ਨਵੀਂ ਦਿੱਲੀ (ਏਜੰਸੀ)। ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਨੇ ਇਮੀਗ੍ਰੇਸ਼ਨ ਚੈਕ ਰਿਕਵਾਇਰਡ (ਈਸੀਆਰ) ਪਾਸਪੋਰਟਧਾਰਕਾਂ ਲਈ ਵੱਖਰੇ ਰੰਗ ਦਾ ਪਾਸਪੋਰਟ ਜਾਰੀ ਕਰਨ ‘ਤੇ ਡੂੰਘੀ ਇਤਰਾਜ਼ਗੀ ਦਰਜ ਕਰਦਿਆਂ ਅੱਜ ਕਿਹਾ ਕਿ ਪ੍ਰਵਾਸੀ ਭਾਰਤੀ ਮਜ਼ਦੂਰਾਂ ਨਾਲ ਦੂਜੀ ਸ਼੍ਰੇਣੀ ਦੇ ਨਾਗਰਿਕਾਂ ਵਾਲਾ ਵਿਹਾਰ ਬਰਦਾਸ਼ਤ ਨਹੀਂ ਕੀਤਾ ਜਾਵੇਗਾ। ਗਾਂਧੀ ਨੇ ਵਿਦੇਸ਼ ਮੰਤਰਾਲੇ ਦੇ ਇਸ ਫੈਸਲੇ ਸਬੰਧੀ ਭਾਰਤੀ ਜਨਤਾ ਪਾਰਟੀ ਵੀ ਹਮਲਾ ਕੀਤਾ ਤੇ ਕਿਹਾ ਕਿ ਇਹ ਫੈਸਲਾ ਉਸਦੀ ਮਾਨਸਿਕਤਾ ਨੂੰ ਦਰਸਾਉਂਦਾ ਹੈ ਉੁਨ੍ਹਾਂ ਕਿਹਾ ਕਿ ਇਸ ਤੋਂ ਸਾਫ਼ ਹੈ ਕਿ ਇਹ ਪਾਸਪੋਰਟ ਹੁਣ ਵਿਅਕਤੀ ਦੀ ਸਥਾਈ ਰਿਹਾਇਸ਼ ਦੀ ਪਛਾਣ ਦੀ ਤਰ੍ਹਾਂ ਇਸਤੇਮਾਲ ਨਹੀਂ ਕੀਤਾ ਜਾਵੇਗਾ ਕਾਂਗਰਸ ਪ੍ਰਧਾਨ ਨੇ ਟਵੀਟ ਕੀਤਾ ਭਾਰਤ ਦੇ ਪ੍ਰਵਾਸੀ ਮਜ਼ਦੂਰਾਂ ਨਾਲ ਦੂਜੀ ਸ਼੍ਰੇਣੀ ਦੇ ਨਾਗਰਿਕਾਂ ਵਰਗਾ ਵਰਤਾਓ ਪੂਰੀ ਤਰ੍ਹਾਂ ਸਵੀਕਾਰ ਨਹੀਂ ਹੈ
ਇਹ ਕਾਰਵਾਈ ਭਾਜਪਾ ਦੀ ਭੇਦਭਾਵਪੂਰਨ ਮਾਨਸਿਕਤਾ ਨੂੰ ਦਰਸਾਉਂਦੀ ਹੈ ਗਾਂਧੀ ਨੇ ਇਹ ਟਿੱਪਣੀ ਉਨ੍ਹਾਂ ਖ਼ਬਰਾਂ ‘ਤੇ ਕੀਤੀ ਹੈ, ਜਿਨ੍ਹਾਂ ‘ਚ ਕਿਹਾ ਗਿਆ ਹੈ ਕਿ ਵਿਦੇਸ਼ ਮੰਤਰਾਲੇ ਇਮੀਗ੍ਰੇਸ਼ਨ ਚੈਕ ਰਿਕਵਾਇਰਡ (ਈਸੀਆਰ) ਸਥਿਤੀ ਵਾਲੇ ਪਾਸਪੋਰਟ ਹੋਲਡਰਾਂ ਲਈ ਸੰਤਰੀ ਰੰਗ ਦੇ ਕਵਰ ਵਾਲਾ ਪਾਸਪੋਰਟ ਤਿਆਰ ਕੀਤਾ ਹੈ ਜਦੋਂਕਿ ਗੈਰ-ਈਸੀਆਰ ਸਥਿਤੀ ਵਾਲੇ ਨਾਗਰਿਕਾਂ ਨੂੰ ਪਹਿਲਾਂ ਵਾਂਗ ਨੀਲੇ ਰੰਗ ਦਾ ਪਾਸਪੋਰਟ ਜਿਉਂ ਦਾ ਤਿਉਂ ਬਣਿਆ ਰਹੇਗਾ।