ਸਾਡੇ ਨਾਲ ਸ਼ਾਮਲ

Follow us

13.6 C
Chandigarh
Sunday, February 1, 2026
More
    Home Breaking News ਮਾਨਵਤਾ ਦੇ ਨਾਇ...

    ਮਾਨਵਤਾ ਦੇ ਨਾਇਕ ਸੰਤ ਸ਼੍ਰੋਮਣੀ ਸ੍ਰੀ ਗੁਰੂ ਰਵਿਦਾਸ ਜੀ

    Saint Ravidas Biography
    ਮਾਨਵਤਾ ਦੇ ਨਾਇਕ ਸੰਤ ਸ਼੍ਰੋਮਣੀ ਸ੍ਰੀ ਗੁਰੂ ਰਵਿਦਾਸ ਜੀ

    Saint Ravidas Biography: ਸੰਤ ਸ਼੍ਰੋਮਣੀ ਸ੍ਰੀ ਗੁਰੂ ਰਵਿਦਾਸ ਜੀ ਦਾ ਪ੍ਰਕਾਸ਼ ਉਤਸਵ ਭਾਰਤ ਦੀ ਸੱਭਿਆਚਾਰਕ ਰਾਜਧਾਨੀ ਕਾਸ਼ੀ (ਮੌਜ਼ੂਦਾ ਵਾਰਾਣਸੀ) ਦੇ ਨੇੜੇ ਮਾਂਡੂਰ ਨਾਂਅ ਦੇ ਪਿੰਡ ਵਿੱਚ ਬਿਕਰਮੀ ਸੰਮਤ 1433 ’ਚ ਭਾਵ ਲਗਭਗ 1377 ਈਸਵੀ ਵਿੱਚ ਮਾਘ ਮਹੀਨੇ ਦੀ ਪੂਰਨਮਾਸ਼ੀ ਦੇ ਦਿਨ ਹੋਇਆ ਮੰਨਿਆ ਜਾਂਦਾ ਹੈ। ਭਾਰਤੀ ਪਰੰਪਰਾ ਵਿੱਚ ਇਹ ਇੱਕ ਸਵੀਕਾਰਿਆ ਹੋਇਆ ਤੱਥ ਹੈ ਕਿ ਜਦੋਂ-ਜਦੋਂ ਸਮਾਜ ਬੇਇਨਸਾਫ਼ੀ, ਭੇਦਭਾਵ ਅਤੇ ਅਧਰਮ ਦੇ ਬੋਝ ਹੇਠ ਦੱਬਿਆ ਹੁੰਦਾ ਹੈ, ਉਦੋਂ-ਉਦੋਂ ਕਿਸੇ ਨਾ ਕਿਸੇ ਰੂਪ ਵਿੱਚ ਸੰਤ-ਮਹਾਪੁਰਸ਼ ਅਵਤਾਰ ਧਾਰਦੇ ਹਨ, ਉਨ੍ਹਾਂ ਨੇ ਆਪਣੇ ਵਿਚਾਰਾਂ, ਆਚਰਣ ਅਤੇ ਬਾਣੀ ਰਾਹੀਂ ਸਮਾਜ ਨੂੰ ਨਵੀਂ ਦਿਸ਼ਾ ਦਿੰਦੇ ਹਨ ਸ੍ਰੀ ਗੁਰੂ ਰਵਿਦਾਸ ਜੀ ਵੀ ਅਜਿਹੇ ਹੀ ਮਹਾਪੁਰਸ਼ ਸਨ। Saint Ravidas Biography

