ਸਾਡੇ ਨਾਲ ਸ਼ਾਮਲ

Follow us

18.8 C
Chandigarh
Tuesday, February 3, 2026
More
    Home Breaking News Ludhiana Poli...

    Ludhiana Police Custody News: ਲੁਧਿਆਣਾ ਤੋਂ ਵੱਡੀ ਖਬਰ, ਪੁਲਿਸ ਹਿਰਾਸਤ ’ਚੋਂ ਕੈਦੀ ਭੱਜਿਆ, ਵਿਭਾਗ ਨੂੰ ਪਈਆਂ ਭਾਜੜਾਂ

    Ludhiana Police Custody News
    Ludhiana Police Custody News: ਲੁਧਿਆਣਾ ਤੋਂ ਵੱਡੀ ਖਬਰ, ਪੁਲਿਸ ਹਿਰਾਸਤ ’ਚੋਂ ਕੈਦੀ ਭੱਜਿਆ, ਵਿਭਾਗ ਨੂੰ ਪਈਆਂ ਭਾਜੜਾਂ

    Ludhiana Police Custody News: ਲੁਧਿਆਣਾ (ਸੁਰਿੰਦਰ ਕੁਮਾਰ ਸ਼ਰਮਾ)। ਲੁਧਿਆਣਾ ਦੇ ਸਿਵਲ ਹਸਪਤਾਲ ’ਚ ਸੋਮਵਾਰ ਨੂੰ ਉਸ ਵੇਲੇ ਹਫੜਾ-ਦਫੜੀ ਮਚ ਗਈ, ਜਦੋਂ ਪੁਲਿਸ ਹਿਰਾਸਤ ਵਿੱਚੋਂ ਇੱਕ ਕੈਦੀ ਚਕਮਾ ਦੇ ਕੇ ਫਰਾਰ ਹੋ ਗਿਆ। ਫਰਾਰ ਹੋਇਆ ਕੈਦੀ ਬੋਸਟਲ ਜੇਲ੍ਹ ਵਿੱਚ ਬੰਦ ਸੀ, ਜਿਸ ਨੂੰ ਮੈਡੀਕਲ ਜਾਂਚ ਲਈ ਪੁਲਿਸ ਸੁਰੱਖਿਆ ਹੇਠ ਸਿਵਲ ਹਸਪਤਾਲ ਲਿਆਂਦਾ ਗਿਆ ਸੀ।

    ਖੰਨਾ ਦੇ ਰੀਡਰ ਬ੍ਰਾਂਚ ਐਸਐਸਪੀ ਦਫ਼ਤਰ ਵਿੱਚ ਤਾਇਨਾਤ ਏਐਸਆਈ ਹਰਭਜਨ ਸਿੰਘ ਨੇ ਦੱਸਿਆ ਕਿ ਉਹ ਆਪਣੀ ਟੀਮ ਸਮੇਤ ਛੇ ਕੈਦੀਆਂ ਨੂੰ ਮੈਡੀਕਲ ਜਾਂਚ ਲਈ ਸਿਵਲ ਹਸਪਤਾਲ ਲੈ ਕੇ ਆਏ ਸਨ। ਜਦੋਂ ਉਨ੍ਹਾਂ ਵਿੱਚੋਂ ਇੱਕ ਕੈਦੀ ਨੂੰ ਦਵਾਈ ਲਈ ਆਰਥੋਪੀਡਿਕ ਸਰਜਨ ਕੋਲ ਲਿਜਾਇਆ ਜਾ ਰਿਹਾ ਸੀ, ਤਾਂ ਉਸ ਨੇ ਹਸਪਤਾਲ ਵਿੱਚ ਮੌਜ਼ੂਦ ਮਰੀਜ਼ਾਂ ਦੀ ਭਾਰੀ ਭੀੜ ਦਾ ਫਾਇਦਾ ਉਠਾਉਂਦਿਆਂ ਚਲਾਕੀ ਨਾਲ ਆਪਣੇ ਹੱਥ ਹੱਥਕੜੀਆਂ ਤੋਂ ਛੁਡਾ ਲਏ ਅਤੇ ਮੌਕੇ ਤੋਂ ਭੱਜ ਗਿਆ। Ludhiana Police Custody News

    ਕੈਦੀ ਦੇ ਭੱਜਣ ਹੋਣ ਦੀ ਖ਼ਬਰ ਮਿਲਦੇ ਹੀ ਸਿਵਲ ਹਸਪਤਾਲ ਵਿੱਚ ਅਫ਼ਰਾ-ਤਫ਼ਰੀ ਮਚ ਗਈ ਅਤੇ ਪੁਲਿਸ ਵਿਭਾਗ ਵਿੱਚ ਵੀ ਹਲਚਲ ਪੈਦਾ ਹੋ ਗਈ। ਪੁਲਿਸ ਵੱਲੋਂ ਤੁਰੰਤ ਹਸਪਤਾਲ ਅਤੇ ਆਸ-ਪਾਸ ਦੇ ਇਲਾਕਿਆਂ ਵਿੱਚ ਨਾਕਾਬੰਦੀ ਕਰਕੇ ਭਾਲ ਸ਼ੁਰੂ ਕਰ ਦਿੱਤੀ ਗਈ।

    Read Also : ਅਨੁਸ਼ਾਸਨਹੀਣਤਾ ’ਤੇ ਪੁਲਿਸ ਕਮਿਸ਼ਨਰ ਦਾ ਸਖ਼ਤ ਐਕਸ਼ਨ

    ਏਐਸਆਈ ਹਰਭਜਨ ਸਿੰਘ ਦੇ ਬਿਆਨਾਂ ਦੇ ਆਧਾਰ ’ਤੇ ਮਾਮਲੇ ਸਬੰਧੀ ਭਾਰਤੀ ਦੰਡਾਵਲੀ (ਆਈਪੀਸੀ) ਦੀ ਧਾਰਾ 262 ਤਹਿਤ ਕੇਸ ਦਰਜ ਕਰ ਲਿਆ ਗਿਆ ਹੈ। ਫਿਲਹਾਲ ਪੁਲਿਸ ਟੀਮਾਂ ਵੱਖ-ਵੱਖ ਥਾਵਾਂ ’ਤੇ ਛਾਪੇਮਾਰੀ ਕਰਦਿਆਂ ਭੱਜੇ ਕੈਦੀ ਦੀ ਭਾਲ ਵਿੱਚ ਜੁਟੀਆਂ ਹੋਈਆਂ ਹਨ।