ਸਾਡੇ ਨਾਲ ਸ਼ਾਮਲ

Follow us

20.5 C
Chandigarh
Friday, February 27, 2026
More
    Home Breaking News Sangrur News:...

    Sangrur News: ਚੌਕੀਦਾਰਾਂ ਵੱਲੋਂ ਮੁੱਖ ਮੰਤਰੀ ਦੀ ਰਿਹਾਇਸ਼ ਨੇੜੇ ਕੀਤਾ ਜ਼ੋਰਦਾਰ ਰੋਸ ਪ੍ਰਦਰਸ਼ਨ

    Sangrur News
    Sangrur News: ਚੌਕੀਦਾਰਾਂ ਵੱਲੋਂ ਮੁੱਖ ਮੰਤਰੀ ਦੀ ਰਿਹਾਇਸ਼ ਨੇੜੇ ਕੀਤਾ ਜ਼ੋਰਦਾਰ ਰੋਸ ਪ੍ਰਦਰਸ਼ਨ

    Sangrur News: ਕਿਹਾ, ਲੰਮੇ ਸਮੇਂ ਤੋਂ ਨਹੀਂ ਮੰਨੀਆਂ ਜਾ ਰਹੀਆਂ ਉਨ੍ਹਾਂ ਦੀਆਂ ਨਿਗੂਣੀਆਂ ਮੰਗਾਂ

    Sangrur News: ਸੰਗਰੂਰ (ਗੁਰਪ੍ਰੀਤ ਸਿੰਘ)। ਆਪਣੀਆਂ ਮੰਗਾਂ ਨੂੰ ਲੈ ਕੇ ਅਜਾਦ ਪੇਂਡੂ ਚੌਕੀਦਾਰ (ਵੈਲਫੇਅਰ ਐਸੋਸੀਏਸ਼ਨ) ਦੇ ਬੈਨਰ ਹੇਠ ਸੂਬਾ ਪ੍ਰਧਾਨ ਸਤਗੁਰ ਸਿੰਘ ਮਾਝੀ ਦੀ ਅਗਵਾਈ ਵਿੱਚ ਚੌਕੀਦਾਰਾਂ ਵੱਲੋਂ ਸ਼ੁੱਕਰਵਾਰ ਨੂੰ ਮੁੱਖ ਮੰਤਰੀ ਦੀ ਕੋਠੀ ਅੱਗੇ ਰੋਸ ਧਰਨਾ ਲਾ ਕੇ ਜੋਰਦਾਰ ਨਾਅਰੇਬਾਜੀ ਕੀਤੀ ਗਈ। ਇਸਤੋਂ ਪਹਿਲਾਂ ਬਠਿੰਡਾ-ਚੰਡੀਗੜ ਹਾਈਵੇ ਦੇ ਪੁਲ ਹੇਠਾਂ ਚੌਕੀਦਾਰ ਇਕੱਠੇ ਹੋਏ ਅਤੇ ਕਾਲੇ ਝੰਡਿਆਂ ਨਾਲ ਸੀਐੱਮ ਕੋਠੀ ਤੱਕ ਰੋਸ ਮਾਰਚ ਕੀਤਾ। ਜਿੱਥੇ ਪਹਿਲਾਂ ਤੋਂ ਤਾਇਨਾਤ ਪੁਲਿਸ ਨੇ ਉਨ੍ਹਾਂ ਨੂੰ ਬੈਰੀਕੇਟਿੰਗ ਕਰਕੇ ਅੱਗੇ ਵਧਣੋ ਰੋਕ ਲਿਆ।

    ਇਸ ਮੌਕੇ ਸੰਬੋਧਨ ਕਰਦਿਆਂ ਸਤਗੁਰ ਸਿੰਘ ਮਾਝੀ ਨੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਅਧਿਕਾਰਤ ਨਿਯੁਕਤ ਪੇਂਡੂ ਚੌਕੀਦਾਰਾਂ ਨੂੰ ਸਿਰਫ 1500 ਰੁਪਏ ਮਿਹਨਤਾਨਾ ਦੇ ਕੇ 24 ਘੰਟੇ ਕੰਮ ਲਿਆ ਜਾ ਰਿਹਾ ਹੈ। ਇਸ ਮੌਕੇ ਮੰਗ ਕੀਤੀ ਕਿ ਚੌਕੀਦਾਰਾਂ ਨੂੰ ਘੱਟੋ ਘੱਟ ਡੀਸੀ ਰੇਟ ਦੀ ਤਨਖਾਹ ਦਿੱਤੀ ਜਾਵੇ। ਇਸਦੇ ਨਾਲ ਹੀ 8 ਘੰਟਿਆਂ ਤੋਂ ਵੱਧ ਡਿਊਟੀ ਦੇਣ ਦੇ ਬਦਲੇ ਉਨ੍ਹਾਂ ਬਣਦਾ ਓਵਰ ਟਾਇਮ ਭੱਤਾ ਵੀ ਦਿੱਤਾ ਜਾਵੇ। Sangrur News

