ਸਾਡੇ ਨਾਲ ਸ਼ਾਮਲ

Follow us

18.9 C
Chandigarh
Monday, February 2, 2026
More
    Home Breaking News India Pakista...

    India Pakistan Match: ਨਹੀਂ ਹੋਵੇਗਾ ਟੀ20 ਵਿਸ਼ਵ ਕੱਪ ’ਚ ਭਾਰਤ ਤੇ ਪਾਕਿਸਤਾਨ ਦਾ ਮੈਚ

    India Pakistan Match
    India Pakistan Match: ਨਹੀਂ ਹੋਵੇਗਾ ਟੀ20 ਵਿਸ਼ਵ ਕੱਪ ’ਚ ਭਾਰਤ ਤੇ ਪਾਕਿਸਤਾਨ ਦਾ ਮੈਚ

    ਪਾਕਿਸਤਾਨ ਸਰਕਾਰ ਨੇ ਕੀਤਾ ਐਲਾਨ | India Pakistan Match

    • ਆਈਸੀਸੀ ਨੇ ਕਿਹਾ, ਪੀਸੀਬੀ ਆਪਣੇ ਫੈਸਲੇ ’ਤੇ ਦੋਵਾਰਾ ਵਿਚਾਰ ਕਰੇ

    India Pakistan Match: ਸਪੋਰਟਸ ਡੈਸਕ। 15 ਫਰਵਰੀ ਨੂੰ ਹੋਣ ਵਾਲੇ ਟੀ-20 ਵਿਸ਼ਵ ਕੱਪ ’ਚ ਭਾਰਤ ਤੇ ਪਾਕਿਸਤਾਨ ਵਿਚਕਾਰ ਮੈਚ ਨਹੀਂ ਹੋਵੇਗਾ। ਪਾਕਿਸਤਾਨ ਸਰਕਾਰ ਨੇ ਐਤਵਾਰ ਸ਼ਾਮ ਨੂੰ ਮੈਚ ਦਾ ਬਾਈਕਾਟ ਕਰਨ ਦਾ ਐਲਾਨ ਕੀਤਾ। ਦੋਵੇਂ ਟੀਮਾਂ ਗਰੁੱਪ ਪੜਾਅ ’ਚ ਕੋਲੰਬੋ ਵਿੱਚ ਇੱਕ-ਦੂਜੇ ਦਾ ਸਾਹਮਣਾ ਕਰਨ ਵਾਲੀਆਂ ਸਨ।

    ਹਾਲਾਂਕਿ, ਇਹ ਅਜੇ ਸਪੱਸ਼ਟ ਨਹੀਂ ਹੈ ਕਿ ਜੇਕਰ ਭਾਰਤ ਨਾਕਆਊਟ ’ਚ ਆਇਆ ਤਾਂ ਪਾਕਿਸਤਾਨ ਮੈਚ ਖੇਡੇਗਾ ਜਾ ਨਹੀਂ? ਅੰਤਰਰਾਸ਼ਟਰੀ ਕ੍ਰਿਕੇਟ ਪਰੀਸ਼ਦ (ਆਈਸੀਸੀ) ਨੇ 24 ਜਨਵਰੀ ਨੂੰ ਬੰਗਲਾਦੇਸ਼ ਦੀ ਜਗ੍ਹਾ ਸਕਾਟਲੈਂਡ ਨੂੰ ਟੂਰਨਾਮੈਂਟ ’ਚ ਸ਼ਾਮਲ ਕੀਤਾ ਗਿਆ ਹੈ। ਆਈਸੀਸੀ ਦੇ ਇਸ ਫੈਸਲੇ ਦੇ ਵਿਰੋਧ ਵਿੱਚ, ਪਾਕਿਸਤਾਨ ਨੇ ਭਾਰਤ ਵਿਰੁੱਧ ਮੈਚ ਦਾ ਬਾਈਕਾਟ ਕੀਤਾ। ਇਸ ਤੋਂ ਬਾਅਦ, ਆਈਸੀਸੀ ਨੇ ਪਾਕਿਸਤਾਨ ਕ੍ਰਿਕੇਟ ਬੋਰਡ (ਪੀਸੀਬੀ) ਨੂੰ ਆਪਣੇ ਫੈਸਲੇ ’ਤੇ ਮੁੜ ਵਿਚਾਰ ਕਰਨ ਲਈ ਕਿਹਾ ਹੈ।

    ਇਹ ਖਬਰ ਵੀ ਪੜ੍ਹੋ : Pat Cummins: ਜ਼ਖਮੀ ਪੈਟ ਕੰਮਿਸ ਟੀ20 ਵਿਸ਼ਵ ਕੱਪ ਤੋਂ ਬਾਹਰ, ਮਾਰਸ਼ ਕਰਨਗੇ ਕਪਤਾਨੀ

