ਸੇਵਿੰਗ ‘ਤੇ ਵਿਆਜ਼ ਦਰਾਂ 1.25 ਫੀਸਦੀ ਤੱਕ ਵਧਾਈਆਂ | Punjab National Bank
ਨਵੀਂ ਦਿੱਲੀ(ਏਜੰਸੀ)। ਜਨਤਕ ਖੇਤਰ ਦੇ ਪੰਜਾਬ ਨੈਸ਼ਨਲ ਬੈਂਕ ਨੇ ਆਪਣੇ ਖਾਤਾਧਾਰਕਾਂ ਨੂੰ ਨਵੇਂ ਸਾਲ ਦਾ ਤੋਹਫ਼ਾ ਦਿੰਦਿਆਂ ਵੱਖ-ਵੱਖ ਮਿਆਦ ਦੀ 10 ਕਰੋੜ ਰੁਪਏ ਤੱਕ ਦੀ ਸੇਵਿੰਗ ‘ਤੇ ਵਿਆਜ਼ ਦਰਾਂ ਵਿੱਚ 1.2 ਫੀਸਦੀ ਤੱਕ ਵਾਧਾ ਕਰਨ ਦਾ ਐਲਾਨ ਕੀਤਾ ਹੈ। ਇਹ ਦਰਾਂ ਪਹਿਲੀ ਜਨਵਰੀ ਤੋਂ ਲਾਗੂ ਹੋਣਗੀਆਂ। ਬੈਂਕ ਅਨੁਸਾਰ ਇੱਕ ਕਰੋੜ ਰੁਪਏ ਤੱਕ ਦੀ ਰਕਮ ਲਈ 7.29 ਦਿਨ ਦੀ ਐਫ਼ਡੀ ਰਕਮ ‘ਤੇ ਵਿਆਜ਼ ਦਰ ਚਾਰ ਫੀਸਦੀ ਤੋਂ ਵਧਾ ਕੇ 5.25 ਫੀਸਦੀ ਕਰ ਦਿੱਤਾ ਗਿਆ ਹੈ। (Punjab National Bank)
ਇਹ ਵੀ ਪੜ੍ਹੋ : ਕੀ ਤੁਹਾਡੀ ਗੱਡੀ ’ਤੇ ਵੀ ਨਹੀਂ ਹੈ ਹਾਈ ਸਕਿਊਰਿਟੀ ਨੰਬਰ ਪਲੇਟ? ਤਾਂ ਪਵੇਗਾ 5000 ਰੁਪਏ ਜ਼ੁਰਮਾਨਾ
ਇਸੇ ਤਰ੍ਹਾਂ 30-45 ਦਿਨ ਦੀ ਐਫ਼ਡੀ ਰਕਮ ‘ਤੇ ਵਿਆਜ਼ ਦਰ 4.50 ਤੋਂ ਵਧਾ ਕੇ 5.25 ਫੀਸਦੀ ਕਰ ਦਿੱਤੀ ਗਈ ਹੈ। 46-90 ਦਿਨ ਦੀ ਐਫ਼ਡੀ ‘ਤੇ ਵਿਆਜ਼ ਦਰ 6.25 ਫੀਸਦੀ ਵਿਆਜ਼ ਮਿਲੇਗਾ ਜੋ ਪਹਿਲਾਂ 5.50 ਫੀਸਦੀ ਸੀ। 91.179 ਦਿਨ ਦੀ ਜਮ੍ਹਾ ‘ਤੇ ਛੇ ਤੋਂ ਵਧਾ ਕੇ 6.25 ਫੀਸਦੀ ਕਰ ਦਿੱਤਾ ਗਿਆ ਹੈ।ਬੈਂਕ ਇੱਕ ਤੋਂ ਦਸ ਕਰੋੜ ਰੁਪਏ ਤੱਕ ਦੀ ਵੱਡੀ ਰਕਮ ਦੀ 7.45 ਦਿਨ ਦੀ ਮਿਆ ਵਾਲੀ ਜਮ੍ਹਾ ‘ਤੇ ਹੁਣ ਚਾਰ ਦੀ ਜਗ੍ਹਾ 4.8 ਫੀਸਦੀ ਵਿਆਜ਼ ਦੇਵੇਗਾ। ਇਸੇ ਤਰ੍ਹਾਂ 46-179 ਦਿਨ ਦੀ ਜਮ੍ਹਾ ‘ਤੇ ਚਾਰ ਦੀ ਜਗ੍ਹਾ 4.9 ਫੀਸਦੀ, 180-344 ਦਿਨ ਦੀ ਜਮ੍ਹਾ ‘ਤੇ 4.25 ਦੀ ਜਗ੍ਹਾ ਪੰਜ ਫੀਸਦੀ ਵਿਆਜ਼ ਮਿਲੇਗਾ। ਇੱਕ ਸਾਲ ਦੀ ਮਿਆਦ ਵਾਲੀ ਐਫ਼ਡੀ ‘ਤੇ ਵਿਆਜ਼ ਦਰ ਪੰਜ ਤੋਂ ਵਧਾ ਕੇ 5.7 ਫੀਸਦੀ, ਇੱਕ ਤੋਂ ਤਿੰਨ ਸਾਲ ਲਈ ਪੰਜ ਤੋਂ ਵਧਾ ਕੇ 5.5 ਫੀਸਦੀ ਅਤੇ ਤਿੰਨ ਤੋਂ 10 ਸਾਲ ਦੀ ਮਿਆਦ ਲਈ ਵਿਆਜ਼ ਦਰ ਪੰਜ ਤੋਂ ਵਧਾ ਕੇ 5.25 ਫੀਸਦੀ ਕਰ ਦਿੱਤੀ ਗਈ ਹੈ। (Punjab National Bank)