ਬੰਦ ਕਰੋ ਅੱਤਵਾਦ, ਫਿਰ ਕ੍ਰਿਕਟ : ਸੁਸ਼ਮਾ

Stop,  Terrorism, Cricket: Sushma Swaraj, Minister, Pakistan

ਨਵੀਂ ਦਿੱਲੀ (ਏਜੰਸੀ)। ਵਿਦੇਸ਼ ਮੰਤਰੀ ਸੁਸ਼ਮਾ ਸਵਰਾਜ ਨੇ ਪਹਿਲੀ ਵਾਰ ਭਾਰਤ-ਪਾਕਿਸਤਾਨ ਕ੍ਰਿਕਟ ਸੀਰੀਜ਼ ਸਬੰਧੀ ਬਿਆਨ ਦਿੱਤਾ ਮੀਟਿੰਗ ਦੌਰਾਨ ਸੁਸ਼ਮਾ ਨੇ ਕਿਹਾ ਕਿ ਜਦੋਂ ਤੱਕ ਪਾਕਿਸਤਾਨ ਭਾਰਤ ਖਿਲਾਫ਼ ਅੱਤਵਾਦ ਫੈਲਾਉਣਾ ਅਤੇ ਫੌਜੀਆਂ ‘ਤੇ ਗੋਲੀਬਾਰੀ ਕਰਨਾ ਬੰਦ ਨਹੀਂ ਕਰਦਾ, ਉਦੋਂ ਤੱਕ ਦੋਵਾਂ ਦੇਸ਼ਾਂ ਦਰਮਿਆਨ ਕ੍ਰਿਕਟ ਸੀਰੀਜ਼ ਦੀ ਕੋਈ ਸੰਭਾਵਨਾ ਨਹੀਂ ਹੈ ਮੀਟਿੰਗ ‘ਚ ਵਿਦੇਸ਼ ਰਾਜ ਮੰਤਰੀ ਐਮ.ਜੇ. ਅਕਬਰ ਅਤੇ ਵਿਦੇਸ਼ ਸਕੱਤਰ ਜੈ ਸ਼ੰਕਰ ਵੀ ਸ਼ਾਮਲ ਸਨ ਨਿਊਟ੍ਰਲ ਵੈਨਿਊ (ਭਾਰਤ-ਪਾਕਿਸਤਾਨ ਤੋਂ ਇਲਾਵਾ ਕਿਸੇ ਦੇਸ਼ ‘ਚ)  ਸੀਰੀਜ਼ ਰੱਖਣ ਦੇ ਇੱਕ ਸਵਾਲ ‘ਤੇ ਵਿਦੇਸ਼ ਮੰਤਰੀ ਨੇ ਕਿਹਾ ਕਿ ਜਦੋਂ ਤੱਕ ਪਾਕਿਸਤਾਨ ਅੱਤਵਾਦੀਆਂ ਦਾ ਖਾਤਮਾ ਅਤੇ ਸਰਹੱਦ ਪਾਰ ਤੋਂ ਗੋਲੀਬਾਰੀ ਬੰਦ ਨਹੀਂ ਕਰਦਾ ਉਦੋਂ ਤੱਕ ਅਜਿਹੀ ਕਿਸੇ ਸੀਰੀਜ਼ ਦੀ ਸੰਭਾਵਨਾ ਨਹੀਂ ਹੈ।

