ਸਾਡੇ ਨਾਲ ਸ਼ਾਮਲ

Follow us

19.9 C
Chandigarh
Wednesday, February 4, 2026
More
    Home Breaking News Free Medical ...

    Free Medical Camp: ਸਾਹ ਤੇ ਫੇਫੜਿਆਂ ਦੇ ਰੋਗ ਤੋਂ ਪੀੜਤ ਸੈਂਕੜੇ ਮਰੀਜ਼ਾਂ ਨੂੰ ਮਿਲਿਆ ਲਾਭ

    Free Medical Camp
    Free Medical Camp: ਸਾਹ ਤੇ ਫੇਫੜਿਆਂ ਦੇ ਰੋਗ ਤੋਂ ਪੀੜਤ ਸੈਂਕੜੇ ਮਰੀਜ਼ਾਂ ਨੂੰ ਮਿਲਿਆ ਲਾਭ

    Free Medical Camp: ਮੁਫ਼ਤ ਸਿਹਤ ਜਾਂਚ ਕੈਂਪ ’ਚ ਮਾਹਿਰ ਡਾਕਟਰਾਂ ਨੇ ਦਿੱਤੀਆਂ ਸੇਵਾਵਾਂ

    Free Medical Camp: ਸਰਸਾ (ਸੁਨੀਲ ਵਰਮਾ)। ਪੂਜਨੀਕ ਪਰਮ ਪਿਤਾ ਸ਼ਾਹ ਸਤਿਨਾਮ ਸਿੰਘ ਜੀ ਮਹਾਰਾਜ ਦੇ ਪਵਿੱਤਰ ਐੱਮਐੱਸਜੀ ਅਵਤਾਰ ਮਹੀਨੇ ਉਪਰੰਤ ਐੱਮਐੱਸਜੀ ਮਹਾਂ ਰਹਿਮੋ-ਕਰਮ ਮਹੀਨੇ ’ਚ ਵੀ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਵੱਲੋਂ ਮਾਨਵਤਾ ਦੀ ਸੇਵਾ ਦਾ ਸਿਲਸਿਲਾ ਲਗਾਤਾਰ ਜਾਰੀ ਹੈ। ਇਸੇ ਕੜੀ ’ਚ ਮੰਗਲਵਾਰ ਨੂੰ ਸ਼ਾਹ ਸਤਿਨਾਮ ਜੀ ਸਪੈਸ਼ਲਿਟੀ ਸਰਸਾ ’ਚ ਸਾਹ ਤੇ ਫੇਫੜਿਆਂ ਨਾਲ ਸਬੰਧਿਤ ਰੋਗਾਂ ਦੀ ਜਾਂਚ ਲਈ ਵਿਸ਼ੇਸ਼ ਸਿਹਤ ਜਾਂਚ ਕੈਂਪ ਲਾਇਆ ਗਿਆ।

    ਇਸ ਕੈਂਪ ’ਚ ਮਾਹਿਰ ਡਾਕਟਰਾਂ ਦੀ ਟੀਮ ਵੱਲੋਂ ਸੈਂਕੜੇ ਮਰੀਜ਼ਾਂ ਦੀ ਜਾਂਚ ਕਰਕੇ ਉਨ੍ਹਾਂ ਨੂੰ ਉਚਿੱਤ ਸਲਾਹ ਦਿੱਤੀ। ਕੈਂਪ ’ਚ ਡਾ. ਹਰਸ਼ਿਕਾ, ਡਾ. ਇਸ਼ੀਤ ਕਮਲ, ਡਾ. ਮੀਨਾਕਸ਼ੀ, ਡਾ. ਕੁਲਭੂਸ਼ਣ, ਡਾ. ਮੋਨਿਸ਼ਾ, ਡਾ. ਪ੍ਰਦੀਪ, ਡਾ. ਕਨਿਕਾ ਅਤੇ ਡਾ. ਸਚਿਨ ਸਮੇਤ ਹੋਰ ਮਾਹਿਰ ਡਾਕਟਰਾਂ ਨੇ ਆਪਣੀਆਂ ਸੇਵਾਵਾਂ ਦਿੱਤੀਆਂ। ਡਾਕਟਰਾਂ ਵੱਲੋਂ ਸਾਹ ਦੀ ਤਕਲੀਫ਼, ਫੇਫੜਿਆਂ ਨਾਲ ਜੁੜੇ ਰੋਗਾਂ ਦੀ ਡੂੰਘਾਈ ਨਾਲ ਜਾਂਚ ਕਰਕੇ ਮਰੀਜ਼ਾਂ ਨੂੰ ਸਹੀ ਇਲਾਜ ਤੇ ਸਾਵਧਾਨੀਆਂ ਦੀ ਜਾਣਕਾਰੀ ਦਿੱਤੀ। Free Medical Camp

