Maharashtra News: ਨਾਗਪੁਰ (ਏਜੰਸੀ)। ਐਤਵਾਰ ਨੂੰ ਮਹਾਰਾਸ਼ਟਰ ਦੇ ਨਾਗਪੁਰ ਜ਼ਿਲ੍ਹੇ ’ਚ ਇੱਕ ਭਿਆਨਕ ਹਾਦਸਾ ਵਾਪਰਿਆ। ਨਾਗਪੁਰ ਜ਼ਿਲ੍ਹੇ ਦੀ ਕਾਟੋਲ ਤਹਿਸੀਲ ’ਚ ਇੱਕ ਵਿਸਫੋਟਕ ਫੈਕਟਰੀ ’ਚ ਹੋਏ ਧਮਾਕੇ ’ਚ ਘੱਟੋ-ਘੱਟ 15 ਲੋਕਾਂ ਦੀ ਮੌਤ ਹੋ ਗਈ ਤੇ ਕਈ ਹੋਰ ਗੰਭੀਰ ਜਖਮੀ ਹੋ ਗਏ। ਪੁਲਿਸ ਨੇ ਦੱਸਿਆ ਕਿ ਧਮਾਕੇ ’ਚ 15 ਲੋਕਾਂ ਦੀ ਮੌਤ ਹੋ ਗਈ ਹੈ।
ਇਹ ਖਬਰ ਵੀ ਪੜ੍ਹੋ : India France Partnership: ਮਜ਼ਬੂਤ ਹੋ ਰਹੀ ਭਾਰਤ-ਫਰਾਂਸ ਸਾਂਝੇਦਾਰੀ ਦਾ ਨਵਾਂ ਗੇੜ
ਐਸਬੀਐਲ ਐਨਰਜੀ ਲਿਮਟਿਡ ਫੈਕਟਰੀ ’ਚ ਧਮਾਕਾ
ਰਿਪੋਰਟਾਂ ਅਨੁਸਾਰ, ਇਹ ਧਮਾਕਾ ਰਾਉਲਗਾਓਂ, ਕਾਟੋਲ ਤਹਿਸੀਲ ’ਚ ਮਾਈਨਿੰਗ ਤੇ ਉਦਯੋਗਿਕ ਵਿਸਫੋਟਕ ਬਣਾਉਣ ਵਾਲੀ ਕੰਪਨੀ ਐਸਬੀਐਲ ਐਨਰਜੀ ਲਿਮਟਿਡ ਦੀ ਫੈਕਟਰੀ ’ਚ ਹੋਇਆ। ਜਾਣਕਾਰੀ ਮੁਤਾਬਕ ਐਸਬੀਐਲ ਐਨਰਜੀ ਲਿਮਟਿਡ ਦੇ ਪ੍ਰਤੀਨਿਧੀਆਂ ਦੇ ਹਵਾਲੇ ਨਾਲ ਕਿਹਾ ਕਿ ਇਹ ਘਟਨਾ ਸਵੇਰੇ 7 ਵਜੇ ਤੋਂ 7:15 ਵਜੇ ਦੇ ਵਿਚਕਾਰ ਕੰਪਨੀ ਦੇ ਡੈਟੋਨੇਟਰ ਪੈਕਿੰਗ ਯੂਨਿਟ ’ਚ ਵਾਪਰੀ।
15 ਮੌਤਾਂ, 18 ਦੀ ਹਾਲਤ ਗੰਭੀਰ
ਪੁਲਿਸ ਨੇ ਕਿਹਾ ਕਿ ਧਮਾਕੇ ਤੋਂ ਤੁਰੰਤ ਬਾਅਦ ਜਖਮੀਆਂ ਨੂੰ ਨਾਗਪੁਰ ਦੇ ਇੱਕ ਹਸਪਤਾਲ ’ਚ ਦਾਖਲ ਕਰਵਾਇਆ ਗਿਆ। ਨਾਗਪੁਰ ਦਿਹਾਤੀ ਦੇ ਪੁਲਿਸ ਸੁਪਰਡੈਂਟ ਹਰਸ ਪੋਦਾਰ ਨੇ ਕਿਹਾ ਕਿ ਐਸਬੀਐਲ ਐਨਰਜੀ ਲਿਮਟਿਡ ’ਚ ਹੋਏ ਧਮਾਕੇ ’ਚ 15 ਲੋਕ ਮਾਰੇ ਗਏ ਤੇ 18 ਗੰਭੀਰ ਜਖਮੀ ਹੋ ਗਏ। ਇਸ ਦੌਰਾਨ, ਕੰਪਨੀ ਦੇ ਇੱਕ ਅਧਿਕਾਰੀ ਨੇ ਕਿਹਾ ਕਿ ਬਚਾਅ ਕਾਰਜ ਜਾਰੀ ਹੈ ਤੇ ਉਹ ਜਲਦੀ ਹੀ ਇੱਕ ਬਿਆਨ ਜਾਰੀ ਕਰਨਗੇ। Maharashtra News














