ਸਾਡੇ ਨਾਲ ਸ਼ਾਮਲ

Follow us

15.1 C
Chandigarh
Thursday, February 5, 2026
More
    Home Breaking News Free Medical ...

    Free Medical Camp: ਐੱਮਐੱਸਜੀ ਮਹਾਂ ਰਹਿਮੋ-ਕਰਮ ਮਹੀਨਾ, ਪੂਜਨੀਕ ਗੁਰੂ ਜੀ ਵੱਲੋਂ ਸੇਵਾ ਦਾ ਮਹਾਂਕੁੰਭ ਲੋੜਵੰਦਾਂ ਲਈ ਬਣਿਆ ਵਰਦਾਨ

    Free Medical Camp: ਮਰੀਜ਼ਾਂ ਨੇ ਲਿਵਰ ਤੇ ਹੈਪੇਟਾਈਟਸ ਜਾਂਚ ਕੈਂਪ ਦਾ ਉਠਾਇਆ ਲਾਭ

    • Free Medical Camp: ਮਾਹਿਰ ਡਾਕਟਰਾਂ ਨੇ ਦਿੱਤੀਆਂ ਸੇਵਾਵਾਂ

    Free Medical Camp: ਸਰਸਾ (ਸੱਚ ਕਹੂੰ/ਸੁਨੀਲ ਵਰਮਾ)। ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਵੱਲੋਂ ਸੱਚੇ ਸਤਿਗੁਰੂ ਪੂਜਨੀਕ ਪਰਮ ਪਿਤਾ ਸ਼ਾਹ ਸਤਿਨਾਮ ਸਿੰਘ ਜੀ ਮਹਾਰਾਜ ਦੇ ਪਵਿੱਤਰ ਐੱਮਐੱਸਜੀ ਮਹਾਂ ਰਹਿਮੋ-ਕਰਮ ਮਹੀਨੇ ਦੀ ਖੁਸ਼ੀ ’ਚ ਬੁਧਵਾਰ ਨੂੰ ਸ਼ਾਹ ਸਤਿਨਾਮ ਜੀ ਸਪੈਸ਼ਲਿਟੀ ਹਸਪਤਾਲ ’ਚ ਲਿਵਰ ਦੇ ਰੋਗਾਂ ਅਤੇ ਕਾਲਾ ਪੀਲੀਆ (ਹੈਪੇਟਾਈਟਸ ਬੀ ਤੇ ਸੀ) ਦਾ ਮੁਫ਼ਤ ਜਾਂਚ ਕੈਂਪ ਲਾਇਆ ਗਿਆ। ਕੈਂਪ ’ਚ ਵੱਡੀ ਗਿਣਤੀ ’ਚ ਮਰੀਜ਼ਾਂ ਨੇ ਪਹੁੰਚ ਕੇ ਸਿਹਤ ਸੇਵਾਵਾਂ ਦਾ ਲਾਭ ਉਠਾਇਆ।

    ਕੈਂਪ ’ਚ ਪੀਡੀਆਟ੍ਰਿਕ ਗੈਸਟ੍ਰੋ ਮਾਹਿਰ ਡਾ. ਨਿਤਿਨ ਮੋਹਨ, ਗੈਸਟ੍ਰੋ ਐਂਟਰੌਲੋਜਿਸਟ ਡਾ. ਆਸ਼ੀਸ਼ ਰਾਠੌੜ, ਐੱਮਡੀ ਮੈਡੀਸਨ ਡਾ. ਮੀਨਾਕਸ਼ੀ, ਡਾ. ਮੋਨੀਸ਼ਾ ਅਤੇ ਡਾ. ਸਾਗਰ ਨੇ ਆਪਣੀਆਂ ਸੇਵਾਵਾਂ ਦਿੱਤੀਆਂ। ਡਾਕਟਰਾਂ ਨੇ ਮਰੀਜ਼ਾਂ ਦੀ ਵਿਸਤ੍ਰਿਤ ਜਾਂਚ ਕਰਕੇ ਢੁਕਵੀਂ ਸਲਾਹ ਅਤੇ ਇਲਾਜ ਸਬੰਧੀ ਜਾਣਕਾਰੀ ਦਿੱਤੀ। ਇਸ ਮੌਕੇ ਐੱਮਐੱਸਜੀ ਨੈਚਰੋਪੈਥੀ ਹਸਪਤਾਲ ਦੀ ਟੀਮ ਨੇ ਵੀ ਸਰਗਰਮੀ ਨਾਲ ਹਿੱਸਾ ਲਿਆ। ਡਾ. ਐੱਮ. ਰਵੀ ਕੁਮਾਰ, ਡਾ. ਬਿਜੋਏ ਪਰਦਾ ਅਤੇ ਡਾ. ਰੂਪੇਸ਼ ਕੁਮਾਰ ਨੇ ਕੁਦਰਤੀ ਵਿਧੀਆਂ ਨਾਲ ਮਰੀਜ਼ਾਂ ਦਾ ਇਲਾਜ ਕੀਤਾ, ਜਿਸ ਨਾਲ ਬਹੁਤ ਸਾਰੇ ਮਰੀਜ਼ਾਂ ਨੂੰ ਕੁਦਰਤੀ ਤਰੀਕਿਆਂ ਨਾਲ ਰਾਹਤ ਮਿਲੀ। Free Medical Camp

