ਸਾਡੇ ਨਾਲ ਸ਼ਾਮਲ

Follow us

13.6 C
Chandigarh
Sunday, February 1, 2026
More
    Home Breaking News Faridkot News...

    Faridkot News: ਐਸਐਸਪੀ ਡਾ. ਪ੍ਰਗਿਆ ਜੈਨ ਵੱਲੋਂ ਸੁਰੱਖਿਆ ਪ੍ਰਬੰਧਾਂ ਦੀ ਕੀਤੀ ਸਮੀਖਿਆ

    Faridkot-News
    Faridkot News: ਐਸਐਸਪੀ ਡਾ. ਪ੍ਰਗਿਆ ਜੈਨ ਵੱਲੋਂ ਸੁਰੱਖਿਆ ਪ੍ਰਬੰਧਾਂ ਦੀ ਕੀਤੀ ਸਮੀਖਿਆ

    ਇਸ ਦੌਰਾਨ ਆਮ ਪਬਲਿਕ ਨੂੰ ਮਿਲ ਕੇ ਉਨ੍ਹਾਂ ਦਾ ਵੀ ਲਿਆ ਫੀਡਬੈਕ

    Faridkot News: (ਗੁਰਪ੍ਰੀਤ ਪੱਕਾ) ਫਰੀਦਕੋਟ। ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਪੰਜਾਬ ਨੂੰ ਸੁਰੱਖਿਅਤ ਸੂਬਾ ਬਣਾਈ ਰੱਖਣ ਦੀ ਮੁਹਿੰਮ ਤਹਿਤ ਪੰਜਾਬ ਦੇ ਡਾਇਰੈਕਟਰ ਜਨਰਲ ਆਫ ਪੁਲਿਸ (ਡੀਜੀਪੀ) ਗੌਰਵ ਯਾਦਵ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਕਾਨੂੰਨ ਵਿਵਸਥਾ ਨੂੰ ਹੋਰ ਮਜ਼ਬੂਤ ਕਰਨ ਅਤੇ ਪੁਲਿਸ-ਜਨਤਾ ਦੇ ਸੰਬੰਧ ਮਜ਼ਬੂਤ ਬਣਾਉਣ ਦੇ ਉਦੇਸ਼ ਨਾਲ, ਐਸਐਸਪੀ ਡਾ. ਪ੍ਰਗਿਆ ਜੈਨ ਵੱਲੋਂ ਸ਼ਨਿੱਚਰਵਾਰ ਰਾਤ ‘ਨਾਈਟ ਡੋਮੀਨੇਸ਼ਨ’ ਤਹਿਤ ਜ਼ਿਲ੍ਹੇ ਦੇ ਅੰਦਰ ਅਚਾਨਕ ਦੌਰਾ ਕੀਤਾ ਗਿਆ। ਇਸ ਦੌਰਾਨ ਉਨ੍ਹਾਂ ਵੱਲੋਂ ਵੱਖ-ਵੱਖ ਨਾਕਿਆਂ ਦੀ ਜਾਂਚ ਕੀਤੀ ਗਈ ਅਤੇ ਪੁਲਿਸ ਅਧਿਕਾਰੀਆਂ ਅਤੇ ਆਮ ਨਾਗਰਿਕਾਂ ਨਾਲ ਸਿੱਧੀ ਗੱਲਬਾਤ ਕੀਤੀ ਗਈ।