ਉਨ੍ਹਾਂ ਨੇ ਸਾਫ ਕੀਤਾ ਕਿ ਕ੍ਰਿਕਟ ਅਤੇ ਅੱਤਵਾਦ ਇਕੱਠੇ ਨਹੀਂ ਚੱਲ ਸਕਦੇ ਭਾਰਤ ਅਤੇ ਪਾਕਿਸਤਾਨ ਦਰਮਿਆਨ ਆਖਰੀ ਸੀਰੀਜ਼ 2012-13 ਦੌਰਾਨ ਖੇਡੀ ਗਈ ਸੀ ਭਾਰਤ ‘ਚ ਖੇਡੀ ਗਈ 3 ਮੈਚਾਂ ਦੀ ਵਨਡੇ ਸੀਰੀਜ਼ ਪਾਕਿਸਤਾਨ ਨੇ 2-1 ਨਾਲ ਜਿੱਤੀ ਸੀ ਮੀਟਿੰਗ ‘ਚ ਵਿਦੇਸ਼ ਮੰਤਰੀ ਨੇ ਪਾਕਿਸਤਾਨ ਦੇ ਰਾਜਦੂਤ ਦੇ ਨਾਲ ਆਪਣੀ ਮੁਲਾਕਾਤ ਦਾ ਵੀ ਜ਼ਿਕਰ ਕੀਤਾ ਸਵਰਾਜ ਨੇ ਦੱਸਿਆ ਕਿ ਉਨ੍ਹਾਂ ਨੇ ਪਾਕਿਸਤਾਨ ਸਾਹਮਣੇ 70 ਸਾਲ ਦੀ ਉਮਰ ਤੋਂ ਜ਼ਿਆਦਾ ਦੇ ਕੈਦੀਆਂ ਜਾਂ ਔਰਤਾਂ ਜਾਂ ਦਿਮਾਗੀ ਰੂਪ ਨਾਲ ਬਿਮਾਰ ਵਿਅਕਤੀਆਂ ਨੂੰ ਮਾਨਵਤਾ ਦੇ ਅਧਾਰ ‘ਤੇ ਛੱਡਣ ਦੀ ਤਜਵੀਜ਼ ਰੱਖੀ ਹੈ ਮੀਟਿੰਗ ‘ਚ ਮੌਜ਼ੂਦ ਇੱਕ ਮੈਂਬਰ ਮੁਤਾਬਕ ਮੀਟਿੰਗ ਦਾ ਏਜੰਡਾ ਰਿਲੇਸ਼ਨਸ਼ਿਪ ਵਿਦ ਦਾ ਨੇਬਰਹੁੱਡ (ਗੁਆਂਢੀ ਨਾਲ ਰਿਸ਼ਤਾ) ਰੱਖਿਆ ਗਿਆ ਸੀ ਭਾਰਤ ਤੇ ਪਾਕਿਸਤਾਨ ਆਖਰੀ ਵਾਰ ਚੈਂਪੀਅਨਜ਼ ਟਰਾਫੀ ਦੇ ਫਾਈਨਲ ‘ਚ ਆਹਮਣੋ-ਸਾਹਮਣੇ ਆਏ ਸਨ।

ਦੋਵਾਂ ਦੇਸ਼ਾਂ ਦਰਮਿਆਨ ਵਧਿਆ ਟਕਰਾਅ

ਇਸ ਵਾਰ ਇਹ ਲਿਸਟ ਅਜਿਹੇ ਮੌਕੇ ਸਾਂਝੀ ਕੀਤੀ ਗਈ ਹੈ, ਜਦੋਂ ਦੋਵਾਂ ਦੇਸ਼ਾਂ ਦਰਮਿਆਨ ਟਕਰਾਅ ਕਾਫੀ ਵਧਿਆ ਹੋਇਆ ਹੈ ਹਾਲ ਹੀ ‘ਚ ਪਾਕਿ ਦੀ ਜੇਲ੍ਹ ‘ਚ ਬੰਦ ਇੰਡੀਅਨ ਨੇਵੀ ਦੇ ਸਾਬਕਾ ਅਫਸਰ ਕੁਲਭੂਸ਼ਣ ਜਾਧਵ ਨਾਲ ਉਨ੍ਹਾਂ ਦਾ ਪਰਿਵਾਰ ਮਿਲਿਆ ਸੀ ਇਸ ‘ਤੇ ਭਾਰਤ ਨੇ ਪਾਕਿਸਤਾਨ ‘ਤੇ ਜਾਧਵ ਦੇ ਪਰਿਵਾਰ ਨਾਲ ਬਦਸਲੂਕੀ ਕਰਨ ਦਾ ਦੋਸ਼ ਲਾਇਆ ਸੀ ਇਸ ਮੁੱਦੇ ‘ਤੇ ਵਿਦੇਸ਼ ਮੰਤਰੀ ਸੁਸ਼ਮਾ ਸਵਰਾਜ ਨੇ ਸੰਸਦ ‘ਚ ਜਵਾਬ ਦਿੱਤਾ ਸੀ ਉਨ੍ਹਾਂ ਨੇ ਕਿਹਾ ਕਿ ਪਾਕਿਸਤਾਨ ਨੇ ਸੁਰੱਖਿਆ ਦੇ ਨਾਂਅ ‘ਤੇ ਜਾਧਵ ਦੀ ਮਾਂ ਅਤੇ ਪਤਨੀ ਦੇ ਸੁਹਾਗ ਦੀਆਂ ਨਿਸ਼ਾਨੀਆਂ, ਬਿੰਦੀ, ਚੂੜੀ ਅਤੇ ਮੰਗਲਸੂਤਰ ਉਤਰਵਾ ਲਏ ਪਾਕਿਸਤਾਨ ਦੇ ਇਸ ਰਵੱਈਏ ਦੀ ਸਾਰੀਆਂ ਪਾਰਟੀਆਂ ਨੇ ਨਿੰਦਾ ਕੀਤੀ ਸੀ ਐਤਵਾਰ ਨੂੰ ਹੀ ਪਾਕਿਸਤਾਨੀ ਅੱਤਵਾਦੀ ਗੁਟ ਜੈਸ਼-ਏ-ਮੁਹੰਮਦ ਦੇ ਫਿਦਾਇਨ ਹਮਲੇ ‘ਚ ਭਾਰਤ ਦੇ ਤਿੰਨ ਕੈਪਟਨ ਸਮੇਤ 5 ਜਵਾਨ ਸ਼ਹੀਦ ਹੋ ਗਏ ਸਨ।