    ਇਹ ਖਬਰ ਵੀ ਪੜ੍ਹੋ : Sunam News: ਵਿਦੇਸ਼ ਨਾ ਜਾ ਸਕਣ ਦੇ ਦੁੱਖ ਨੇ ਨੌਜਵਾਨ ਦੇ ਪੀਤੇ ਸਾਹ

    ਜਿਨ੍ਹਾਂ ਦੀਆਂ ਪਵਿੱਤਰ ਯਾਦਾਂ ਅਤੇ ਵਿਚਾਰ ਅੱਜ ਵੀ ਸ਼ਰਧਾ ਅਤੇ ਸਤਿਕਾਰ ਨਾਲ ਯਾਦ ਕੀਤੇ ਜਾਂਦੇ ਹਨ ਭਗਤੀ ਕਾਲ ਦੇ ਪ੍ਰਮੁੱਖ ਸੰਤਾਂ ਵਿੱਚ ਸ੍ਰੀ ਗੁਰੂ ਰਵਿਦਾਸ ਜੀ ਦਾ ਸਥਾਨ ਬਹੁਤ ਵਿਸ਼ੇਸ਼ ਹੈ। ਉਹ ਸਿਰਫ਼ ਅਧਿਆਤਮਿਕ ਸੰਤ ਹੀ ਨਹੀਂ ਸਨ, ਸਗੋਂ ਇੱਕ ਜਾਗਰੂਕ ਸਮਾਜ ਸੁਧਾਰਕ ਅਤੇ ਕਰਮਯੋਗੀ ਵੀ ਸਨ। ਉਨ੍ਹਾਂ ਦੀ ਸ਼ਖਸੀਅਤ ਸ਼ਾਂਤ, ਨਿਮਰ ਅਤੇ ਪ੍ਰਭਾਵਸ਼ਾਲੀ ਸੀ। ਉਨ੍ਹਾਂ ਨੇ ਆਪਣੇ ਸਮੇਂ ਵਿੱਚ ਸਮਾਜ ਅਤੇ ਧਰਮ ਵਿੱਚ ਫੈਲੀਆਂ ਕੁਰੀਤੀਆਂ, ਪਾਖੰਡ ਅਤੇ ਦਿਖਾਵੇ ਦਾ ਪੱਕੇ ਇਰਾਦੇ ਨਾਲ ਵਿਰੋਧ ਕੀਤਾ। ਸਰਲ ਭਗਤੀ, ਸਹਿਜ ਭਾਸ਼ਾ ਅਤੇ ਵਿਹਾਰਕ ਉਪਦੇਸ਼ਾਂ ਰਾਹੀਂ ਉਨ੍ਹਾਂ ਨੇ ਆਮ ਜਨਤਾ ਨੂੰ ਆਤਮਸਨਮਾਨ ਅਤੇ ਸੱਚੇ ਧਰਮ ਦਾ ਰਾਹ ਦਿਖਾਇਆ।

    ਉਨ੍ਹਾਂ ਲਈ ਭਗਤੀ ਦਾ ਅਰਥ ਸੀ ਮਨੁੱਖ ਤੋਂ ਮਨੁੱਖ ਦਾ ਪਿਆਰ ਅਤੇ ਈਸ਼ਵਰ ਦੀ ਭਗਤੀ ਨੂੰ ਮਨੁੱਖੀ ਸੇਵਾ ਨਾਲ ਜੋੜਨਾ। ਸ੍ਰੀ ਗੁਰੂ ਰਵਿਦਾਸ ਜੀ ਦਾ ਮੂਲ ਸੰਦੇਸ਼ ਸੁਤੰਤਰਤਾ, ਸਮਾਨਤਾ ਅਤੇ ਕਿਰਤ ਦੀ ਸ਼ਾਨ ’ਤੇ ਅਧਾਰਿਤ ਸੀ। ਉਹ ਮੰਨਦੇ ਸਨ ਕਿ ਹਰ ਮਨੁੱਖ ਜਨਮ ਤੋਂ ਸਮਾਨ ਹੈ ਅਤੇ ਕਿਸੇ ਵੀ ਤਰ੍ਹਾਂ ਦਾ ਊਚ-ਨੀਚ ਜਾਂ ਜਾਤੀ ਅਧਾਰਿਤ ਭੇਦਭਾਵ ਮਾਨਵਤਾ ਵਿਰੁੱਧ ਹੈ। ਉਨ੍ਹਾਂ ਅਨੁਸਾਰ ਇਨਸਾਨ ਦਾ ਸਭ ਤੋਂ ਵੱਡਾ ਧਰਮ ਇਨਸਾਨੀਅਤ ਹੈ। ਸੰਸਾਰ ਦੇ ਸਾਰੇ ਧਰਮ ਪਿਆਰ, ਦਇਆ ਅਤੇ ਸਦਭਾਵਨਾ ਦਾ ਸੰਦੇਸ਼ ਦਿੰਦੇ ਹਨ। ਜੋ ਵਿਚਾਰ ਜਾਂ ਆਚਰਣ ਨਫ਼ਰਤ ਅਤੇ ਭੇਦਭਾਵ ਨੂੰ ਜਨਮ ਦਿੰਦਾ ਹੈ, ਉਹ ਸੱਚਾ ਧਰਮ ਨਹੀਂ ਹੋ ਸਕਦਾ। Saint Ravidas Biography