    ਦੇਰ ਰਾਂਤ ਕੀਤੀ ਗਈ ਇਸ ਜਾਚ ਦਾ ਮੁੱਖ ਉਦੇਸ਼ ਨਾਈਟ ਡੋਮੀਨੇਸ਼ਨ ਮੁਹਿੰਮ ਦੀ ਪ੍ਰਭਾਵਸ਼ੀਲਤਾ ਦੀ ਜਾਂਚ ਕਰਨਾ, ਵਿਸ਼ੇਸ਼ ਨਾਕਿਆਂ ਦੀ ਕਾਰਗੁਜ਼ਾਰੀ ਦੀ ਸਮੀਖਿਆ ਕਰਨਾ ਅਤੇ ਮੈਦਾਨੀ ਪੱਧਰ ‘ਤੇ ਪੁਲਿਸ ਦੇ ਕੰਮ ਦੀ ਸਮੀਖਿਆ ਕਰਨਾ ਸੀ। ਇਸ ਦੌਰਾਨ ਐਸ.ਐਸ.ਪੀ ਵੱਲੋਂ ਆਮ ਲੋਕਾਂ ਨਾਲ ਮੁਲਾਕਾਤ ਕਰਕੇ ਪੁਲਿਸ ਪ੍ਰਤੀ ਉਨ੍ਹਾਂ ਦੇ ਤਜ਼ਰਬਿਆਂ ਬਾਰੇ ਵੀ ਜਾਣਕਾਰੀ ਪ੍ਰਾਪਤ ਕੀਤੀ। ਉਨ੍ਹਾਂ ਕਿਹਾ, “ਮੈਨੂੰ ਇਹ ਜਾਣ ਕੇ ਖੁਸ਼ੀ ਹੋਈ ਹੈ ਕਿ ਵਧੇਰੇ ਪੁਲਿਸ ਮੌਜ਼ੂਦਗੀ ਕਾਰਨ ਲੋਕ ਆਪਣੇ ਆਪ ਨੂੰ ਜ਼ਿਆਦਾ ਸੁਰੱਖਿਅਤ ਮਹਿਸੂਸ ਕਰ ਰਹੇ ਹਨ। ਸਾਡਾ ਮਕਸਦ ਨਾਗਰਿਕਾਂ ਦੀ ਸੁਰੱਖਿਆ ਯਕੀਨੀ ਬਣਾਉਣਾ ਅਤੇ ਪਾਰਦਰਸ਼ੀ ਤੇ ਜਵਾਬਦੇਹ ਪੁਲਿਸਿੰਗ ਰਾਹੀਂ ਲੋਕਾਂ ਦਾ ਭਰੋਸਾ ਮਜ਼ਬੂਤ ਕਰਨਾ ਹੈ।”

    ਉਨ੍ਹਾਂ ਜਮੀਨੀ ਪੱਧਰ ’ਤੇ ਤਾਇਨਾਤ ਪੁਲਿਸ ਕਰਮਚਾਰੀਆਂ ਨਾਲ ਵੀ ਗੱਲਬਾਤ ਕੀਤੀ, ਵਿਸ਼ੇਸ਼ ਨਾਕਿਆਂ ਦੀ ਕਾਰਗੁਜ਼ਾਰੀ ਦੀ ਸਮੀਖਿਆ ਕੀਤੀ ਅਤੇ ਉਨ੍ਹਾਂ ਨੂੰ ਉੱਚ ਪੱਧਰੀ ਪੇਸ਼ੇਵਰਾਨਾ ਮਿਆਰ ਬਰਕਰਾਰ ਰੱਖਣ ਲਈ ਉਤਸ਼ਾਹਿਤ ਕੀਤਾ। ਐਸ.ਐਸ.ਪੀ ਨੇ ਜ਼ੋਰ ਦੇ ਕੇ ਕਿਹਾ, “ਸੁਰੱਖਿਆ ਨੂੰ ਹੋਰ ਮਜ਼ਬੂਤ ਬਣਾਉਣ ਅਤੇ ਪ੍ਰਭਾਵਸ਼ਾਲੀ ਕਾਨੂੰਨੀ ਕਾਰਵਾਈ ਯਕੀਨੀ ਬਣਾਉਣ ਲਈ ਇਹ ਵਿਸ਼ੇਸ਼ ਵਾਹਨ ਚੈਕਿੰਗ ਜਾਰੀ ਰਹੇਗੀ।”

    ਇਹ ਵੀ ਪੜ੍ਹੋ: Budget 2026: 1 ਅਪਰੈਲ ਤੋਂ ਬਦਲੇਗਾ ਆਮਦਨ ਕਰ ਕਾਨੂੰਨ, ਤੁਹਾਡੀ ਕਮਾਈ ਤੇ ਬੱਚਤ ’ਤੇ ਕੀ ਹੋਵੇਗਾ ਅਸਰ, ਦੋ ਮਿੰਟਾਂ ’ਚ …