ਭਾਰਤ-ਪਾਕਿ ਨੇ ਸਾਂਝੀ ਕੀਤੀ ਐਟਮੀ ਟਿਕਾਣਿਆਂ ਦੀ ਲਿਸਟ

ਨਵੀਂ ਦਿੱਲੀ ਭਾਰਤ ਤੇ ਪਾਕਿਸਤਾਨ ਨੇ ਸੋਮਵਾਰ ਨੂੰ ਆਪਣੇ-ਆਪਣੇ ਐਟਮੀ ਟਿਕਾਣਿਆਂ ਦੀ ਲਿਸਟ ਸਾਂਝੀ ਕੀਤੀ ਭਾਰਤੀ ਵਿਦੇਸ਼ ਮੰਤਰਾਲੇ ਵੱਲੋਂ ਇਹ ਜਾਣਕਾਰੀ ਦਿੱਤੀ ਗਈ ਅਜਿਹਾ ਦੋਵਾਂ ਦੇਸ਼ਾਂ ਦਰਮਿਆਨ ਹੋਏ ਸਮਝੌਤੇ ਤਹਿਤ ਹਰ ਸਾਲ 1 ਜਨਵਰੀ ਨੂੰ ਕੀਤਾ ਜਾਂਦਾ ਹੈ ਭਾਰਤ-ਪਾਕਿਸਤਾਨ ਦਰਮਿਆਨ 31 ਦਸੰਬਰ 1988 ਨੂੰ ਇਹ ਸਮਝੌਤਾ ਕੀਤਾ ਗਿਆ ਸੀ ਇਸ ਨੂੰ 27 ਜਨਵਰੀ 1991 ਨੂੰ ਲਾਗੂ ਕੀਤਾ ਗਿਆ ਸੀ ਇਸ ਸਮਝੌਤੇ ਤਹਿਤ ਭਾਰਤ-ਪਾਕਿਸਤਾਨ ਇੱਕ-ਦੂਜੇ ਦੇ ਐਟਮੀ ਟਿਕਾਣਿਆਂ ‘ਤੇ ਹਮਲਾ ਨਹੀਂ ਕਰ ਸਕਦੇ ਦੋਵਾਂ ਦੇਸ਼ਾਂ ਦਰਮਿਆਨ ਇਹ ਲਿਸਟ 27ਵੀਂ ਵਾਰ ਸਾਂਝੀ ਕੀਤੀ ਗਈ ਹੈ।

ਪਹਿਲੀ ਲਿਸਟ 1 ਜਨਵਰੀ 1992 ਨੂੰ ਸਾਂਝੀ ਕੀਤੀ ਗਈ ਸੀ ਭਾਰਤ-ਪਾਕਿਸਤਾਨ ਦਰਮਿਆਨ ਐਟਮੀ ਖਤਰੇ ਸਬੰਧੀ ਇੱਕ ਹੋਰ ਸਮਝੌਤਾ ਹੈ, ਜਿਸ ਨੂੰ ਪਿਛਲੇ ਸਾਲ ਹੀ ਪੰਜ ਸਾਲ ਲਈ ਵਧਾਇਆ ਗਿਆ ਹੈ ਇਹ ਸਮਝੌਤਾ ਐਟਮੀ ਹਥਿਆਰਾਂ ਨਾਲ ਜੁੜੇ ਹਾਦਸਿਆਂ ਦਾ ਖਤਰਾ ਘੱਟ ਕਰਨ ਲਈ ਕੀਤਾ ਗਿਆ ਸੀ ਇਸ ਸਮਝੌਤੇ ਤਹਿਤ ਦੋਵੇਂ ਦੇਸ਼ ਆਪਣੇ ਖੇਤਰ ‘ਚ ਐਟਮੀ ਹਥਿਆਰ ਨਾਲ ਹਾਦਸਾ ਹੋਣ ‘ਤੇ ਇੱਕ-ਦੂਜੇ ਨੂੰ ਸੂਚਨਾ ਦੇਣਗੇ।