    ਇਹੀ ਕਾਰਨ ਹੈ ਕਿ ਸਦੀਆਂ ਬਾਅਦ ਵੀ ਸ੍ਰੀ ਗੁਰੂ ਰਵਿਦਾਸ ਜੀ ਦੀ ਪਵਿੱਤਰ ਬਾਣੀ ਅੱਜ ਦੇ ਸਮਾਜ ਲਈ ਓਨੀ ਹੀ ਸਹੀ ਤੇ ਢੁੱਕਵੀਂ ਹੈ, ਜਿੰਨੀ ਉਨ੍ਹਾਂ ਦੇ ਸਮੇਂ ਵਿੱਚ ਸੀ।ਵਰਤਮਾਨ ਯੁੱਗ ਵਿੱਚ ਤਕਨੀਕੀ ਵਿਕਾਸ ਨੇ ਜੀਵਨ ਨੂੰ ਸਹੂਲਤਾਂ ਭਰਿਆ ਤਾਂ ਬਣਾਇਆ ਹੈ, ਪਰ ਇਸ ਨਾਲ ਮਨੁੱਖੀ ਕਦਰਾਂ-ਕੀਮਤਾਂ ਵਿੱਚ ਕਮੀ ਵੀ ਵੇਖਣ ਨੂੰ ਮਿਲ ਰਹੀ ਹੈ। ਸਮਾਜਿਕ ਸਬੰਧ ਕਮਜ਼ੋਰ ਹੋ ਰਹੇ ਹਨ ਅਤੇ ਨੈਤਿਕਤਾ ਦੀ ਜਗ੍ਹਾ ਸੁਆਰਥ ਲੈ ਰਿਹਾ ਹੈ। ਨੌਜਵਾਨਾਂ ਵਿੱਚ ਅਸੰਤੋਸ਼ ਅਤੇ ਹਿੰਸਕ ਰੁਝਾਨਾਂ ਦਾ ਵਧਣਾ ਸਮਾਜ ਲਈ ਚਿੰਤਾ ਦਾ ਵਿਸ਼ਾ ਹੈ। ਅਜਿਹੇ ਸਮੇਂ ਵਿੱਚ ਸ੍ਰੀ ਗੁਰੂ ਰਵਿਦਾਸ ਜੀ ਦੇ ਵਿਚਾਰ ਸਾਨੂੰ ਯਾਦ ਕਰਾਉਂਦੇ ਹਨ ਕਿ ਸੱਚਾ ਵਿਕਾਸ ਸਿਰਫ਼ ਭੌਤਿਕ, ਪਦਾਰਥਾਂ ਦੀ ਉੱਨਤੀ ਨਾਲ ਨਹੀਂ।

    ਸਗੋਂ ਮਨੁੱਖੀ ਕਦਰਾਂ-ਕੀਮਤਾਂ ਦੀ ਰੱਖਿਆ ਨਾਲ ਸੰਭਵ ਹੈ।ਸ੍ਰੀ ਗੁਰੂ ਰਵਿਦਾਸ ਜੀ ਦੀ ਪਵਿੱਤਰ ਬਾਣੀ ਦਾ ਕੇਂਦਰ ਹਮੇਸ਼ਾ ਉਹ ਵਰਗ ਰਿਹਾ ਹੈ, ਜੋ ਸਮਾਜ ਵਿੱਚ ਸੋਸ਼ਣ ਅਤੇ ਅਣਗੌਲ਼ਤਾ ਦਾ ਸ਼ਿਕਾਰ ਰਿਹਾ ਹੈ। ਉਨ੍ਹਾਂ ਨੇ ਦਲਿਤ, ਵੰਚਿਤ ਅਤੇ ਕਿਰਤੀ ਸਮਾਜ ਨੂੰ ਆਤਮਸਨਮਾਨ ਨਾਲ ਜਿਉਣ ਦੀ ਪ੍ਰੇਰਨਾ ਦਿੱਤੀ। ਉਨ੍ਹਾਂ ਦੀਆਂ ਸਿੱਖਿਆਵਾਂ ਮਨੁੱਖ ਨੂੰ ਕਰਮ ਅਤੇ ਕਿਰਤ ਰਾਹੀਂ ਆਪਣੇ ਪੈਰਾਂ ’ਤੇ ਖੜ੍ਹੇ ਹੋਣ ਦੀ ਪ੍ਰੇਰਨਾ ਦਿੰਦੀਆਂ ਹਨ। ਸਵੈ-ਮਾਣ, ਮਿਹਨਤ ਅਤੇ ਆਤਮਨਿਰਭਰਤਾ ਉਨ੍ਹਾਂ ਦੇ ਦਰਸ਼ਨ ਦੇ ਮੁੱਖ ਸਤੰਭ ਹਨ। Saint Ravidas Biography

