Welfare Work: ਗੁਆਰਾ (ਬੇਅੰਤ ਸਿੰਘ ਇੰਸਾਂ)। ਡੇਰਾ ਸੱਚਾ ਸੌਦਾ ਸਰਸਾ ਵੱਲੋਂ ਚਲਾਏ ਗਏ ਮਾਨਵਤਾ ਭਲਾਈ ਕਾਰਜਾਂ ਤਹਿਤ ਸੰਗਰੂਰ ਦੇ ਬਲਾਕ ਗੁਆਰਾ ਦੇ ਪਿੰਡ ਮਾਹੋਰਾਣਾ ’ਚ ਸਾਧ-ਸੰਗਤ ਨੇ ਇੱਕ ਅਤਿ ਜ਼ਰੂਰਤਮੰਦ ਭੈਣ ਪਰਮਜੀਤ ਕੌਰ ਪਤਨੀ ਅਮਰੀਕ ਸਿੰਘ ਨੂੰ ਕੁਝ ਘੰਟਿਆਂ ’ਚ ਹੀ ਪੂਰਾ ਮਕਾਨ ਬਣਾ ਕੇ ਦਿੱਤਾ ਤੇ ਉਸ ਦਾ ਡਿੱਗੂ-ਡਿੱਗੂ ਕਰਦੇ ਘਰ ਦਾ ਫਿਕਰ ਮੁਕਾ ਦਿੱਤਾ।
ਜਾਣਕਾਰੀ ਮੁਤਾਬਿਕ ਭੈਣ ਪਰਮਜੀਤ ਕੌਰ ਵੱਲੋਂ ਲਿਖਤੀ ਰੂਪ ’ਚ ਡੇਰਾ ਸੱਚਾ ਸੌਦਾ ਦੇ ਸ਼ਰਧਾਲੂਆਂ ਨੂੰ ਦੱਸਿਆ ਕਿ ਉਸ ਦੀ ਮਾਲੀ ਹਾਲਤ ਬੇਹੱਦ ਮਾੜੀ ਹੈ ਤੇ ਉਹ ਜਿਸ ਘਰ ਵਿੱਚ ਪਰਿਵਾਰ ਸਮੇਤ ਰਹਿ ਰਹੀ ਹੈ, ਉਹ ਬੇਹੱਦ ਖ਼ਸਤਾ ਹਾਲਤ ਵਿੱਚ ਹੈ ਜੋ ਕਦੇ ਵੀ ਡਿੱਗ ਸਕਦਾ ਹੈ ਅਤੇ ਉਨ੍ਹਾਂ ਦਾ ਜਾਨੀ ਮਾਲੀ ਨੁਕਸਾਨ ਹੋ ਸਕਦਾ ਹੈ। ਹਲਾਤਾਂ ਦੀ ਗੰਭੀਰਤਾ ਨੂੰ ਵੇਖਦਿਆਂ ਬਲਾਕ ਗੁਆਰਾ ਦੀ ਸਾਧ-ਸੰਗਤ ਨੇ ਭੈਣ ਪਰਮਜੀਤ ਕੌਰ ਦਾ ਘਰ ਬਣਾ ਕੇ ਦੇਣ ਦਾ ਫੈਸਲਾ ਕੀਤਾ।
ਇਸ ਤਹਿਤ ਬਲਾਕ ਗੁਆਰਾ ਦੀ ਸਾਧ-ਸੰਗਤ ਨੇ ਤਨ, ਮਨ, ਧਨ ਨਾਲ ਮਕਾਨ ਬਣਾਉਣ ਦੀ ਸੇਵਾ ਕਾਰਜ ਆਰੰਭ ਕੀਤੀ ਤੇ ਸੇਵਾਦਾਰਾਂ ਦੇ ਜਜ਼ਬੇ ਨਾਲ ਕੁਝ ਹੀ ਘੰਟਿਆਂ ’ਚ ਉਕਤ ਭੈਣ ਨੂੰ ਪੂਰਾ ਮਕਾਨ ਜਿਸ ਵਿੱਚ ਇੱਕ ਕਮਰਾ, ਓਪਨ ਬਰਾਂਡਾ, ਚਾਰਦੀਵਾਰੀ ਬਣਾ ਕੇ ਉਸ ਦੀਆਂ ਚਾਬੀਆਂ ਸੌਂਪ ਦਿੱਤਿਆਂ। Welfare Work
