Barnala News: ਬਰਨਾਲਾ (ਜਸਵੀਰ ਗਹਿਲ)। ਵਿਰੋਧੀ ਧਿਰ ’ਚ ਆਗੂ ਰਾਹੁਲ ਗਾਂਧੀ ਦੀ ਬਰਨਾਲਾ ਰੈਲੀ ਸਵੇਰੇ 10 ਕੁ ਵਜੇ ਸ਼ੁਰੂ ਹੋਈ। ਇਸ ਤੋਂ ਪਹਿਲਾਂ ਹੀ ਵਰਕਰਾਂ ਦਾ ਰੈਲੀ ਵਿੱਚ ਪਹੁੰਚਣਾ ਸ਼ੁਰੂ ਹੋ ਗਿਆ ਸੀ ਪਰ ਪੰਜਾਬ ਦੇ ਵੱਡੇ ਆਗੂਆਂ ਦੀ ਰਾਹੁਲ ਗਾਂਧੀ ਦੀ ਆਮਦ ਦੇ ਦੌਰਾਨ ਹੀ ਪਹੁੰਚਣ ਦੀ ਉਮੀਦ ਪ੍ਰਗਟਾਈ ਜਾ ਰਹੀ ਹੈ। ਵੱਖ-ਵੱਖ ਜ਼ਿਲ੍ਹਿਆਂ ਤੋਂ ਕਾਂਗਰਸੀ ਵਰਕਰ ਤੇ ਆਗੂ ਵੱਡੀ ਗਿਣਤੀ ਵਿੱਚ ਰੈਲੀ ਸਥਾਨ ’ਤੇ ਪਹੁੰਚ ਰਹੇ ਹਨ।
Read Also : ਮੌਸਮ ਵਿਭਾਗ ਦੀ ਪੇਸ਼ਨਗੋਈ, ਪਹਿਲੀ ਮਾਰਚ ਤੋਂ ਹੋਵੇਗਾ ਬਦਲਾਅ
ਜਾਣਕਾਰਾਂ ਦਾ ਕਹਿਣਾ ਹੈ ਕਿ ਰਾਹੁਲ ਗਾਂਧੀ ਕਰੀਬ 12:30 ਤੋਂ ਇੱਕ ਵਜੇ ਤੱਕ ਮੰਚ ਉੱਪਰ ਪੁੱਜਣਗੇ। ਰੈਲੀ ਸ਼ੁਰੂ ਹੋਣ ਉਪਰੰਤ ਵਰਕਰਾਂ ਨੂੰ ਬਿਠਾ ਕੇ ਰੱਖਣ ਲਈ ਕਲਾਕਾਰਾਂ ਦੁਆਰਾ ਆਪਣੇ ਗੀਤਾਂ ਨਾਲ ਵਰਕਰਾਂ ਦਾ ਮਨੋਰੰਜਨ ਕੀਤਾ ਜਾ ਰਿਹਾ ਹੈ। ਖਾਸ ਗੱਲ ਇਹ ਹੈ ਕਿ ਰੈਲੀ ਵਿੱਚ ਪਹੁੰਚਣ ਵਾਲੇ ਲੋਕ ਮੌਸਮ ਦੇ ਮੱਦੇਨਜ਼ਰ ਪਹਿਲਾਂ ਤੋਂ ਹੀ ਪਾਣੀ ਦੀਆਂ ਕਈ ਕਈ ਬੋਤਲਾਂ ਚੁੱਕ ਕੇ ਰੈਲੀ ਪੰਡਾਲ ਵੱਲ ਵਧ ਰਹੇ ਹਨ। ਰੈਲੀ ਵਿੱਚ ਪਹੁੰਚਣ ਲਈ ਵਿਰੋਧੀ ਧਿਰ ਦੇ ਨੇਤਾ ਰਾਹੁਲ ਗਾਂਧੀ ਬਠਿੰਡਾ ਵਿਖੇ ਉਤਰਨਗੇ ਅਤੇ ਉਥੋਂ ਬਾਈ ਰੋਡ ਬਰਨਾਲਾ ਵਿਖੇ ਅਨਾਜ ਮੰਡੀ ’ਚ ਹੋ ਰਹੀ ਰੈਲੀ ’ਚ ਸ਼ਿਰਕਤ ਕਰਕੇ ਸੰਬੋਧਨ ਕਰਨਗੇ।














