Welfare Work: ਪੱਕਾ ਕਲਾਂ (ਪੁਸ਼ਪਿੰਦਰ ਸਿੰਘ)। ਬਲਾਕ ਰਾਮਾ ਨਸੀਬਪੁਰਾ ਦੇ ਪਿੰਡ ਕੋਟ ਫੱਤਾ ਦੀ ਸ਼ਾਹ ਸਤਿਨਾਮ ਜੀ ਗਰੀਨ ਐਸ ਵੈਲਫੇਅਰ ਕਮੇਟੀ ਦੇ ਸੇਵਾਦਾਰਾਂ ਵੱਲੋਂ ਇੱਕ ਦਿਮਾਗੀ ਤੌਰ ਤੇ ਪਰੇਸ਼ਾਨ ਵਿਅਕਤੀ ਨੂੰ ਪਰਿਵਾਰ ਨਾਲ ਮਿਲਾਇਆ। ਜਾਣਕਾਰੀ ਦਿੰਦੇ ਹੋਏ ਬਲਾਕ ਪ੍ਰੇਮੀ ਸੇਵਕ ਰਾਜਕੁਮਾਰ ਇੰਸਾ ਕੋਟ ਫੱਤਾ ਨੇ ਦੱਸਿਆ ਕਿ ਇੱਕ 50 ਸਾਲਾ ਵਿਅਕਤੀ ਜਿਸ ਦੇ ਸੱਟਾਂ ਲੱਗੀਆਂ ਹੋਈਆਂ ਸਨ ਬਠਿੰਡਾ-ਮਾਨਸਾ ਰੋਡ ਲਵਾਰਸ ਹਾਲਤ ’ਚ ਮਿਲਿਆ।
ਜਿਸ ਤੋਂ ਬਾਅਦ ਸ਼ਾਹ ਸਤਿਨਾਮ ਜੀ ਗਰੀਨ ਐਸ ਵੈਲਫੇਅਰ ਕਮੇਟੀ ਦੇ ਸੇਵਾਦਾਰ ਨੱਥਾ ਸਿੰਘ ਇੰਸਾਂ, ਸ਼ਮਸ਼ੇਰ ਸਿੰਘ ਇੰਸਾਂ, ਜਰਨੈਲ ਸਿੰਘ ਇੰਸਾਂ, ਰਾਜਕੁਮਾਰ ਇੰਸਾ ਨੇ ਐਮਐਸਜੀ ਡੇਰਾ ਸੱਚਾ ਸੌਦਾ ਤੇ ਮਾਨਵਤਾ ਭਲਾਈ ਕੇਂਦਰ ਕੋਟ ਫੱਤਾ ਵਿਖੇ ਲਿਆ ਕੇ ਉਸ ਨੂੰ ਡਾਕਟਰੀ ਸਹਾਇਤਾ ਦਵਾਈ। ਪੁੱਛਗਿੱਛ ਕਰਨ ਤੇ ਉਸਦੇ ਆਧਾਰ ਕਾਰਡ ਤੋਂ ਪਤਾ ਲੱਗਾ ਕਿ ਉਸਦਾ ਨਾਂ ਗੁਰਜੀਤ ਸਿੰਘ ਪੁੱਤਰ ਜੱਗਰ ਸਿੰਘ ਵਾਸੀ ਬੁਢਲਾਡਾ ਹੈ ।ਸੇਵਾਦਾਰਾਂ ਵੱਲੋਂ ਬੁਢਲਾਡਾ ਦੇ ਸੱਚੇ ਨਿਮਰ ਸੇਵਾਦਾਰ ਡਾ. ਨਰੇਸ਼ ਇੰਸਾ ਨਾਲ ਗੱਲਬਾਤ ਕੀਤੀ ਤੇ ਪਤਾ ਲੱਗਾ ਕਿ ਉਹ ਵਿਅਕਤੀ ਦੋ ਦਿਨ ਤੋਂ ਲਾਪਤਾ ਸੀ।
Read Also : ਡੇਰਾ ਸ਼ਰਧਾਲੂ ਹਰਵੰਤ ਸਿੰਘ ਇੰਸਾਂ ਨੇ ਖੱਟਿਆ ਸਰੀਰਦਾਨੀ ਹੋਣ ਦਾ ਮਾਣ
ਸੇਵਾਦਾਰਾਂ ਵੱਲੋਂ ਗੁਰਜੀਤ ਸਿੰਘ ਨੂੰ ਥਾਣਾ ਬੁਢਲਾਡਾ ਵਿਖੇ ਲਿਜਇਆ ਗਿਆ ਜਿੱਥੇ ਕਿ ਉਸ ਦੀ ਗੁਮਸ਼ੁਦਾ ਦੀ ਰਿਪੋਰਟ ਲਿਖਾਈ ਹੋਈ ਸੀ ।ਥਾਣਾ ਬੁਢਲਾਡਾ ਦੇ ਮੁਨਸ਼ੀ ਜਗਤਾਰ ਸਿੰਘ ਦੀ ਹਾਜ਼ਰੀ ਵਿੱਚ ਗੁਰਜੀਤ ਸਿੰਘ ਨੂੰ ਉਹਨਾਂ ਦੇ ਬੇਟੇ ਗੁਰਜੋਤ ਸਿੰਘ ਅਤੇ ਪਰਿਵਾਰ ਨੂੰ ਬੁਲਾਇਆ। ਗੁਰਜੋਤ ਸਿੰਘ ਨੇ ਦੱਸਿਆ ਕਿ ਉਹ ਦੋ ਦਿਨਾਂ ਤੋਂ ਬਹੁਤ ਪਰੇਸ਼ਾਨ ਸਨ ਅਤੇ ਉਨਾਂ ਦੇ ਰਿਸ਼ਤੇਦਾਰ ਵੀ ਲਗਾਤਾਰ ਇਹਨਾਂ ਦੀ ਭਾਲ ਵਿੱਚ ਲੱਗੇ ਹੋਏ ਸਨ। ਇੱਸ ਮੌਕੇ ਪਰਿਵਾਰ ਵੱਲੋਂ ਡੇਰਾ ਸ਼ਰਧਾਲੂਆਂ ਤੇ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦਾ ਸ਼ੁਕਰਾਨਾ ਕੀਤਾ ।