    ਸ੍ਰੀ ਗੁਰੂ ਰਵਿਦਾਸ ਜੀ ਦੀਆਂ ਸਿੱਖਿਆਵਾਂ ਭਗਤੀ, ਦਰਸ਼ਨ ਅਤੇ ਜੀਵਨ-ਸ਼ੈਲੀ ਦਾ ਸੁੰਦਰ ਤਾਲਮੇਲ ਪੇਸ਼ ਕਰਦੀਆਂ ਹਨ।ਉਹ ਸਮਾਜਿਕ ਨਾਬਰਾਬਰੀ ਨਾਲ ਗ੍ਰਸਤ ਮਨੁੱਖ ਨੂੰ ਉੱਚਾ ਚੁੱਕਣ ਦਾ ਰਾਹ ਦਿਖਾਉਂਦੀਆਂ ਹਨ ਅਤੇ ਉਸ ਨੂੰ ਇਹ ਵਿਸ਼ਵਾਸ ਦਿਵਾਉਂਦੀਆਂ ਹਨ ਕਿ ਬਦਲਾਅ ਸੰਭਵ ਹੈ। ਉਨ੍ਹਾਂ ਦੀ ਪਵਿੱਤਰ ਬਾਣੀ ਸੋਸ਼ਣ ਵਿਰੁੱਧ ਇੱਕ ਨੈਤਿਕ ਤਾਕਤ ਬਣ ਕੇ ਸਮਾਜ ਦੇ ਕਮਜ਼ੋਰ ਵਰਗਾਂ ਲਈ ਸੁਰੱਖਿਆ ਕੱਵਚ ਦਾ ਕੰਮ ਕਰਦੀ ਹੈ। Saint Ravidas Biography

    ਅੱਜ ਦੇ ਦੌਰ ਵਿੱਚ ਜਦੋਂ ਸਮਾਜ ਵਿੱਚ ਸੌੜਤਾ, ਮੁਕਾਬਲੇਬਾਜ਼ੀ, ਅਮੀਰ-ਗਰੀਬ ਦਾ ਫ਼ਰਕ ਅਤੇ ਉੂਚ-ਨੀਚ ਦੀ ਮਾਨਸਿਕਤਾ ਵਧ ਰਹੀ ਹੈ, ਉਦੋਂ ਸ੍ਰੀ ਗੁਰੂ ਰਵਿਦਾਸ ਜੀ ਦਾ ਬਰਾਬਰੀ ਅਤੇ ਮਨੁੱਖਤਾ ਪ੍ਰਤੀ ਪ੍ਰੇਮ ਦਾ ਸੰਦੇਸ਼ ਹੋਰ ਵੱਧ ਪ੍ਰਸੰਗਿਕ ਹੋ ਜਾਂਦਾ ਹੈ। ਉਨ੍ਹਾਂ ਦੀ ਬਾਣੀ ਆਧੁਨਿਕ ਸਮਾਜ ਵਿੱਚ ਭਾਈਚਾਰਾ ਅਤੇ ਸਮਾਜਿਕ ਨਿਆਂ ਦੀ ਸਥਾਪਨਾ ਵਿੱਚ ਮਹੱਤਵਪੂਰਨ ਭੂਮਿਕਾ ਨਿਭਾ ਸਕਦੀ ਹੈ। ਸ੍ਰੀ ਗੁਰੂ ਰਵਿਦਾਸ ਜੀ ਦਾ ਵਿਚਾਰ-ਦਰਸ਼ਨ ਸਾਨੂੰ ਇਹ ਸਿਖਾਉਂਦਾ ਹੈ ਕਿ ਸੱਚੀ ਭਗਤੀ ਉਹੀ ਹੈ, ਜੋ ਮਾਨਵਤਾ ਨੂੰ ਜੋੜਦੀ ਹੈ ਅਤੇ ਸਮਾਜ ਨੂੰ ਇੱਕ ਸੂਤਰ ਵਿੱਚ ਪਿਰੋਂਦੀ ਹੈ। Saint Ravidas Biography

    (ਇਹ ਲੇਖਕ ਦੇ ਆਪਣੇ ਵਿਚਾਰ ਹਨ)
    ਡਾ. ਹਵਾ ਸਿੰਘ