    Read Also : ਜੀਤ ਕੌਰ ਇੰਸਾਂ ਬਣੇ ਬਲਾਕ ਬਠਿੰਡਾ ਦੇ 130ਵੇਂ ਸਰੀਰਦਾਨੀ

    ਓਧਰ ਐੱਮਐੱਸਜੀ ਨੈਚੁਰੋਪੈਥੀ ਹਸਪਤਾਲ ’ਚ ਵੀ ਕੁਦਰਤੀ ਢੰਗ ਨਾਲ ਇਲਾਜ ਕੈਂਪ ਲਗਾਤਾਰ ਜਾਰੀ ਹੈ, ਜਿੱਥੇ ਮਾਹਿਰ ਡਾਕਟਰਾਂ ਵੱਲੋਂ ਯੋਗ, ਕੁਦਰਤੀ ਢੰਗ ਨਾਲ ਇਲਾਜ, ਤੇ ਜੀਵਨ ਸ਼ੈਲੀ ਸੁਧਾਰ ਜ਼ਰੀਏ ਰੋਗੀਆਂ ਦਾ ਇਲਾਜ ਕੀਤਾ ਜਾ ਰਿਹਾ ਹੈ। ਕੈਂਪ ਦੌਰਾਨ ਸ਼ਾਹ ਸਤਿਨਾਮ ਜੀ ਸਪੈਸ਼ਲਿਟੀ ਹਸਪਤਾਲ ਦੇ ਪੈਰਾਮੈਡੀਕਲ ਸਟਾਫ਼ ਮੈਂਬਰ ਮਰੀਜ਼ਾਂ ਦੀ ਸ਼ੁਰੂਆਤੀ ਜਾਂਚ ਕਰਦੇ ਹੋਏ ਬਲੱਡ ਪ੍ਰੈਸ਼ਰ ਸਮੇਤ ਹੋਰ ਜ਼ਰੂਰੀ ਜਾਂਚ ’ਚ ਆਪਣਾ ਯੋਗਦਾਨ ਦੇ ਰਹੇ ਹਨ। ਇਸ ਤੋਂ ਇਲਾਵਾ ਸ਼ਾਹ ਸਤਿਨਾਮ ਜੀ ਸਿੱਖਿਆ ਅਦਾਰੇ ਦੇ ਵਿਦਿਆਰਥੀਆਂ ਤੇ ਸ਼ਾਹ ਸਤਿਨਾਮ ਜੀ ਗਰੀਨ ਐੱਸ ਵੈੱਲਫੇਅਰ ਕਮੇਟੀ ਦੇ ਸੇਵਾਦਾਰ ਮਰੀਜ਼ਾਂ ਲਈ ਵਿਵਸਥਾ ’ਚ ਮੱਦਦ ਕਰਕੇ ਸੇਵਾ ਕਮਾ ਰਹੇ ਹਨ।

