ਮੋਗਾ ’ਚ ਬੀਜੇਪੀ ਦੀ ਬਦਲਾਅ ਰੈਲੀ ਨੂੰ ਕਰਨਗੇ ਸੰਬੋਧਨ | Amit Shah
Amit Shah: ਚੰਡੀਗੜ੍ਹ (ਸੱਚ ਕਹੂੰ ਨਿਊਜ਼)। ਭਾਰਤੀ ਜਨਤਾ ਪਾਰਟੀ (ਭਾਜਪਾ) ਪੰਜਾਬ 14 ਮਾਰਚ ਨੂੰ ਮੋਗਾ ’ਚ ਇੱਕ ਬਦਲਾਵ ਰੈਲੀ ਦਾ ਆਯੋਜਨ ਕਰੇਗੀ, ਜਿਸ ਨੂੰ ਸੀਨੀਅਰ ਭਾਜਪਾ ਨੇਤਾ ਤੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਸੰਬੋਧਨ ਕਰਨਗੇ। ਇਹ ਐਲਾਨ ਪੰਜਾਬ ਭਾਜਪਾ ਦੇ ਕਾਰਜਕਾਰੀ ਸੂਬਾ ਪ੍ਰਧਾਨ ਅਸ਼ਵਨੀ ਸ਼ਰਮਾ ਨੇ ਕੀਤਾ। ਸ਼ਰਮਾ ਨੇ ਕਿਹਾ ਕਿ ਪੰਜਾਬ ਦਾ ਹਰ ਵਰਗ ਮੌਜ਼ੂਦਾ ਸਰਕਾਰ ਤੋਂ ਦੁਖੀ ਹੈ। 16 ਮਾਰਚ, 2026 ਨੂੰ ਆਮ ਆਦਮੀ ਪਾਰਟੀ ਦੀ ਸਰਕਾਰ ਚਾਰ ਸਾਲ ਪੂਰੇ ਕਰੇਗੀ। ਇਨ੍ਹਾਂ ਚਾਰ ਸਾਲਾਂ ’, ‘ਆਪ’ ਸਰਕਾਰ ਆਪਣੀਆਂ ਚੋਣ ਗਰੰਟੀਆਂ ਤੇ ਵਾਅਦਿਆਂ ਨੂੰ ਪੂਰਾ ਕਰਨ ’ਚ ਅਸਫਲ ਰਹੀ ਹੈ, ਪੰਜਾਬ ’ਚ ਕਾਨੂੰਨ ਦਾ ਰਾਜ ਯਕੀਨੀ ਬਣਾਉਣ ਦੀ ਤਾਂ ਗੱਲ ਹੀ ਛੱਡੋ। ਸਰਕਾਰ ਨੇ ਸੱਤਾ ’ਚ ਆਉਣ ਤੋਂ ਪਹਿਲਾਂ ਕਹੀਆਂ ਸਾਰੀਆਂ ਗੱਲਾਂ ਤੋਂ ਮੁਕਰਦੇ ਹੋਏ ਯੂ-ਟਰਨ ਲੈ ਲਿਆ ਹੈ।
ਇਹ ਖਬਰ ਵੀ ਪੜ੍ਹੋ : CBSE Exam: ਸੀਬੀਐਸਈ ਪ੍ਰੀਖਿਆਵਾਂ ’ਚ ਹੁਣ ਰੱਟੇ ਮਾਰਨ ਦਾ ਦੌਰ ਖਤਮ, ਹੁਣ ਤਰਕ ਤੇ ਸਮਝ ਨਾਲ ਦਿੱਤੇ ਜਾਣਗੇ ਅੰਕ