    ਕੈਂਪ ਦੌਰਾਨ ਸ਼ਾਹ ਸਤਿਨਾਮ ਜੀ ਸਪੈਸ਼ਲਿਟੀ ਹਸਪਤਾਲ ਦੇ ਪੈਰਾ ਮੈਡੀਕਲ ਸਟਾਫ ਨੇ ਮਰੀਜ਼ਾਂ ਦੀ ਮੁੱਢਲੀ ਜਾਂਚ, ਬਲੱਡ ਪ੍ਰੈਸ਼ਰ ਮਾਪ ਅਤੇ ਹੋਰ ਜ਼ਰੂਰੀ ਟੈਸਟ ਕੀਤੇ। ਇਸ ਦੌਰਾਨ ਸ਼ਾਹ ਸਤਿਨਾਮ ਜੀ ਸਿੱਖਿਆ ਸੰਸਥਾਨ ਦੇ ਵਿਦਿਆਰਥੀਆਂ ਅਤੇ ਸ਼ਾਹ ਸਤਿਨਾਮ ਜੀ ਗ੍ਰੀਨ ਐੱਸ ਵੈਲਫੇਅਰ ਕਮੇਟੀ ਦੇ ਸੇਵਾਦਾਰ ਭੈਣ-ਭਾਈਆਂ ਨੇ ਮਰੀਜ਼ਾਂ ਦੀ ਸਹਾਇਤਾ ਅਤੇ ਹੋਰ ਪ੍ਰਬੰਧਾਂ ਨੂੰ ਸੁਚਾਰੂੁ ਰੂਪ ਨਾਲ ਸੰਭਾਲਿਆ। ਜ਼ਿਕਰਯੋਗ ਹੈ ਕਿ ਇਨ੍ਹਾਂ ਕੈਂਪਾਂ ’ਤੇ ਆਉਣ ਵਾਲਾ ਖਰਚਾ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਆਪਣੀ ਨੇਕ, ਮਿਹਨਤ ਦੀ ਕਮਾਈ ਵਿੱਚੋਂ ਚੁੱਕ ਰਹੇ ਹਨ। ਇਨ੍ਹਾਂ ਕੈਂਪਾਂ ਰਾਹੀਂ ਗ਼ਰੀਬ ਅਤੇ ਲੋੜਵੰਦਾਂ ਨੂੰ ਵਧੀਆ ਸਿਹਤ ਸਹੂੁਲਤਾਂ ਉਪਲਬਧ ਕਰਵਾਈਆਂ ਜਾ ਰਹੀਆਂ ਹਨ। ਆਉਣ ਵਾਲੇ ਦਿਨਾਂ ’ਚ ਵੀ ਇਸ ਤਰ੍ਹਾਂ ਦੇ ਸਿਹਤ ਜਾਂਚ ਕੈਂਪ ਲਾਏ ਜਾਣਗੇ।

    ਅਗਲੇ ਕੈਂਪਾਂ ਦੀ ਸੂਚੀ | Free Medical Camp

    • 5 ਫਰਵਰੀ: ਬੱਚਿਆਂ ਦੇ ਰੋਗਾਂ ਦੀ ਜਾਂਚ
    • 6 ਫਰਵਰੀ: ਬੇਔਲਾਦ ਜੋੜਿਆਂ (ਪੁਰਸ਼ ਅਤੇ ਔਰਤ) ਦੀ ਜਾਂਚ
    • 7 ਫਰਵਰੀ: ਪਿੱਤੇ ਦੀ ਪੱਥਰੀ, ਬਵਾਸੀਰ, ਭਗੰਦਰ, ਪਲਾਸਟਿਕ ਸਰਜਰੀ
    • 8 ਫਰਵਰੀ: ਗੁਰਦੇ ਦੀ ਪੱਥਰੀ, ਪਿਸ਼ਾਬ ਦੀ ਨਾਲੀ ਅਤੇ ਥੈਲੀ ਦੀ ਪੱਥਰੀ, ਗੁਰਦੇ ਦੇ ਰੋਗਾਂ ਦੀ ਜਾਂਚ
    • 9 ਫਰਵਰੀ: ਨਿਊਰੋਸਰਜਰੀ ਅਤੇ ਨਿਊਰੋਲੋਜੀ ਦੀ ਜਾਂਚ
    • 10 ਫਰਵਰੀ: ਕੈਂਸਰ ਰੋਗਾਂ ਦੀ ਜਾਂਚ