    Free Medical Camp

    ਇਨ੍ਹਾਂ ਸਾਰੇ ਕੈਂਪਾਂ ’ਚ ਜ਼ਰੂਰਤਮੰਦ ਮਰੀਜ਼ਾਂ ਨੂੰ ਮੁਫ਼ਤ ਦਵਾਈਆਂ ਅਤੇ ਜ਼ਰੂਰੀ ਲੈਬ ਜਾਂਚ ਦੀਆਂ ਸਹੂਲਤਾਂ ਵੀ ਮੁਹੱਈਆ ਕਰਵਾਈਆਂ ਜਾ ਰਹੀਆਂ ਹਨ। ਜ਼ਿਕਰਯੋਗ ਹੈ ਕਿ ਇਨ੍ਹਾਂ ਸਾਰੇ ਸਿਹਤ ਜਾਂਚ ਕੈਂਪਾਂ ’ਤੇ ਹੋਣ ਵਾਲਾ ਖਰਚ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਵੱਲੋਂ ਆਪਣੀ ਨੇਕ ਤੇ ਮਿਹਨਤੀ ਦੀ ਕਮਾਈ ’ਚੋਂ ਅਦਾ ਕੀਤਾ ਜਾ ਰਿਹਾ ਹੈ। ਜਿਸ ਨਾਲ ਸਮਾਜ ਦੇ ਜ਼ਰੂਰਤਮੰਦ ਵਰਗ ਨੂੰ ਸਿਹਤ ਸੇਵਾਵਾਂ ਦਾ ਲਾਭ ਮਿਲ ਰਿਹਾ ਹੈ।

    ਅਗਲੇ ਮੁਫ਼ਤ ਸਿਹਤ ਜਾਂਚ ਕੈਂਪਾਂ ਦੀ ਸੂਚੀ

    • 4 ਫਰਵਰੀ (ਬੁੱਧਵਾਰ) : ਲੀਵਰ ਰੋਗ ਤੇ ਕਾਲਾ ਪੀਲੀਆ (ਹੈਪੇਟਾਈਟਿਸ ਬੀ ਤੇ ਸੀ) ਦੀ ਜਾਂਚ
    • 4 ਫਰਵਰੀ (ਵੀਰਵਾਰ) : ਬੱਚਿਆਂ ਦੇ ਰੋਗਾਂ ਦੀ ਜਾਂਚ
    • 6 ਫਰਵਰੀ (ਸ਼ੁੱਕਰਵਾਰ) : ਬੇਔਲਾਦ ਜੋੜਿਆਂ (ਪਤੀ-ਪਤਨੀ) ਦੀ ਜਾਂਚ
    • 7 ਫਰਵਰੀ (ਸ਼ਨਿੱਚਰਵਾਰ) : ਪਿੱਤੇ ਦੀ ਪੱਥਰੀ, ਬਵਾਸੀਰ, ਭਗੰਦਰ ਤੇ ਪਲਾਸਟਿਕ ਸਰਜਰੀ ਸਬੰਧੀ ਜਾਂਚ
    • 8 ਫਰਵਰੀ (ਐਤਵਾਰ) : ਗੁਰਦੇ ਦੀ ਪੱਥਰੀ, ਪੇਸ਼ਾਬ ਦੀ ਨਾਲੀ ਤੇ ਥੈਲੀ ਦੀ ਪੱਥਰੀ ਤੇ ਗੁਰਦੇ ਦੇ ਰੋਗਾਂ ਦੀ ਜਾਂਚ
    • 9 ਫਰਵਰੀ (ਸੋਮਵਾਰ) : ਨਿਊਰੋ ਸਰਜਰੀ ਤੇ ਨਿਊਰੋਲਾਜੀ ਦੀ ਜਾਂਚ
    • 10 ਫਰਵਰੀ (ਮੰਗਲਵਾਰ): ਕੈਂਸਰ ਰੋਗਾਂ ਦੀ ਜਾਂਚ ਲਈ ਵਿਸ਼ੇਸ਼ ਕੈਂਪ ਲਾਏ ਜਾਣਗੇ