    Read Also : ਲਾਲਚ ਜਾਂ ਜ਼ਬਰਦਸਤੀ ਹੋਣ ਵਾਲੇ ਧਰਮ ਪਰਿਵਰਤਨ ’ਤੇ ਰੋਕ ਲੱਗੇ : ਮੋਹਨ ਭਾਗਵਤ

    ਉਨ੍ਹਾਂ ਆਪਣੀਆਂ ਮੰਗਾਂ ਦਾ ਜ਼ਿਕਰ ਕਰਦਿਆਂ ਕਿਹਾ ਕਿ ਪੇਂਡੂ ਚੌਕੀਦਾਰਾਂ ਨੂੰ ਵਰਦੀਆਂ ਦਿੱਤੀਆਂ ਜਾਣ, ਨਿਯਮਾਂ ਮੁਤਾਬਕ ਬੈਟਰੀ, ਡੰਡਾ, ਸਾਈਕਲ ਭੱਤਾ ਵੀ ਦਿੱਤਾ ਜਾਵੇ। ਉਨ੍ਹਾਂ ਕਿਹਾ ਕਿ ਗੁਆਂਢੀ ਸੂਬੇ ਹਰਿਆਣਾ ਵਿੱਚ ਪੇਂਡੂ ਚੌਕੀਦਾਰ ਨੂੰ 11 ਹਜ਼ਾਰ ਰੁਪਏ ਪ੍ਰਤੀ ਮਹੀਨਾ, 4 ਹਜਾਰ ਰੁਪਏ ਸਲਾਨਾ ਵਰਦੀ ਭੱਤਾ, 2500 ਰੁਪਏ ਡੰਡਾ, ਬੈਟਰੀ ਭੱਤਾ ਵੀ ਦਿੱਤਾ ਜਾਂਦਾ ਹੈ। ਇਸਦੇ ਨਾਲ ਹੀ ਹਰਿਆਣਾ ਸਰਕਾਰ ਵੱਲੋ ਪੇਂਡੂ ਚੌਕੀਦਾਰ ਦੀ ਸੇਵਾ ਮੁਕਤੀ ਤੇ 2 ਲੱਖ ਰੁਪਏ, ਸਿਹਤ ਬੀਮਾ 3 ਲੱਖ ਰੁਪਏ ਅਤੇ ਈਪੀਐਫ ਵੀ ਕੱਟਿਆ ਜਾਂਦਾ ਹੈ।

    Sangrur News

    ਉਨਾਂ ਮੰਗ ਕੀਤੀ ਕਿ ਹਰਿਆਣਾ ਸਰਕਾਰ ਦੀ ਤਰਜ ਤੇ ਪੰਜਾਬ ਸਰਕਾਰ ਵੀ ਅਜਿਹੀਆਂ ਸਹੂਲਤਾਂ ਮੁਹੱਈਆ ਕਰਵਾਏ। ਉਨ੍ਹਾਂ ਮੰਗ ਕੀਤੀ ਕਿ ਚੌਕੀਦਾਰ ਵੈਲਫੇਅਰ ਬੋਰਡ ਨਿਯੁਕਤ ਕੀਤਾ ਜਾਵੇ, ਤਾਂ ਜੋ ਗਰੀਬ ਚੌਕੀਦਾਰਾਂ ਦੀਆਂ ਲੋਕ ਭਲਾਈ ਸਕੀਮਾ ਨੂੰ ਲਾਗੂ ਕੀਤਾ ਜਾ ਸਕੇ। ਪ੍ਰਸ਼ਾਸਨ ਵੱਲੋ ਪ੍ਰਦਰਸ਼ਨਕਾਰੀਆਂ ਨੂੰ 3 ਮਾਰਚ ਨੂੰ ਪੰਜਾਬ ਭਵਨ ਚੰਡੀਗੜ੍ਹ ਵਿੱਚ ਮਾਲ ਮੰਤਰੀ ਨਾਲ ਮੀਟਿੰਗ ਕਰਵਾਉਣ ਦਾ ਭਰੋਸਾ ਦਿੱਤਾ। ਇਸ ਮੌਕੇ ਯੂਨੀਅਨ ਦੇ ਮੀਤ ਪ੍ਰਧਾਨ ਪਾਲ ਸਿੰਘ, ਅਮਰਜੀਤ ਸਿੰਘ, ਸੱਤਪਾਲ ਸਿੰਘ, ਬਲਵਿੰਦਰ ਸਿੰਘ ਮਾਝੀ, ਚਰਨਾ ਸਿੰਘ, ਸੁਖਪ੍ਰੀਤ ਸਿੰਘ, ਰਾਮ ਸਿੰਘ, ਨਛੱਤਰ ਸਿੰਘ, ਬਲਜੀਤ ਸਿੰਘ ਮੌਜੂਦ ਸਨ।