ਇਸ ਸੇਵਾ ਕਾਰਜ ਮੌਕੇ ਗੁਆਰਾ ਬਲਾਕ ਦਾ ਬਲਾਕ ਪ੍ਰੇਮੀ ਸੇਵਕ ਬਲਾਕ ਦੇ ਪਿੰਡਾਂ ਦੀ ਸੱਚੀ ਪ੍ਰੇਮੀ ਸੰਮਤੀ ਤੇ ਬਲਾਕ ਅਮਰਗੜ੍ਹ ਤੇ ਬਲਾਕ ਮਲੇਰਕੋਟਲਾ ਦੇ ਸੇਵਾਦਾਰ ਸ਼ਾਹ ਸਤਿਨਾਮ ਜੀ ਗ੍ਰੀਨ ਐੱਸ ਵੈਲਫੇਅਰ ਕਮੇਟੀ, ਐੱਮਐੱਸਜੀ ਆਈਟੀ ਵਿੰਗ ਦੇ ਮੈਂਬਰਾਂ ਤੋਂ ਇਲਾਵਾ ਮਿਸਤਰੀ ਭਜਨ ਇੰਸਾਂ, ਕਰਮਜੀਤ ਇੰਸਾਂ, ਕਰਨੈਲ ਇੰਸਾਂ, ਮਨਪ੍ਰੀਤ ਇੰਸਾਂ ਬੇਅੰਤ ਇੰਸਾਂ, ਸ਼ੈਲੀ ਆਦਿ ਵੀ ਮੌਜ਼ੂਦ ਸਨ।
…ਹੁਣ ਮੁੱਕ ਗਿਆ ਫਿਕਰ | Welfare Work
ਡੇਰਾ ਪ੍ਰੇਮੀਆਂ ਦੀ ਸੇਵਾ ਭਾਵਨਾ ਨੂੰ ਵੇਖ ਭਾਵੁਕ ਹੁੰਦਿਆਂ ਭੈਣ ਪਰਮਜੀਤ ਕੌਰ ਨੇ ਦੱਸਿਆ ਕਿ ਉਸ ਨੂੰ ਹੁਣ ਮੀਂਹ ਕਣੀ ਦਾ ਡਰ ਮੁੱਕ ਗਿਆ ਹੈ ਕਿਉਂਕਿ ਜਦੋਂ ਮੀਂਹਾਂ ਦਾ ਸਮਾਂ ਸ਼ੁਰੂ ਹੋ ਜਾਂਦਾ ਸੀ ਤਾਂ ਖ਼ਸਤਾ ਹਾਲਤ ਘਰ ਦੀ ਫ਼ਿਕਰ ਪੈ ਜਾਂਦੀ ਸੀ। ਪਿਛਲੇ ਵਰ੍ਹੇ ਜਦੋਂ ਮੋਹਲੇਧਾਰ ਮੀਂਹ ਪਏ ਸਨ ਤਾਂ ਉਸ ਸਮੇਂ ਪਰਿਵਾਰ ਨੇ ਬਹੁਤ ਔਖਾ ਸਮਾਂ ਕੱਟਿਆ ਸੀ ਤੇ ਉਨ੍ਹਾਂ ਦੇ ਘਰ ਦੀ ਛੱਤ ਚਿਉਣ ਲੱਗ ਜਾਂਦੀ ਸੀ।
Read Also : ‘ਸ਼ਹਿਰ ’ਚ ਗੁਰਗੱਦੀ ਨੂੰ ਸਮਰਪਿਤ ਸ਼ੋਭਾ ਯਾਤਰਾ ਕੱਢੀ ਗਈ’
