ਕਾਰਗਿਲ ‘ਚ ਤਾਪਮਾਨ ਮਾਈਨਸ 20.6 ਡਿਗਰੀ, ਦਿੱਲੀ ‘ਚ 60 ਰੇਲਗੱਡੀਆਂ, 18 ਹਵਾਈ ਸੇਵਾ ਲੇਟ
- ਠੰਢ ਤੇ ਸੰਘਣੀ ਧੁੰਦ ਕਾਰਨ ਜਨਜੀਵਨ ਪ੍ਰਭਾਵਿਤ
- ਪੰਜਾਬ ‘ਚ 15 ਜਨਵਰੀ ਤੱਕ ਸਾਰੇ ਸਕੂਲਾਂ ਦਾ ਸਮਾਂ ਸਵੇਰੇ 10 ਵਜੇ ਤੋਂ ਦੁਪਹਿਰ 3 ਵਜੇ ਤੱਕ ਹੋਇਆ
ਚੰਡੀਗੜ੍ਹ/ਸ੍ਰੀਨਗਰ (ਏਜੰਸੀ)। ਪੂਰਾ ਉੱਤਰੀ ਭਾਰਤ ਕਾੜਕੇ ਦੀ ਠੰਢ ਦੀ ਲਪੇਟ ‘ਚ ਹੈ ਕਾਰਗਿਲ ‘ਚ ਬੁੱਧਵਾਰ ਨੂੰ ਤਾਪਮਾਨ ਮਾਈਨਸ 20.6 ਡਿਗਰੀ ਸੈਲਸੀਅਸ ਪਹੁੰਚ ਗਿਆ ਮੌਸਮ ਵਿਭਾਗ ਨੇ ਵੀਰਵਾਰ ਤੇ ਸ਼ੁੱਕਰਵਾਰ ਨੂੰ ਤੇਜ਼ ਠੰਢੀਆਂ ਹਵਾਵਾਂ ਚੱਲਣ ਦੀ ਗੱਲ ਕਹੀ ਹੈ ਧੁੰਦ ਦਾ ਸਿੱਧਾ ਅਸਰ ਰੇਲ ਗੱਡੀਆਂ ਤੇ ਜ਼ਹਾਜ਼ਾਂ ਦੀ ਟਾਈਮਿੰਗ ‘ਤੇ ਪਿਆ ਦਿੱਲੀ ਤੋਂ ਚੱਲਣ ਵਾਲੀਆਂ 60 ਟਰੇਨਾਂ ਤੇ 18 ਹਵਾਈ ਸੇਵਾ ਦੇਰੀ ਨਾਲ ਰਵਾਨਾ ਹੋਈਆਂ 15 ਟਰੇਨਾਂ ਨੂੰ ਰੱਦ ਕਰ ਦਿੱਤਾ ਗਿਆ।
ਲੇਹ ‘ਚ ਤਾਪਮਾਨ ਜ਼ੀਰੋ ਤੋਂ 16.6 ਡਿਗਰੀ ਸੈਲਸੀਅਸ ਹੇਠਾਂ ਦਰਜ ਕੀਤਾ ਗਿਆ, ਜੋ ਇਸ ਸੀਜ਼ਨ ਦਾ ਦੂਜਾ ਹੁਣ ਤੱਕ ਦਾ ਸਭ ਤੋਂ ਘੱਟ ਤਾਪਮਾਨ ਹੈ ਪਹਿਲਗਾਮ ‘ਚ ਤਾਪਮਾਨ ਮਾਈਨਸ 6.1 ਡਿਗਰੀ ਸੈਲਸੀਅਸ, ਗੁਲਮਰਗ ‘ਚ -6.8 ਡਿਗਰੀ ਜਦੋਂਕਿ ਬਟੋਟੇ ‘ਚ ਦੋ ਡਿਗਰੀ, ਬਨਿਹਾਲ ‘ਚ ਜ਼ੀਰੋ, ਭਦਰਵਾਹ ‘ਚ 0.1 ਡਿਗਰੀ ਤੇ ਉੂਧਮਪੁਰ ‘ਚ 3 ਡਿਗਰੀ ਸੈਲਸੀਅਸ ਤਾਪਮਾਨ ਰਿਹਾ ਮੰਗਲਵਾਰ ਨੂੰ ਜੰਮੂ ‘ਚ ਵੀ 4.3 ਡਿਗਰੀ ਸੈਲਸੀਅਸ ਤਾਪਮਾਨ ਨਾਲ ਸੀਜਨ ਦੀ ਸਭ ਤੋਂ ਠੰਢੀ ਰਾਤ ਰਹੀ ਦਿੱਲੀ ‘ਚ ਧੁੰਦ ਦਾ ਕਹਿਰ ਜਾਰੀ ਹੈ ਇਸ ਦਾ ਅਸਰ ਰੇਲ ਸੇਵਾ ਤੇ ਫਲਾਈਟ ‘ਤੇ ਦੇਖਿਆ ਗਿਆ ਦਿੱਲੀ ਤੋਂ ਚੱਲਣ ਵਾਲੀਆਂ 60 ਟਰੇਨਾਂ ਤੇ 18 ਹਵਾਈ ਜਹਾਜ਼ ਦੇਰੀ ਨਾਲ ਰਵਾਨਾ ਹੋਏ 21 ਟਰੇਨਾਂ ਨੂੰ ਰੱਦ ਕਰ ਦਿੱਤਾ ਗਿਆ ਅਗਲੇ ਦੋ ਦਿਨਾਂ ‘ਚ ਪੰਜਾਬ, ਹਰਿਆਣਾ, ਚੰਡੀਗੜ੍ਹ, ਰਾਜਸਥਾਨ, ਉੱਤਰ ਪ੍ਰਦੇਸ਼ ਤੇ ਦਿੱਲੀ ‘ਚ ਸ਼ੀਤ ਲਹਿਰ ਚੱਲਣ ਦੀ ਸੰਭਾਵਨਾ ਪ੍ਰਗਟਾਈ ਹੈ।