    ਟੂਰਨਾਮੈਂਟ ਖੇਡਾਂਗੇ, ਪਰ ਭਾਰਤ ਵਿਰੁੱਧ ਮੈਚ ਨਹੀਂ : ਪਾਕਿਸਤਾਨ ਸਰਕਾਰ

    ਪਾਕਿਸਤਾਨ ਨੇ ਐਤਵਾਰ ਨੂੰ ਐਲਾਨ ਕੀਤਾ ਕਿ ਉਹ ਟੀ-20 ਵਿਸ਼ਵ ਕੱਪ 2026 ’ਚ ਹਿੱਸਾ ਲਵੇਗਾ, ਪਰ ਭਾਰਤ ਵਿਰੁੱਧ ਮੈਚ ਦਾ ਬਾਈਕਾਟ ਕਰੇਗਾ। ਪਾਕਿਸਤਾਨ ਸਰਕਾਰ ਨੇ ਇਹ ਫੈਸਲਾ ਅੰਤਰਰਾਸ਼ਟਰੀ ਕ੍ਰਿਕੇਟ ਪਰੀਸ਼ਦ (ਆਈਸੀਸੀ) ਵੱਲੋਂ ਬੰਗਲਾਦੇਸ਼ ਨੂੰ ਟੂਰਨਾਮੈਂਟ ਤੋਂ ਹਟਾਉਣ ਤੋਂ ਬਾਅਦ ਲਿਆ। ਬੰਗਲਾਦੇਸ਼ ਸਰਕਾਰ ਨੇ ਭਾਰਤ ’ਚ ਖੇਡਣ ਬਾਰੇ ਸੁਰੱਖਿਆ ਚਿੰਤਾਵਾਂ ਜ਼ਾਹਰ ਕੀਤੀਆਂ ਸਨ।

    ਸਰਕਾਰ ਨੇ ਐਕਸ (ਟਵਿੱਟਰ) ’ਤੇ ਇੱਕ ਪੋਸਟ ’ ਕਿਹਾ, ‘ਪਾਕਿਸਤਾਨ ਦੇ ਇਸਲਾਮੀ ਗਣਰਾਜ ਦੀ ਸਰਕਾਰ ਆਈਸੀਸੀ ਵਿਸ਼ਵ ਟੀ-20 ਵਿਸ਼ਵ ਕੱਪ 2026 ’ਚ ਪਾਕਿਸਤਾਨ ਕ੍ਰਿਕੇਟ ਟੀਮ ਦੀ ਭਾਗੀਦਾਰੀ ਨੂੰ ਮਨਜ਼ੂਰੀ ਦਿੰਦੀ ਹੈ। ਹਾਲਾਂਕਿ, ਪਾਕਿਸਤਾਨ ਕ੍ਰਿਕੇਟ ਟੀਮ 15 ਫਰਵਰੀ, 2026 ਨੂੰ ਭਾਰਤ ਵਿਰੁੱਧ ਮੈਚ ਵਿੱਚ ਮੈਦਾਨ ’ਤੇ ਨਹੀਂ ਉਤਰੇਗੀ।’ India Pakistan Match

    ਆਈਸੀਸੀ ਬੋਲਿਆ, ਪਾਕਿਸਤਾਨ ਨੂੰ ਆਪਣੇ ਫੈਸਲੇ ’ਤੇ ਮੁੜ ਵਿਚਾਰ ਕਰਨਾ ਚਾਹੀਦਾ ਹੈ

    ਆਈਸੀਸੀ ਨੇ ਰਾਤ 11 ਵਜੇ ਇੱਕ ਮੀਡੀਆ ਰਿਲੀਜ਼ ’ਚ ਕਿਹਾ, ‘ਅਸੀਂ ਪਾਕਿਸਤਾਨ ਕ੍ਰਿਕੇਟ ਬੋਰਡ (ਪੀਸੀਬੀ) ਤੋਂ ਅਧਿਕਾਰਤ ਪੁਸ਼ਟੀ ਦੀ ਉਡੀਕ ਕਰ ਰਹੇ ਹਾਂ। ਆਈਸੀਸੀ ਸਰਕਾਰ ਦੇ ਫੈਸਲਿਆਂ ਦਾ ਸਮਰਥਨ ਕਰਦਾ ਹੈ, ਪਰ ਪਾਕਿਸਤਾਨ ਦੇ ਫੈਸਲੇ ਦਾ ਦੁਨੀਆ ਭਰ ’ਚ ਕ੍ਰਿਕੇਟ ਈਕੋਸਿਸਟਮ ’ਤੇ ਪ੍ਰਭਾਵ ਪਵੇਗਾ। ਆਈਸੀਸੀ ਨੂੰ ਉਮੀਦ ਹੈ ਕਿ ਪੀਸੀਬੀ ਆਪਣੇ ਫੈਸਲੇ ’ਤੇ ਮੁੜ ਵਿਚਾਰ ਕਰੇਗਾ ਤਾਂ ਜੋ ਦੁਨੀਆ ਭਰ ’ਚ ਕ੍ਰਿਕੇਟ ਪ੍ਰਣਾਲੀ ਪ੍ਰਭਾਵਿਤ ਨਾ ਹੋਵੇ। ਪਾਕਿਸਤਾਨ ਖੁਦ ਆਈਸੀਸੀ ਦਾ ਮੈਂਬਰ ਹੈ। ਅਸੀਂ ਉਮੀਦ ਕਰਦੇ ਹਾਂ ਕਿ ਪਾਕਿਸਤਾਨ ਅੰਤਿਮ ਫੈਸਲਾ ਲੈਣ ਤੋਂ ਪਹਿਲਾਂ ਸਾਰੇ ਹਿੱਸੇਦਾਰਾਂ ਨੂੰ ਧਿਆਨ ਵਿੱਚ ਰੱਖੇਗਾ।’