Israel-Iran War: ਤਹਿਰਾਨ (ਏਜੰਸੀ)। ਇਜਰਾਈਲ ਨੇ ਸ਼ਨਿੱਚਰਵਾਰ ਸਵੇਰੇ ਈਰਾਨ ਦੀ ਰਾਜਧਾਨੀ ਤਹਿਰਾਨ ਸਮੇਤ ਕਈ ਸ਼ਹਿਰਾਂ ’ਤੇ ਵੱਡਾ ਹਮਲਾ ਕੀਤਾ। ਦਾਅਵਾ ਕੀਤਾ ਜਾ ਰਿਹਾ ਹੈ ਕਿ ਇਜਰਾਈਲੀ ਹਮਲੇ ’ਚ ਈਰਾਨੀ ਰੱਖਿਆ ਮੰਤਰੀ ਅਮੀਰ ਨਸੀਰਜਾਦੇਹ ਤੇ ਰੈਵੋਲਿਊਸਨਰੀ ਗਾਰਡਜ ਦੇ ਕਮਾਂਡਰ ਮੁਹੰਮਦ ਪਾਕਪੁਰ ਮਾਰੇ ਗਏ ਸਨ। ਇਸ ਤੋਂ ਪਹਿਲਾਂ, ਈਰਾਨੀ ਨਿਊਜ ਏਜੰਸੀਆਂ ਨੇ ਰਿਪੋਰਟ ਦਿੱਤੀ ਸੀ ਕਿ ਦੱਖਣੀ ਈਰਾਨ ਦੇ ਇੱਕ ਸਕੂਲ ’ਤੇ ਮਿਜਾਈਲ ਡਿੱਗਣ ਨਾਲ 40 ਵਿਦਿਆਰਥਣਾਂ ਦੀ ਮੌਤ ਹੋ ਗਈ ਅਤੇ 45 ਜਖਮੀ ਹੋ ਗਈਆਂ। Israel-Iran War
ਇਹ ਖਬਰ ਵੀ ਪੜ੍ਹੋ : Punjab: ਕੁੰਡਲ ਪਿੰਡ ਦੇ ਸਰਪੰਚ ਦੀ ਕਾਰ ’ਤੇ ਗੋਲੀਬਾਰੀ, ਪਹਿਲਾਂ ਵੀ ਹੋ ਚੁੱਕਿਐ ਹਮਲਾ
ਇਜਰਾਈਲ ਨੇ ਅਮਰੀਕਾ ਦੇ ਸਹਿਯੋਗ ਨਾਲ 10 ਈਰਾਨੀ ਸ਼ਹਿਰਾਂ ’ਤੇ ਹਵਾਈ ਹਮਲੇ ਕੀਤੇ। ਹਮਲੇ ਤੋਂ ਬਾਅਦ, ਟਰੰਪ ਨੇ ਇੱਕ ਵੀਡੀਓ ਜਾਰੀ ਕੀਤਾ ਜਿਸ ’ਚ ਕਿਹਾ ਗਿਆ ਸੀ ਕਿ ਈਰਾਨ ’ਤੇ ਹਮਲਾ ਅਮਰੀਕੀ ਨਾਗਰਿਕਾਂ ਦੀ ਰੱਖਿਆ ਲਈ ਕੀਤਾ ਗਿਆ ਸੀ। ਜਵਾਬ ’ਚ, ਈਰਾਨ ਨੇ ਇਜਰਾਈਲ ’ਤੇ ਲਗਭਗ 400 ਮਿਜਾਈਲਾਂ ਦਾਗੀਆਂ ਤੇ ਕਤਰ, ਕੁਵੈਤ, ਜਾਰਡਨ, ਬਹਿਰੀਨ, ਸਾਊਦੀ ਅਰਬ ਤੇ ਯੂਏਈ ’ਚ ਅਮਰੀਕੀ ਠਿਕਾਣਿਆਂ ਨੂੰ ਨਿਸ਼ਾਨਾ ਬਣਾਇਆ। ਇਸ ਤੋਂ ਇਲਾਵਾ, ਈਰਾਨ ਨੇ ਯੂਏਈ ਦੇ ਸਭ ਤੋਂ ਵੱਧ ਆਬਾਦੀ ਵਾਲੇ ਸ਼ਹਿਰ ਦੁਬਈ ’ਤੇ ਵੀ ਹਮਲਾ ਕੀਤਾ।