    ਐਸ.ਐਸ.ਪੀ ਵੱਲੋਂ ਇਸ ਦੌਰਾਨ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਇਹ ਚੈਕਿੰਗ ਆਪਰੇਸ਼ਨ ਅਪਰਾਧਿਕ ਅਨਸਰਾਂ ਖਿਲਾਫ ਸ਼ੁਰੂ ਕੀਤੀ ਗਈ ਮੁਹਿੰਮ ‘ਗੈਗਸਟਰਾਂ ਤੇ ਵਾਰ’ ਦਾ ਹਿੱਸਾ ਹਨ। ਜਿਸ ਤਹਿਤ ਫ਼ਰੀਦਕੋਟ ਦੀਆ ਸਾਰੀਆਂ ਜਨਤਕ ਥਾਂਵਾਂ ਅਤੇ ਅਹਿਮ ਪੁਆਇੰਟਾਂ ’ਤੇ ਗਜਟਿਡ ਪੁਲਿਸ ਅਧਿਕਾਰੀ ਅਤੇ ਮੁੱਖ ਅਫਸਰ ਥਾਣਾ ਰਾਤ ਸਮੇਂ ਖੁਦ ਨਾਕਾ ’ਤੇ ਮੌਜੂਦ ਰਹਿ ਕੇ ਚੈਕਿੰਗ ਕਰ ਰਹੇ ਹਨ। ਇਸ ਦੌਰਾਨ ਕੈਮਰਿਆਂ ਰਾਹੀ ਵੀ ਚੈਕਿੰਗ ਵੀ ਕੀਤੀ ਜਾਦੀ ਹੈ। ਐਸ.ਐਸ.ਪੀ ਫਰੀਦਕੋਟ ਨੇ ਇਹ ਸਪੱਸ਼ਟ ਕੀਤਾ ਕਿ ਸਾਡਾ ਮੁੱਖ ਮਕਸਦ ਹੈ ਕਿ ਜਿਹੜੇ ਵੀ ਵਾਹਨ ਅਤੇ ਵਿਅਕਤੀ ਬਾਹਰੋਂ ਜ਼ਿਲ੍ਹੇ ਅੰਦਰ ਦਾਖਿਲ ਹੁੰਦੇ ਹਨ, ਉਹਨਾ ਦੀ ਇੱਕ ਬਾਰੀਕੀ ਨਾਲ ਚੈਕਿੰਗ ਹੋ ਕੇ ਹੀ ਜ਼ਿਲ੍ਹੇ ਅੰਦਰ ਦਾਖਿਲ ਹੋਣ। ਇਸ ਵਿੱਚ ਸਪੈਸ਼ਲ ਫੋਕਸ ਖਾਸ ਤੌਰ ’ਤੇ 2 ਪਹੀਆ ਵਾਹਨਾਂ ’ਤੇ ਹੈ।

    ਇਸ ਦੌਰਾਨ ਉਨ੍ਹਾਂ ਆਮ ਪਬਲਿਕ ਨੂੰ ਵੀ ਅਪੀਲ ਕੀਤੀ ਕਿ ਆਪਣੇ ਵਹੀਕਲਾ ਦੇ ਪੂਰੇ ਦਸਤਾਵੇਜ ਨਾਲ ਲੈ ਕੇ ਚੱਲਣ ਤਾਂ ਜੋ ਚੈਕਿੰਗ ਦੌਰਾਨ ਉਹਨਾ ਨੂੰ ਕੋਈ ਸਮੱਸ਼ਿਆ ਨਾ ਆਵੇ। ਉਨ੍ਹਾਂ ਦੁਹਰਾਇਆ ਕਿ ਪੰਜਾਬ ਪੁਲਿਸ ਦਾ ਮੁੱਖ ਉਦੇਸ਼ ਲੋਕਾਂ ਲਈ ਸਰਗਰਮ ਅਤੇ ਪ੍ਰਭਾਵਸ਼ਾਲੀ ਪੁਲਿਸਿੰਗ ਪ੍ਰਦਾਨ ਕਰਨਾ ਹੈ। ਇਸ ਦਰਮਿਆਨ, ਉਹਨਾ ਵੱਲੋਂ ਅਪਰਾਧ ਨਿਯੰਤਰਣ ਲਈ ਵਰਤੇ ਜਾ ਰਹੇ ਐਪਸ, ਜਿਵੇਂ ਕਿ ਵਾਹਨ ਅਤੇ ਪਾਈਸ (ਪੰਜਾਬ ਏ.ਆਈ ਸਿਸਟਮ) ਦੀ ਮੈਦਾਨੀ ਪੱਧਰ ‘ਤੇ ਕਾਰਗੁਜ਼ਾਰੀ ਦੀ ਵੀ ਸਮੀਖਿਆ ਕੀਤੀ ਗਈ। Faridkot News