ਉਨ੍ਹਾਂ ਕਿਹਾ ਕਿ ਹੁਣ ਉਹ ਬਹੁਤ ਖੁਸ਼ ਹਨ ਤੇ ਮੈਂ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦਾ ਤਹਿਦਿਲੋਂ ਧੰਨਵਾਦ ਕਰਦੇ ਹਨ। ਜਿਨ੍ਹਾਂ ਦੀ ਪ੍ਰੇਰਨਾ ਸਦਕਾ ਡੇਰਾ ਸ਼ਰਧਾਲੂਆਂ ਨੇ ਉਨ੍ਹਾਂ ਦੇ ਘਰ ਦਾ ਫਿਕਰ ਮੁਕਾ ਦਿੱਤਾ ਹੈ। ਉਨ੍ਹਾਂ ਦੱਸਿਆ ਕਿ ਉਸ ਦੀ ਧੀ ਦਾ ਵਿਆਹ ਹੋ ਚੁੱਕਿਆ ਹੈ ਤੇ ਇੱਕ ਪੁੱਤਰ ਸਮੇਤ ਤਿੰਨ ਪਰਿਵਾਰਕ ਮੈਂਬਰ ਇਸ ਛੱਤ ਥੱਲੇ ਰਹਿੰਦੇ ਹਨ।
ਪਿੰਡ ਦੀ ਸਮੂਹ ਪੰਚਾਇਤ ਵੱਲੋਂ ਡੇਰਾ ਸ਼ਰਧਾਲੂਆਂ ਦੀ ਭਰਪੂਰ ਸ਼ਲਾਘਾ
ਇਸ ਸਬੰਧੀ ਗੱਲਬਾਤ ਕਰਦਿਆਂ ਪੰਚਾਇਤ ਮੈਂਬਰ ਮਾਹੋਰਾਣਾ ਜਗਨ ਸਿੰਘ ਨੇ ਕਿਹਾ ਕਿ ਸਾਧ ਸੰਗਤ ਵੱਲੋਂ ਭੈਣ ਪਰਮਜੀਤ ਕੌਰ ਦਾ ਮਕਾਨ ਬਣਾ ਕੇ ਦਿੱਤਾ ਹੈ, ਇਹ ਬਹੁਤ ਹੀ ਨੇਕ ਤੇ ਵਧੀਆ ਕੰਮ ਹੈ। ਉਨ੍ਹਾਂ ਕਿਹਾ ਕਿ ਉਨ੍ਹਾਂ ਨੂੰ ਪਤਾ ਹੈ ਕਿ ਡੇਰਾ ਸੱਚਾ ਸੌਦਾ ਦੀ ਸਾਧ-ਸੰਗਤ ਵੱਲੋਂ ਮਾਨਵਤਾ ਭਲਾਈ ਦੇ ਕੰਮ ਬਹੁਤ ਜ਼ਿਆਦਾ ਗਿਣਤੀ ’ਚ ਕੀਤੇ ਜਾਂਦੇ ਹਨ, ਜਿਨ੍ਹਾਂ ਦਾ ਕੋਈ ਸਾਨੀ ਨਹੀਂ।
ਪਿੰਡ ਦੀ ਪੰਚਾਇਤ ਨੇ ਕਿਹਾ ਕਿ ਉਹ ਪਿੰਡ ਵੱਲੋਂ ਸਮੁੱਚੀ ਸਾਧ-ਸੰਗਤ ਅਤੇ ਪੂਜਨੀਕ ਗੁਰੂ ਜੀ ਦਾ ਤਹਿਦਿਲੋਂ ਧੰਨਵਾਦ ਕਰਦੇ ਹਨ ਜਿਨ੍ਹਾਂ ਦੀ ਸਿੱਖਿਆ ਹਾਸਲ ਕਰਕੇ ਸਮੁੱਚੀ ਸਾਧ-ਸੰਗਤ ਮਾਨਵਤਾ ਭਲਾਈ ਦੇ ਕਾਰਜਾਂ ਵਿੱਚ ਜੁਟੀ ਹੋਈ ਹੈ।














