍ਹ ਦਿੱਤਾ ਤੇ ਉਸ ਤੋਂ ਬਾਅਦ ਵੱਡੀ ਗਿਣਤੀ ਵਿਚ ਅਕਾਲੀਆਂ ਨੇ ਮੋਤੀ ਮਹਿਲ ਵੱਲ ਕੂਚ ਕਰ ਦਿੱਤਾ, ਜਿਨ੍ਹਾਂ ਨੂੰ ਪੋਲੋ ਗਰਾਊੁਂਡ ਦੇ ਸਾਹਮਣੇ ਰੋਕ ਲਿਆ ਗਿਆ। ਇੱਥੇ ਅਕਾਲੀਆਂ ਨੇ ਧਰਨਾ ਦੇ ਕੇ ਸਰਕਾਰ ਦੇ ਖਿਲਾਫ ਜ਼ੋਰਦਾਰ ਨਾਅਰੇਬਾਜ਼ੀ ਕੀਤੀ ਅਤੇ ਹੈਰੀਮਾਨ ਖਿਲਾਫ਼ ਸਖਤ ਕਾਰਵਾਈ ਕਰਨ ਦੀ ਮੰਗ ਕੀਤੀ। ਦੂਜੇ ਪਾਸੇ ਜਦੋਂ ਕੁੱਝ ਅਕਾਲੀ ਆਗੂਆਂ ਦੀ ਨਜ਼ਰਬੰਦੀ ਦੀ ਖਬਰ ਪਹੁੰਚੀ ਤਾਂ ਭਾਰੀ ਗਿਣਤੀ ਵਰਕਰ ਜ਼ਿਲ੍ਹਾ ਪ੍ਰਧਾਨ ਸੁਰਜੀਤ ਸਿੰਘ ਰੱਖੜਾ ਅਤੇ ਸ਼ਹਿਰੀ ਪ੍ਰਧਾਨ ਹਰਪਾਲ ਜੁਨੇਜਾ ਦੀ ਅਗਵਾਈ ਹੇਠ ਗੁਪਤ ਰਸਤਿਆਂ ਰਾਹੀਂ ਵਾਈ. ਪੀ. ਐਸ. ਚੌਂਕ ‘ਤੇ ਪਹੁੰਚ ਗਏ ਤੇ ਪੁਲਿਸ ਨੇ ਉਨ੍ਹਾਂ ਨੂੰ ਉੱਥੇ ਹੀ ਘੇਰ ਲਿਆ। ਸਵੇਰ ਤੋਂ ਹੀ ਅੱਜ ਸ਼ਹਿਰ ਦੇ ਚੱਪੇ-ਚੱਪੇ ਨੂੰ ਪੁਲਿਸ ਛਾਉਣੀ ਵਿਚ ਤਬਦੀਲ ਕੀਤਾ ਹੋਇਆ ਸੀ।
ਇੱਥੇ ਵੱਖ-ਵੱਖ ਆਗੂਆਂ ਨੇ ਖੁੱਲ੍ਹ ਕੇ ਕਾਂਗਰਸੀ ਆਗੂ ਹਰਿੰਦਰਪਾਲ ਸਿੰਘ ਹੈਰੀਮਾਨ ਵੱਲੋਂ ਪੰਚਾਇਤੀ ਚੋਣਾਂ ਵਿਚ ਕਿਰਪਾਨਾਂ ਵੰਡਣ ਅਤੇ ਵਿਰੋਧੀਆਂ ਦੀਆਂ ਗਰਦਨਾਂ ਵੱਢ ਕੇ ਲਿਆਉਣ ਵਾਲਾ ਬਿਆਨ ਦੇਣ ਦੀ ਨਿੰਦਾ ਕੀਤੀ ਅਤੇ ਹੈਰੀਮਾਨ ਨੂੰ ਚੁਣੌਤੀ ਦਿੱਤੀ ਕਿ ਜੇਕਰ ਉਸ ਵਿਚ ਹਿੰਮਤ ਹੈ ਤਾਂ ਅਕਾਲੀ ਦਲ ਦੇ ਕਿਸੇ ਵੀ ਵਰਕਰ ਨੂੰ ਹੱਥ ਲਾ ਕੇ ਦਿਖਾਵੇ। ਇਸ ਮੌਕੇ ਆਗੂਆਂ ਨੇ ਕਿਹਾ ਕਿ ਅਜਿਹੇ ਆਪਹੁਦਰੇ ਲੋਕਾਂ ਨੂੰ ਮਾਹੌਲ ਨੂੰ ਖਰਾਬ ਕਰਨ ਦੀ ਆਗਿਆ ਨਹੀਂ ਦਿੱਤੀ ਜਾਵੇਗੀ।
ਇਹ ਵੀ ਪੜ੍ਹੋ : WTC ਫਾਈਨਲ : ਅਸਟਰੇਲੀਆ 469 ’ਤੇ ਆਲਆਉਟ, ਭਾਰਤ ਨੇ ਵੀ 151 ਦੌੜਾਂ ’ਤੇ ਗੁਆਈਆਂ 5 ਵਿਕਟਾਂ
ਮੈਂਬਰ ਪਾਰਲੀਮੈਂਟ ਪ੍ਰੋ. ਪ੍ਰੇਮ ਸਿੰਘ ਚੰਦੂਮਾਜਰਾ ਨੇ ਕਿਹਾ ਕਿ ਮੁੱਖ ਮੰਤਰੀ ਕੈ. ਅਮਰਿੰਦਰ ਸਿੰਘ ਵੱਲੋਂ ਕਾਂਗਰਸੀ ਆਗੂ ‘ਤੇ ਕੋਈ ਕਾਰਵਾਈ ਨਾ ਕਰਨ ਅਤੇ ਇਸ ਮਾਮਲੇ ਵਿਚ ਚੁੱਪੀ ਧਾਰ ਖੁੱਲ੍ਹੇ ਆਮ ਗੈਂਗਸਟਰ ਤੇ ਗੁੰਡੇ ਬਦਮਾਸ਼ਾਂ ਦੀ ਸਰਪ੍ਰਸਤੀ ਕਬੂਲੀ ਹੈ। ਇਸ ਮੌਕੇ ਸੁਰਜੀਤ ਸਿੰਘ ਗੜੀ, ਜਰਨੈਲ ਸਿੰਘ ਕਰਤਾਰਪੁਰ, ਸਾਬਕਾ ਮੇਅਰ ਅਮਰਿੰਦਰ ਬਜਾਜ, ਚੇਅਰਮੈਨ ਹਰਵਿੰਦਰ ਸਿੰਘ ਹਰਪਾਲਪੁਰ, ਨਰਦੇਵ ਸਿੰਘ ਆਕੜੀ, ਸੁਖਬੀਰ ਅਬਲੋਵਾਲ, ਰਣਧੀਰ ਸਿੰਘ ਰੱਖੜਾ, ਕਬੀਰ ਦਾਸ, ਸੁਰਜੀਤ ਸਿੰਘ ਅਬਲੋਵਾਲ, ਮੂਸਾ ਖਾਨ ਸਮੇਤ ਵੱਡੀ ਗਿਣਤੀ ਵਿੱਚ ਅਕਾਲੀ ਵਰਕਰ ਮੌਜੂਦ ਸਨ।